ਕੀ ਹਾਰਟ ਅਟੈਕ ਨਾਲ ਮਰ ਰਹੇ ਕੋਰੋਨਾ ਪਾਜ਼ੇਟਿਵ ਲੋਕ?

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਹਸਪਤਾਲ ਵਿਚ ਮਰੀਜ਼ਾਂ ਲਈ ਪੈਰ ਰੱਖਣ ਦੀ ਥਾਂ ਨਹੀਂ ਬਚੀ ਹੈ। ਹਾ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਹਸਪਤਾਲ ਵਿਚ ਮਰੀਜ਼ਾਂ ਲਈ ਪੈਰ ਰੱਖਣ ਦੀ ਥਾਂ ਨਹੀਂ ਬਚੀ ਹੈ। ਹਾਲਾਂਕਿ ਹੈਲਥ ਅਥਾਰਟੀਜ਼ ਦਾ ਕਹਿਣਾ ਹੈ ਕਿ 80 ਫੀਸਦ ਤੋਂ ਜ਼ਿਆਦਾ ਮਰੀਜ਼ਾਂ ਨੂੰ ਹਾਸਪਤਾਲ ਦਾਖਲ ਕਰਨ ਦੀ ਲੋੜ ਨਹੀਂ ਹੈ। ਉਹ ਘਰ ਵਿਚ ਟੈਲੀਕੰਸਲਟੇਸ਼ਨ ਦੀ ਸਹਾਇਤਾ ਨਾਲ ਰਿਕਵਰ ਹੋ ਸਕਦੇ ਹਨ। ਪਰ ਇਹ ਵੀ ਸੱਚ ਹੈ ਕਿ ਇਸ ਇਨਫੈਕਸ਼ਨ ਦੇ ਸਾਈਡ ਇਫੈਕਟ ਲੰਬੇ ਸਮੇਂ ਤੱਕ ਸਰੀਰ ਵਿਚ ਰਹਿ ਸਕਦੇ ਹਨ ਤੇ ਹੁਣ ਤਾਂ ਹਾਰਟ ਡੈਮੇਜ ਦੇ ਵੀ ਮਾਮਲੇ ਸਾਹਮਣੇ ਆਉਣ ਲੱਗੇ ਹਨ।

ਆਕਸਫੋਰਡ ਜਨਰਲ ਵਲੋਂ ਕੰਡਕਟ ਕੀਤੀ ਗਈ ਇਕ ਹਾਲ ਦੀ ਸਟੱਡੀ ਵਿਚ ਪਤਾ ਚੱਲਿਆ ਹੈ ਕਿ ਕੋਵਿਡ19 ਨਾਲ ਗੰਭੀਰ ਰੂਪ ਨਾਲ ਪੀੜਤ ਤਕਰੀਬਨ 50 ਫੀਸਦੀ ਹਸਪਤਾਲ ਵਿਚ ਦਾਖਲ ਮਰੀਜ਼ਾਂ ਦਾ ਰਿਕਵਰੀ ਦੇ ਮਹੀਨੇ ਬਾਅਦ ਹਾਰਟ ਡੈਮੇਜ ਹੋਇਆ ਹੈ। ਇਸ ਲਈ ਰਿਕਵਰੀ ਦੇ ਬਾਅਦ ਵੀ ਮਰੀਜ਼ ਦੇ ਹਾਰਟ ਰੇਟ ਨੂੰ ਚੈੱਕ ਕਰਦੇ ਰਹਿਣਾ ਜ਼ਰੂਰੀ ਹੋ ਗਿਆ ਹੈ। ਇਸ ਦੀ ਅਣਦੇਖੀ ਕਰਨ ਉੱਤੇ ਵੀ ਮਰੀਜ਼ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ19 ਦਾ ਇਨਫੈਕਸ਼ਨ ਬਾਡੀ ਵਿਚ ਇੰਫਲੇਮੇਸ਼ਨ ਨੂੰ ਟ੍ਰਿਗਰ ਕਰਦਾ ਹੈ, ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਪੈਣ ਲੱਗਦੀਆਂ ਹਨ। ਇਸ ਨਾਲ ਧੜਕਨ ਦੀ ਰਫਤਾਰ ਪ੍ਰਭਾਵਿਤ ਹੁੰਦੀ ਹੈ ਤੇ ਬਲੱਡ ਕਲਾਟਿੰਗ ਦੀ ਸਮੱਸਿਆ ਅਸਧਾਰਣ ਰੂਪ ਨਾਲ ਪੈਦਾ ਹੋਣ ਲੱਗਦੀ ਹੈ।

ਦੂਜਾ ਵਾਇਰਸ ਸਿੱਧੇ ਸਾਡੇ ਰਿਸੈਪਟਰ ਸੈਲਸ ਉੱਤੇ ਹਮਲਾ ਕਰ ਸਕਦਾ ਹੈ, ਜਿਸ ਨੂੰ ACE2 ਰਿਸੈਪਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਹ ਮਾਯੋਕਾਰਡੀਅਮ ਟਿਸ਼ੂ ਦੇ ਅੰਦਰ ਜਾ ਕੇ ਵੀ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਾਯੋਕਾਰਡਾਈਟਸ ਜਿਹੀਆਂ ਦਿੱਕਤਾਂ ਜੋ ਕਿ ਹਾਰਟ ਮਸਲ ਦੀ ਇੰਫਲੇਮੇਸ਼ਨ ਹੈ, ਜੇਕਰ ਸਮਾਂ ਰਹਿੰਦੇ ਇਸ ਦੀ ਦੇਖਭਾਲ ਨਾਂ ਕੀਤੀ ਜਾਵੇ ਤਾਂ ਇਕ ਸਮੇਂ ਦੇ ਬਾਅਦ ਹਾਰਟ ਫੇਲੁਅਰ ਹੋ ਸਕਦਾ ਹੈ। ਇਹ ਪਹਿਲਾਂ ਤੋਂ ਦਿਲ ਦੀ ਬੀਮਾਰੀ ਝੱਲ ਰਹੇ ਲੋਕਾਂ ਦੀ ਸਮੱਸਿਆ ਵਧਾ ਸਕਦਾ ਹੈ।

ਕਦੋਂ ਹੁੰਦਾ ਹੈ ਹਾਰਟ ਫੇਲ
ਕਿਸੇ ਇੰਸਾਨ ਦਾ ਹਾਰਟ ਫੇਲ ਉਸ ਵੇਲੇ ਹੁੰਦਾ ਹੈ, ਜਦੋਂ ਉਸ ਦੇ ਦਿਲ ਦੀਆਂ ਮਾਸਪੇਸ਼ੀਆਂ ਖੂਨ ਨੂੰ ਉਨੀਂ ਕੁਸ਼ਲਤਾ ਨਾਲ ਪੰਪ ਨਹੀਂ ਕਰਦੀਆਂ ਜਿੰਨੇ ਦੀ ਉਸ ਨੂੰ ਲੋੜ ਹੈ। ਇਸ ਕੰਡੀਸ਼ਨ ਵਿਚ ਧਮਨੀਆਂ ਤੇ ਹਾਈ ਬਲੱਡ ਪ੍ਰੈਸ਼ਰ ਦਿਲ ਨੂੰ ਲੋੜੀਂਦੀ ਪੰਪਿੰਗ ਦੇ ਲਈ ਕਮਜ਼ੋਰ ਬਣਾ ਦਿੰਦੇ ਹਨ। ਇਹ ਇਕ ਕ੍ਰਾਨਿਕ ਸਮੱਸਿਆ ਹੈ, ਜਿਸ ਦਾ ਸਮੇਂ ਉੱਤੇ ਇਲਾਜ ਨਾ ਹੋਣ ਨਾਲ ਕੰਡੀਸ਼ਨ ਵਿਗੜ ਸਕਦੀ ਹੈ। ਸਹੀ ਇਲਾਜ ਤੇ ਥੈਰੇਪੀ ਇਨਸਾਨ ਦੀ ਉਮਰ ਨੂੰ ਵਧਾ ਸਕਦੀ ਹੈ।

ਮਾਹਰਾਂ ਦਾ ਸੁਝਾਅ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ19 ਦੇ ਬਾਅਦ ਛਾਤੀ ਦਰਦ ਦੀ ਸ਼ਿਕਾਇਤ ਹੈ ਜਾਂ ਇਨਫੈਕਸ਼ਨ ਹੋਣ ਤੋਂ ਪਹਿਲਾਂ ਕੋਈ ਮਾਮੂਲੀ ਹਾਰਟ ਡਿਜ਼ੀਸ ਹੈ ਤਾਂ ਉਹ ਇਸ ਦੀ ਇਮੇਜਿੰਗ ਜ਼ਰੂਰ ਕਰਵਾਉਣ। ਇਸ ਵਿਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਵਾਇਰਸ ਨੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ। ਇਹ ਹਲਕੇ ਲੱਛਣ ਵਾਲੇ ਮਰੀਜ਼ਾਂ ਦੇ ਲਈ ਮਦਦਗਾਰ ਹੈ।

ਕਈ ਮਰੀਜ਼ਾਂ ਨੂੰ ਵਾਇਰਲ ਬੀਮਾਰੀ ਦੇ ਬਾਅਦ ਕ੍ਰਾਨਿਕ ਹਾਰਟ ਮਸਲ ਵੀਕਨੈੱਸ, ਕਾਰਡੀਏਕ ਐਨਲਾਰਜਮੈਂਟ ਤੇ ਲੋਅ ਹਾਰਟ ਇੰਜੈਕਸ਼ਨ ਫ੍ਰੈਕਸ਼ਨ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਨੂੰ ਡਾਇਲੇਟਿਡ ਕਾਰਡੀਓਮਾਯੋਪੈਥੀ ਵੀ ਕਿਹਾ ਜਾਂਦਾ ਹੈ। ਕੋਵਿਡ ਇਨਫੈਕਸ਼ਨ ਦੇ ਬਾਅਦ ਕਾਰਡੀਓਮਾਓਪੈਥੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਤੇ ਇਹ ਹਾਰਟ ਫੇਲੁਅਰ ਨੂੰ ਬੜਾਵਾ ਦੇ ਸਕਦੀ ਹੈ।

Get the latest update about positive people, check out more about coronavirus, Truescoopnews, heart attack & Truescoop

Like us on Facebook or follow us on Twitter for more updates.