ਮੋਦੀ ਦੀ ਕਿਸਾਨਾਂ ਹੱਥ ਜੋੜ ਅਪੀਲ, ਸਰਕਾਰ ਹਰ ਮੁੱਦੇ ਉੱਤੇ ਗੱਲਬਾਤ ਲਈ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਖੇਤੀਬਾੜੀ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਖੇਤੀਬਾੜੀ ਬਿੱਲਾਂ, ਜਿਨਾਂ ਕਾਰਣ ਪੂਰੇ ਦੇਸ਼ ਵਿਚ ਪ੍ਰਦਰਸ਼ਨ ਹੋ ਰਹੇ ਹਨ, ਦਾ ਬਚਾਅ ਕਰਦੇ ਹੋਏ ਕਿਹਾ ਕਿ ਇਨ੍ਹਾਂ ਬਿੱਲਾਂ ਉੱਤੇ 2 ਦਹਾਕਿਆਂ ਤੱਕ ਵਿਚਾਰ ਕੀਤੇ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਸੋਚਣਾ ਕਿ ਨਵੇਂ ਖੇਤੀਬਾੜੀ ਬਿੱਲਾਂ ਦੇ ਆਉਣ ਨਾਲ ਐੱਮ.ਐੱਸ.ਪੀ. ਖਤਮ ਹੋ ਜਾਵੇਗੀ ਇਹ ਸਭ ਤੋਂ ਵੱਡਾ ਝੂਠ ਹੈ। ਇਸ ਉੱਤੇ ਚਰਚਾ ਲਈ ਸਰਕਾਰ ਤਿਆਰ ਹੈ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਤੋਂ ਵੀਡੀਓ ਰਾਹੀਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਅਸੀਂ ਇਨ੍ਹਾਂ ਬਿੱਲਾਂ ਨੂੰ ਸਿਰਫ ਇਕ ਰਾਤ ਵਿਚ ਹੀ ਤਿਆਰ ਨਹੀਂ ਕਰ ਲਿਆ। ਪਿਛਲੇ 22 ਸਾਲਾਂ ਤੋਂ ਹਰ ਸਰਕਾਰ ਨੇ ਇਸ ਉੱਤੇ ਵਿਸਥਾਰ ਨਾਲ ਵਿਚਾਰ ਕੀਤਾ। ਕਿਸਾਨ ਸਮੂਹ, ਖੇਤੀਬਾੜੀ ਮਾਹਰ, ਆਰਥਿਕ ਮਾਹਰ ਅਤੇ ਵਿਗਿਆਨੀਆਂ ਨੂੰ ਇਸ ਬਾਰੇ ਵਿਚਾਰ ਕਰਨ ਲਈ ਬੁਲਾਇਆ ਗਿਆ। ਵਿਰੋਧੀ ਪਾਰਟੀਆਂ ਨੇ ਆਪਣੋ ਚੋਣ ਮੈਨੀਫੈਸਟੋ ਵਿਚ ਇਸ ਸਬੰਧੀ ਵਾਅਦੇ ਵੀ ਕੀਤੇ ਸਨ, ਜੋ ਇਸ ਦਾ ਵਿਰੋਧ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਹੋਈ ਪਾਰਟੀਆਂ ਦਰਦ ਵਿਚ ਹਨ। ਉਹ ਕਹਿ ਰਹੀਆਂ ਹਨ ਕਿ ਜੇ ਅਸੀਂ ਨਹੀਂ ਕਰ ਸਕੀਆਂ ਤਾਂ ਮੋਦੀ ਸਰਕਾਰ ਕਿਵੇਂ ਕਰੇਗੀ? ਉਸ ਨੂੰ ਇਸ ਦਾ ਸਿਹਰਾ ਕਿਉਂ ਮਿਲੇ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਦਾ ਸਿਹਰਾ ਲੈ ਲਓ। ਮੈਂ ਤੁਹਾਨੂੰ ਇਸ ਦਾ ਸਿਹਰਾ ਦੇ ਦਿੰਦਾ ਹਾਂ। ਮੈਨੂੰ ਇਸ ਦਾ ਕ੍ਰੈਡਿਟ ਨਹੀਂ ਚਾਹੀਦਾ। ਮੈਂ ਸਿਰਫ ਕਿਸਾਨਾਂ ਦੀ ਜ਼ਿੰਦਗੀ ਵਿਚ ਸੁਧਾਰ ਕਰਨਾ ਚਾਹੁੰਦਾ ਹਾਂ। ਕਿਸਾਨਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ। ਇਸ ਦੌਰਾਨ ਮੋਦੀ ਨੇ ਇਹ ਵੀ ਕਿਹਾ ਕਿ ਨਵੇਂ ਖੇਤੀਬਾੜੀ ਸੁਧਾਰਾਂ ਨਾਲ ਭਾਰਤੀ ਕਿਸਾਨ ਵਿਸ਼ਵ ਪੱਧਰ ਦੀਆਂ ਵਿਵਸਥਾਵਾਂ ਵਿਚ ਪਿੱਛੇ ਨਹੀਂ ਰਹਿਣਗੇ।

Get the latest update about Appeal, check out more about Farmers & PM narendre modi

Like us on Facebook or follow us on Twitter for more updates.