31 ਅਕਤੂਬਰ ਤੋਂ CTET ਪ੍ਰੀਖਿਆ ਲਈ ਕਰੋ ਅਪਲਾਈ, ਜਾਣੋ ਰਜਿਸਟ੍ਰੇਸ਼ਨ ਦਾ ਪ੍ਰੋਸੈਸ

ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ 24 ਨਵੰਬਰ 2022 ਹੈ। ਜਦਕਿ ਉਮੀਦਵਾਰ 25 ਨਵੰਬਰ 2022 ਤਕ ਫੀਸ ਜਮ੍ਹਾ ਕਰਵਾ ਸਕਦੇ ਹਨ.....

ਕੇਂਦਰੀ ਅਧਿਆਪਕ ਯੋਗਤਾ (CTET) ਪ੍ਰੀਖਿਆ ਲਈ ਅਰਜੀ ਪ੍ਰਕਿਰਿਆ ਦੋ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ। CBSE ਦੁਆਰਾ ਕਰਵਾਈ ਜਾਣ ਵਾਲੀ CTET ਪ੍ਰੀਖਿਆ ਲਈ ਰਜਿਸਟ੍ਰੇਸ਼ਨ 31 ਅਕਤੂਬਰ 2022 ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ 24 ਨਵੰਬਰ 2022 ਹੈ। ਜਦਕਿ ਉਮੀਦਵਾਰ 25 ਨਵੰਬਰ 2022 ਤਕ ਫੀਸ ਜਮ੍ਹਾ ਕਰਵਾ ਸਕਦੇ ਹਨ। CTET 2022 ਦੀ ਪ੍ਰੀਖਿਆ ਲਈ ਉਮੀਦਵਾਰ CBSE ਦੀ ਅਧਿਕਾਰਤ ਵੈੱਬਸਾਈਟ @ctet.n 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।  

ਦੱਸ ਦੇਈਏ ਕਿ ਜਨਰਲ ਤੇ ਓਬੀਸੀ ਉਮੀਦਵਾਰਾਂ ਨੂੰ ਪਹਿਲੇ ਪੇਪਰ ਲਈ 1,000 ਰੁਪਏ ਤੇ ਦੂਜੇ ਪੇਪਰ ਲਈ 1,200 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST) ਅਤੇ ਦਿਵਯਾਂਗ ਉਮੀਦਵਾਰਾਂ ਨੂੰ ਇੱਕ ਪੇਪਰ ਲਈ 500 ਰੁਪਏ ਅਤੇ ਦੋਵਾਂ ਪੇਪਰਾਂ ਲਈ 600 ਰੁਪਏ ਦੇਣੇ ਹੋਣਗੇ। ਇਸਦੇ ਨਾਲ ਹੀ CBSE CTET ਦੀ ਪ੍ਰੀਖਿਆ ਦਸੰਬਰ 2022 ਤੋਂ ਜਨਵਰੀ 2023 ਵਿਚਕਾਰ ਕਰਵਾਈ ਜਾਵੇਗੀ। ਇਹ ਪ੍ਰੀਖਿਆ ਕੰਪਿਊਟਰ ਬੇਸਡ ਟੈਸਟ ਮੋਡ ਵਿੱਚ ਕਰਵਾਈ ਜਾਵੇਗੀ। 


CTET 2022 ਪ੍ਰੀਖਿਆ ਲਈ ਅਪਲਾਈ ਕਰਨ ਦਾ ਪ੍ਰੋਸੈਸ:
1. CBSE CTET ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਪਹਿਲਾਂ CBSE CTET ਦੀ ਅਧਿਕਾਰਤ ਵੈੱਬਸਾਈਟ ctet.nic.in 'ਤੇ ਜਾਣਾ ਪਵੇਗਾ।
2. ਫਿਰ ਹੋਮਪੇਜ 'ਤੇ ਉਪਲਬਧ CTET ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰੋ।
3. ਆਪਣੀ ਡਿਟੇਲ ਭਰ ਕੇ ਰਜਿਸਟਰ ਕਰੋ।
4. ਡਿਟੇਲਡ CTET 2022 ਐਪਲੀਕੇਸ਼ਨ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ਾਂ ਨੂੰ ਸਕੈਨ ਕੀਤੇ ਫਾਰਮੈਟ ਵਿੱਚ ਅਪਲੋਡ ਕਰੋ। 
5. ਹੁਣ ਐਪਲੀਕੇਸ਼ਨ ਫੀਸ ਦਾ ਪੇਮੈਂਟ ਕਰੋ ਤੇ ਸਬਮਿਟ ਬਟਨ 'ਤੇ ਕਲਿੱਕ ਕਰੋ। 
6. ਹੁਣ CTET 2022 ਐਪਲੀਕੇਸ਼ਨ ਫਾਰਮ ਨੂੰ PDF ਫਾਰਮੈਟ ਵਿੱਚ ਡਾਊਨਲੋਡ ਕਰੋ। 
7. ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟਆਊਟ ਲਓ।

Get the latest update about CBSE CTET 2022, check out more about Apply News, TRUESCOOP NEWS, JOBS & News last date November 27

Like us on Facebook or follow us on Twitter for more updates.