10ਵੀਂ ਪਾਸ ਨੌਜਵਾਨ ਰੇਲਵੇ ’ਚ ਨੌਕਰੀ ਲਈ ਜਲਦ ਕਰੋ ਅਪਲਾਈ

ਭਾਰਤੀ ਰੇਲਵੇ ਨੇ ਬਨਾਰਸ ਰੇਲ ਇੰਜਣ ਕਾਰਖਾਨਾ ਲਈ 374 ਅਹੁਦਿਆਂ ’ਤੇ ਭਰਤੀ ਲਈ ਅਰ...

ਭਾਰਤੀ ਰੇਲਵੇ ਨੇ ਬਨਾਰਸ ਰੇਲ ਇੰਜਣ ਕਾਰਖਾਨਾ ਲਈ 374 ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਤਹਿਤ ਯੋਗ ਅਤੇ ਇੱਛੁਕ ਉਮੀਦਵਾਰ 15 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ। ਰੇਲਵੇ ਵਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ 10ਵੀਂ ਪਾਸ ਉਮੀਦਵਾਰ ਵੀ ਇਸ ਲਈ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਆਪ੍ਰੇਂਟਿਸ, ਆਈ.ਟੀ.ਆਈ. - 300 ਅਹੁਦੇ
ਆਪ੍ਰੇਂਟਿਸ, ਗੈਰ ਆਈ.ਟੀ.ਆਈ. - 74 ਅਹੁਦੇ
ਕੁੱਲ ਅਹੁਦੇ - 374

ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਣ ਵਾਲੇ ਉਮੀਦਵਾਰਾਂ ਕੋਲ 10ਵੀਂ ਵਿਚੋਂ ਘੱਟ ਤੋਂ ਘੱਟ 50 ਫ਼ੀਸਦੀ ਅੰਕ ਹੋਣੇ ਲਾਜ਼ਮੀ ਹਨ।

ੳਮਰ ਹੱਦ
ਆਪ੍ਰੇਂਟਿਸ ਗੈਰ ਆਈ.ਟੀ.ਆਈ. - 15 ਸਾਲ ਤੋਂ 22 ਸਾਲ 
ਆਪ੍ਰੇਂਟਿਸ ਆਈ.ਟੀ.ਆਈ. - 15 ਸਾਲ ਤੋਂ 24 ਸਾਲ

ਅਰਜ਼ੀ ਫ਼ੀਸ
ਜਨਰਲ, ਓ.ਬੀ.ਸੀ., ਈ.ਡਬਲਯੂ.ਐਸ.- 100 ਰੁਪਏ
ਐਸ.ਸੀ., ਐਸ.ਟੀ. - ਕੋਈ ਫ਼ੀਸ ਨਹੀਂ

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://blw.indianrailways.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Get the latest update about Apply, check out more about Railway & job

Like us on Facebook or follow us on Twitter for more updates.