ਅਨੁਪਮਾ ਦੇ ਬੇਟੇ ਨੂੰ ਰਾਤੋ ਰਾਤ ਸ਼ੋਅ ਤੋਂ ਕਢਿਆ ਬਾਹਰ, ਇਸ ਹਰਕਤ ਤੋਂ ਨਾਰਾਜ਼ ਹੋ ਕੇ ਨਿਰਮਾਤਾ ਨੇ ਚੁੱਕਿਆ ਕਦਮ

ਟੀਵੀ ਸੀਰੀਅਲ 'ਅਨੁਪਮਾ' ਲੋਕਾਂ ਦਾ ਪਸੰਦੀਦਾ ਸ਼ੋਅ ਤੇ ਹਮੇਸ਼ਾ ਟੀਆਰਪੀ ਸੂਚੀ ਵਿੱਚ ਇੱਕ ਤੇ ਰਹਿੰਦਾ ਹੈ। ਇਸ ਸ਼ੋਅ ਨੇ ਨਾਲ ਨਾਲ ਸ਼ੋਅ ਦੇ ਕਿਰਦਾਰਾਂ ਨੇ ਵੀ ਸ਼ੁਰੂ ਤੋਂ ਹੀ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਪਰ ਇਸ ਸ਼ੋਅ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ

ਟੀਵੀ ਸੀਰੀਅਲ 'ਅਨੁਪਮਾ' ਲੋਕਾਂ ਦਾ ਪਸੰਦੀਦਾ ਸ਼ੋਅ ਤੇ ਹਮੇਸ਼ਾ ਟੀਆਰਪੀ ਸੂਚੀ ਵਿੱਚ ਇੱਕ ਤੇ ਰਹਿੰਦਾ ਹੈ। ਇਸ ਸ਼ੋਅ ਨੇ ਨਾਲ ਨਾਲ ਸ਼ੋਅ ਦੇ ਕਿਰਦਾਰਾਂ ਨੇ ਵੀ ਸ਼ੁਰੂ ਤੋਂ ਹੀ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਪਰ ਇਸ ਸ਼ੋਅ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰਾਂ ਆ ਰਹੀਆਂ ਹਨ ਕਿ ਅਨੁਪਮਾ ਦੇ ਬੇਟੇ ਸਮਰ ਦਾ ਕਿਰਦਾਰ ਨਿਭਾਉਣ ਵਾਲੇ ਪਾਰਸ ਕਾਲਨਾਵਤ ਨੂੰ ਅਚਾਨਕ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। 'ਅਨੁਪਮਾ' ਦੇ ਨਿਰਮਾਤਾਵਾਂ ਨੇ ਅਚਾਨਕ ਉਸ ਦਾ ਕਾਂਟਰੈਕਟ ਖਤਮ ਕਰ ਪਾਰਸ ਦੇ ਸ਼ੋਅ ਦਾ ਹਿੱਸਾ ਨਾ ਹੋਣ ਦੀ ਪੁਸ਼ਟੀ ਕੀਤੀ ਹੈ।

 ਸ਼ੋਅ ਦੇ ਮੇਕਰਸ ਨੇ ਇਹ ਕਾਰਵਾਈ 'ਅਨੁਪਮਾ' 'ਚ ਸਮਰ ਦੀ ਭੂਮਿਕਾ ਨਿਭਾਉਣ ਵਾਲੇ ਪਾਰਸ ਕਾਲਨਾਵਤ ਅਦਾਕਾਰ ਵੱਲੋਂ 'ਝਲਕ ਦਿਖਲਾ ਜਾ 10' ਨਾਲ ਕਰਾਰ ਕੀਤੇ ਜਾਣ ਤੋਂ ਬਾਅਦ ਕੀਤੀ ਹੈ ਤੇ ਇਸ ਕਾਰਨ ਮੇਕਰ ਪਾਰਸ ਤੋਂ ਨਾਰਾਜ਼ ਹਨ। 'ਅਨੁਪਮਾ' ਦੇ ਨਿਰਮਾਤਾ ਰਾਜਨ ਸ਼ਾਹੀ ਨੇ ਪਾਰਸ ਦੇ ਇਕਰਾਰਨਾਮੇ ਬਾਰੇ ਕਿਹਾ ਕਿ ਅਸੀਂ ਇਕ ਪ੍ਰੋਡਕਸ਼ਨ ਹਾਊਸ ਵਜੋਂ ਇਕਰਾਰਨਾਮੇ ਦੀ ਉਲੰਘਣਾ ਨੂੰ ਸਵੀਕਾਰ ਨਹੀਂ ਕਰਾਂਗੇ। ਪਾਰਸ 'ਤੇ ਪ੍ਰੋਡਕਸ਼ਨ ਹਾਊਸ ਦਾ ਦੋਸ਼ ਹੈ ਕਿ ਉਨ੍ਹਾਂ ਨੇ ਡਾਂਸ ਰਿਐਲਿਟੀ ਸ਼ੋਅ 'ਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ। ਸੂਤਰਾਂ ਮੁਤਾਬਕ ਪ੍ਰੋਡਕਸ਼ਨ ਟੀਮ ਨੇ ਹਮੇਸ਼ਾ ਹੀ ਅਦਾਕਾਰਾਂ ਨਾਲ ਤਾਲਮੇਲ ਰੱਖਿਆ ਹੈ, ਉਹ ਕਦੇ ਵੀ ਕਿਸੇ ਨੂੰ ਹੋਰ ਪ੍ਰੋਜੈਕਟ ਲੈਣ ਤੋਂ ਨਹੀਂ ਰੋਕਦੇ। ਪਾਰਸ ਦਾ ਵੀ ਇਹੀ ਹਾਲ ਸੀ। ਇਸ ਤੋਂ ਪਹਿਲਾਂ ਉਸ ਦੇ ਇੱਕ ਹੋਰ ਪ੍ਰੋਜੈਕਟ ਦੇ ਸਬੰਧ ਵਿੱਚ ਤਰੀਕਾਂ ਨੂੰ ਐਡਜਸਟ ਕੀਤਾ ਗਿਆ ਸੀ।


ਪਾਰਸ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਹਨ। ਅਦਾਕਾਰ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਅਨੁਪਮਾ ਨਾਲ ਸਭ ਕੁਝ ਚੰਗਾ ਸੀ ਪਰ ਮੇਰੇ ਕਿਰਦਾਰ ਵਿੱਚ ਕੋਈ ਬਦਲਾਅ ਨਹੀਂ ਆਇਆ। ਮੈਂ ਰਾਜਨ ਸਰ ਅਤੇ ਉਨ੍ਹਾਂ ਦੀ ਟੀਮ ਲਈ ਬਹੁਤ ਸਤਿਕਾਰ ਕਰਦਾ ਹਾਂ। ਕਰੀਅਰ ਦੇ ਇਸ ਪੜਾਅ 'ਤੇ ਮੈਂ ਕੁਝ ਨਵਾਂ ਕਰਨਾ ਚਾਹੁੰਦਾ ਹਾਂ। ਨਾਲ ਹੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਫੈਸਲੇ ਬਾਰੇ ਪ੍ਰੋਡਕਸ਼ਨ ਹਾਊਸ ਨੂੰ ਦੱਸ ਦਿੱਤਾ ਸੀ। ਹਾਲਾਂਕਿ ਚੈਨਲ ਦੇ ਕੰਟਰੈਕਟ ਦੀਆਂ ਸ਼ਰਤਾਂ ਕਾਰਨ ਝਲਕ ਨੂੰ ਸਾਈਨ ਕਰਨ ਤੋਂ ਬਾਅਦ ਅਨੁਪਮਾ ਨਾਲ ਕੰਮ ਕਰਨਾ ਸੰਭਵ ਨਹੀਂ ਹੋਵੇਗਾ।
ਦੂਜੇ ਪਾਸੇ 'ਅਨੁਪਮਾ' ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਨਿਰਮਾਤਾਵਾਂ ਨੇ ਇੱਕ ਨਵੇਂ ਸਮਰ ਸ਼ਾਹ ਦੀ ਖੋਜ ਨੂੰ ਖਤਮ ਕਰ ਦਿੱਤਾ ਹੈ। ਅਭਿਨੇਤਾ ਸੁਵੰਸ਼ ਧਰ ਦੇ ਰੂਪ ਵਿੱਚ ਦਰਸ਼ਕਾਂ ਨੂੰ ਨਵਾਂ ਸਮਰ ਮਿਲ ਰਿਹਾ ਹੈ। 'ਅਨੁਪਮਾ' ਸੀਰੀਅਲ ਨਾਲ ਨਾਂ ਜੁੜਦੇ ਹੀ ਸੁਵੰਸ਼ ਧਰ ਲਾਈਮਲਾਈਟ 'ਚ ਆ ਗਏ ਹਨ। ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Get the latest update about anupamaa serial news, check out more about serial news, TV news, anupamaa serial & anupamaa update

Like us on Facebook or follow us on Twitter for more updates.