ਆਖਿਰ ਕਿਉਂ ਬਾਲੀਵੁੱਡ ਦੀ ਇਸ ਹਸਤੀ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਕਹਿ ਦਿੱਤਾ 'ਜਾਨਵਰ'

ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦਾ ਵਿਰੋਧ ਕਰ ਰਹੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਵਿਵਾਦਤ ਟਵੀਟ ਕੀਤਾ ਹੈ। ਅਨੁਰਾਗ ਕਸ਼ਯਪ ਸੋਸ਼ਲ ਮੀਡੀਆ 'ਤੇ ਆਪਣੇ ਸਿਆਸੀ ਵਿਚਾਰਾਂ ਕਾਰਨ ਚਰਚਾ 'ਚ ਰਹਿੰਦੇ...

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦਾ ਵਿਰੋਧ ਕਰ ਰਹੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਵਿਵਾਦਤ ਟਵੀਟ ਕੀਤਾ ਹੈ। ਅਨੁਰਾਗ ਕਸ਼ਯਪ ਸੋਸ਼ਲ ਮੀਡੀਆ 'ਤੇ ਆਪਣੇ ਸਿਆਸੀ ਵਿਚਾਰਾਂ ਕਾਰਨ ਚਰਚਾ 'ਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 'ਜਾਨਵਰ' ਕਿਹਾ ਹੈ। ਅਨੁਰਾਗ ਕਸ਼ਯਪ ਨੇ ਆਪਣੇ ਟਵੀਟ 'ਚ ਲਿਖਿਆ, “ਸਾਡੇ ਗ੍ਰਹਿ ਮੰਤਰੀ ਕਿੰਨੇ ਕਾਇਰ ਹਨ। ਆਪਣੀ ਪੁਲਸ, ਆਪਣੇ ਗੁੰਡੇ, ਆਪਣੀ ਫੌਜ ਤੇ ਸੁਰੱਖਿਆ ਆਪਣੀ ਵਧਾਉਂਦੇ ਹਨ ਅਤੇ ਨਿਹੱਥੇ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਵਾਉਂਦੇ ਹਨ। ਘਟੀਆਪਣ ਅਤੇ ਨੀਚਤਾ ਦੀ ਜੇ ਹੱਦ ਹੈ ਤਾਂ ਉਹ ਹੈ . ਇਤਿਹਾਸ ਥੁੱਕੇਗਾ ਇਸ ਜਾਨਵਰ 'ਤੇ।''

ਜਾਣੋ ਆਖਿਰ ਕਿਉਂ ਸਭ ਦੀ ਜ਼ੁਬਾਨ 'ਤੇ ਪ੍ਰਿਯੰਕਾ ਚੋਪੜਾ ਦਾ ਨਾਂ, ਤਸਵੀਰਾਂ ਉਡਾਣਗੀਆਂ ਤਹਾਡੇ ਵੀ ਹੋਸ਼

'ਗੈਂਗਸ ਆਫ ਵਾਸੇਪੁਰ' ਦੇ ਨਿਰਮਾਤਾ ਅਨੁਰਾਗ ਕਸ਼ਯਪ ਇਨ੍ਹੀਂ ਦਿਨੀਂ ਕਾਫ਼ੀ ਵਿਵਾਦਿਤ ਬਿਆਨ ਦੇ ਰਹੇ ਹਨ, ਜਿਸ ਕਾਰਨ ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੋ ਜਾਂਦੇ ਹਨ। ਅਨੁਰਾਗ ਕਸ਼ਯਪ ਦੁਆਰਾ ਅਮਿਤ ਸ਼ਾਹ ਬਾਰੇ ਕੀਤੇ ਗਏ ਇਸ ਵਿਵਾਦਤ ਅਤੇ ਇਤਰਾਜ਼ਯੋਗ ਟਵੀਟ ਤੋਂ ਬਾਅਦ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਯੂਜਰ ਨੇ ਲਿਖਿਆ, “ਇਹ ਵਿਅਕਤੀ ਨਸ਼ੇੜੀ ਹੈ। ਫਿਰ ਪੀ ਕੇ ਆ ਗਿਆ ਹੈ।'' ਇਕ ਹੋਰ ਯੂਜਰ ਨੇ ਲਿਖਿਆ, ''ਤੁਸੀਂ ਸੀ.ਏ.ਏ ਦਾ ਵਿਰੋਧ ਕਰ ਰਹੋ ਹੋ। ਉਦੋਂ ਕਿੱਥੇ ਸੀ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ।''

ਵੀਡੀਓ ਵਾਇਰਲ : ਜਦੋਂ ਧੀ ਨੇ ਸ਼ਾਹਰੁਖ ਤੋਂ ਪੁੱਛਿਆ ਉਨ੍ਹਾਂ ਦੇ ਧਰਮ ਬਾਰੇ ਤਾਂ ਮਿਲਿਆ ਇਹ ਜਵਾਬ...

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਫਰਹਾਨ ਅਖਤਰ, ਅਕਸ਼ੈ ਕੁਮਾਰ, ਨੰਦਿਤਾ ਦਾਸ, ਸਵਰਾ ਭਾਸਕਰ, ਸ਼ਬਾਨਾ ਆਜ਼ਮੀ, ਕਬੀਰ ਖਾਨ ਵਰਗੇ ਕਈ ਸਿਤਾਰੇ ਦੇਸ਼ ਨਾਲ ਜੁੜੇ ਹਰ ਮੁੱਦੇ 'ਤੇ ਖੁੱਲ੍ਹ ਕੇ ਬੋਲਦੇ ਵਿਖਾਈ ਦੇ ਰਹੇ ਹਨ। ਹਾਲ ਹੀ ਵਿੱਚ ਬਾਲੀਵੁੱਡ ਫਿਲਮ ਨਿਰਮਾਤਾ ਮੀਰਾ ਨਾਇਰ, ਗਾਇਕਾ ਟੀ.ਐਮ. ਕ੍ਰਿਸ਼ਨਾ, ਇਤਿਹਾਸਕਾਰ ਰੋਮਿਲਾ ਥਾਪਰ ਸਮੇਤ 300 ਤੋਂ ਵੱਧ ਮਸ਼ਹੂਰ ਹਸਤੀਆਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ.ਆਰ.ਸੀ.) ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਸਹੀ ਦੱਸਦਿਆਂ ਇੱਕ ਖੁੱਲਾ ਪੱਤਰ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸੀ.ਏ.ਏ ਅਤੇ ਐੱਨ.ਆਰ.ਸੀ ਭਾਰਤ ਲਈ ਖ਼ਤਰਾ ਹੈ।

ਐਕਟਰ ਆਮਿਰ ਖਾਨ ਦੀ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਟੀ.ਵੀ ਇੰਡਸਟਰੀ ਦਾ ਸੀ ਮਸ਼ਹੂਰ ਚਿਹਰਾ

Get the latest update about Narendra Modi, check out more about News In Punjabi, Amit Shah, Bollywood Director & Citizenship Amendment Act

Like us on Facebook or follow us on Twitter for more updates.