ਵਿਰਾਟ ਦੇ ਘਰ ਆਈ ਨੰਨ੍ਹੀ ਪਰੀ, ਅਨੁਸ਼ਕਾ ਨੇ ਦਿੱਤਾ ਬੇਟੀ ਨੂੰ ਜਨਮ

ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਲਈ ਖੁਸ਼ਖਬਰੀ ਹੈ। ਉਹ ਪਾਪਾ ਬਣ ਗਏ ਹਨ। ਅਨੁਸ਼ਕਾ...

ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਲਈ ਖੁਸ਼ਖਬਰੀ ਹੈ। ਉਹ ਪਾਪਾ ਬਣ ਗਏ ਹਨ। ਅਨੁਸ਼ਕਾ ਸ਼ਰਮਾ ਨੇ ਧੀ ਨੂੰ ਜਨਮ ਦਿੱਤਾ ਹੈ। ਅਨੁਸ਼ਕਾ ਅਤੇ ਵਿਰਾਟ ਦੀ ਧੀ ਦਾ ਜਨਮ ਮੁੰਬਈ ਦੇ ਬਰੀਚ ਕੈਂਡੀ ਅਸਪਤਾਲ ਵਿਚ ਅੱਜ ਦੁਪਹਿਰੇ ਹੋਇਆ। ਵਿਰਾਟ ਨੇ ਇਕ ਸਟੇਟਮੈਂਟ ਨੂੰ ਸੋਸ਼ਲ ਮੀਡੀਆ ਰਾਹੀਂ ਦਿੰਦੇ ਹੋਏ, ਧੀ ਦੇ ਆਉਣ ਦਾ ਐਲਾਨ ਕੀਤਾ ਹੈ।


ਉਨ੍ਹਾਂ ਨੇ ਆਪਣੇ ਪੋਸਟ ਵਿਚ ਲਿਖਿਆ ਕਿ ਅਸੀਂ ਦੋਨਾਂ ਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਸਾਡੇ ਇੱਥੇ ਧੀ ਹੋਈ ਹੈ । ਅਸੀਂ ਤੁਹਾਡੇ ਪਿਆਰ ਅਤੇ ਸ਼ੁੱਭਕਾਮਨਾਵਾਂ ਲਈ ਦਿਲੋਂ ਧੰਨਵਾਦੀ ਹਾਂ। ਅਨੁਸ਼ਕਾ ਅਤੇ ਬੇਟੀ, ਦੋਵੇਂ ਬਿਲਕੁੱਲ ਠੀਕ ਹਨ। ਵਿਰਾਟ ਨੇ ਅੱਗੇ ਲਿਖਿਆ ਕਿ ਇਹ ਸਾਡੀ ਖੁਸ਼ਕਿਮਸਤੀ ਹੈ ਕਿ ਸਾਨੂੰ ਇਸ ਜਿੰਦਗੀ ਦਾ ਇਹ ਚੈਪਟਰ ਅਨੁਭਵ ਕਰਨ ਨੂੰ ਮਿਲਿਆ। ਅਸੀਂ ਜਾਣਦੇ ਹਾਂ ਕਿ ਤੁਸੀਂ ਇਹ ਜ਼ਰੂਰ ਸਮਝੋਗੇ ਕਿ ਇਸ ਸਮੇਂ ਸਾਨੂੰ ਸਾਰਿਆ ਨੂੰ ਥੋੜ੍ਹੀ ਪ੍ਰਾਈਵੇਸੀ ਚਾਹੀਦੀ ਹੈ। ਦੱਸ ਦਈਏ ਕਿ ਇਸ ਖਬਰ ਦੇ ਆਉਣ ਦੇ ਬਾਅਦ ਤੋਂ ਫੈਨਸ ਵਿਚਾਲੇ ਖੁਸ਼ੀ ਦੀ ਲਹਿਰ ਦੌੜ ਗਈ ਹੈ।

Get the latest update about Anushka Sharma, check out more about Virat Kohli & baby girl

Like us on Facebook or follow us on Twitter for more updates.