ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਸੰਗਤ ਨੂੰ ਅਪੀਲ

ਅੰਮ੍ਰਿਤਸਰ (ਲਲਿਤ ਸ਼ਰਮਾ): ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸ਼ਾਹਿਬਜ਼ਾਦਾ ਬਾਬਾ...

ਅੰਮ੍ਰਿਤਸਰ (ਲਲਿਤ ਸ਼ਰਮਾ): ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸ਼ਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਜਿਥੇ ਸੰਗਤਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਣਾ ਰਹੀਆਂ ਹਨ ਉਥੇ ਅੱਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੌ ਸੰਗਤਾ ਨੂੰ ਖਾਸ ਅਪੀਲ ਕੀਤੀ ਹੈ।

ਇਸ ਉਨ੍ਹਾਂ ਕਿਹਾ ਕਿ 27 ਦਸੰਬਰ (13 ਪੋਹ) ਦੇ ਦਿਹਾੜੇ ਮੌਕੇ ਸਵੇਰੇ 10:00 ਤੋਂ 10:15 ਵਜੇ ਤੱਕ ਸੰਗਤਾ ਜਿਥੇ ਵੀ ਹੋਣ ਉਹ ਇਸ ਸਮੇਂ ਮੂਲ ਮੰਤਰ ਦਾ ਪਾਠ ਕਰਦਿਆਂ ਮਾਤਾ ਗੁਜਰੀ ਜੀ ਅਤੇ ਸ਼ਹਿਬਜਾਦਿਆ ਦੀ ਸ਼ਹਾਦਤ ਨੂੰ ਯਾਦ ਕਰਨ ਕਿਉਂਕਿ ਉਨ੍ਹਾਂ ਦੀ ਸ਼ਹਾਦਤ ਸਾਡੇ ਸਿੱਖ ਸਮਾਜ ਹੀ ਨਹੀਂ ਸਮੂਚੇ ਵਰਗ ਦੇ ਲੋਕਾਂ ਲਈ ਨਾ ਭੁੱਲਣ ਵਾਲਾ ਦਿਨ ਹੈ। ਇਨ੍ਹਾਂ ਸ਼ਹਾਦਤਾਂ ਸਦਕਾ ਹੀ ਅਸੀਂ ਅੱਜ ਇਕ ਆਜ਼ਾਦ, ਨਿਰਪੱਖ ਸਮਾਜ ਵਿਚ ਜੀਵਨ ਜਾਪਣ ਕਰ ਰਹੇ ਹਾਂ। ਸੋ ਸੰਗਤਾਂ ਨੂੰ ਅਪੀਲ ਹੈ ਕਿ ਉਹ ਇਸ ਦਿਹਾੜੇ ਨੂੰ ਮਿਲ ਜੁਲ ਕੇ ਮਣਾਉਣ।

Get the latest update about Martyrdom Day of Sahibzada, check out more about Giani Harpreet Singh & appeal

Like us on Facebook or follow us on Twitter for more updates.