ਜਾਣੋ ਆਖਿਰ ਕਿਉਂ ਖੇਤਰਾਂ 'ਚ ਲੈਂਡ ਹੋਇਆ ਫੌਜੀ ਹੈਲੀਕਾਪਟਰ, ਪਿੰਡ ਵਾਸੀਆਂ 'ਚ ਮਚੀ ਅਫੜਾ-ਤਫੜੀ

ਹਾਲ ਹੀ 'ਚ ਫੌਜ ਦੇ ਹੈਲੀਕਾਪਟਰ 'ਚ ਅਚਾਨਕ ਆਈ ਤਕਨੀਕੀ ਖ਼ਰਾਬੀ ਕਾਰਨ ਰੋਪੜ 'ਚ ਐਂਮਰਜੈਂਸੀ ਲੈਂਡਿੰਗ...

ਰੋਪੜ— ਹਾਲ ਹੀ 'ਚ ਫੌਜ ਦੇ ਹੈਲੀਕਾਪਟਰ 'ਚ ਅਚਾਨਕ ਆਈ ਤਕਨੀਕੀ ਖ਼ਰਾਬੀ ਕਾਰਨ ਰੋਪੜ 'ਚ ਐਂਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ 'ਚ ਪਾਇਲਟ ਅਤੇ ਤਿੰਨ ਫੌਜ ਅਧਿਕਾਰੀ ਸਵਾਰ ਸਨ। ਇਸ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਰੇ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਅੱਜ ਵੀਰਵਾਰ ਦੁਪਹਿਰ ਲਗਭਗ 12 ਵਜੇ ਫੌਜੀ ਹੈਲੀਕਾਪਟਰ ਚੇਤਕ Z-1398 'ਚ ਅਚਾਨਕ ਆਈ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਰੋਪੜ ਵਿਖੇ ਖੇਤਾਂ 'ਚ ਲੈਂਡ ਕਰਵਾਉਣਾ ਪਿਆ।

ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਨਹੀਂ ਸੁਰੱਖਿਅਤ, ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਚੱਲਦੇ ਆਟੋ 'ਚ ਹੋਇਆ ਕਾਂਡ

ਪਾਇਲਟ ਨੇ ਆਪਣੀ ਸਮਝ ਨਾਲ ਰੋਪੜ-ਚੰਡੀਗੜ੍ਹ ਸੜਕ 'ਤੇ ਪਿੰਡ ਬਨਮਾਜਰਾਨੇੜੇ ਹੈਲੀਕਾਪਟਰ ਨੂੰ ਸੁਰੱਖਿਅਤ ਤਰੀਕੇ ਨਾਲ ਲੈਂਡ ਕਰਵਾਇਆ। ਇਹ ਹੈਲੀਕਾਪਟਰ ਪਟਿਆਲਾ ਤੋਂ ਉੱਡਿਆ ਸੀ ਅਤੇ ਪਠਾਨਕੋਟ ਜਾ ਰਿਹਾ ਸੀ। ਹੈਲੀਕਾਪਟਰ ਨੂੰ ਖੇਤਾਂ 'ਚ ਉੱਤਰਦਾ ਵੇਖ ਪਿੰਡ 'ਚ ਅਫੜਾ-ਤਫੜੀ ਦਾ ਮਾਹੌਲ ਸੀ। ਹੈਲੀਕਾਪਟਰ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਇਕੱਤਰ ਹੋ ਗਏ। ਫਿਲਹਾਲ ਹੈਲੀਕਾਪਟਰ ਨੂੰ ਠੀਕ ਕੀਤਾ ਜਾ ਰਿਹਾ ਹੈ।

'ਕੋਰੋਨਾਵਾਇਰਸ' ਦੇ ਡਰ ਕਰਕੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਰੱਦ

Get the latest update about Army Helicopter, check out more about News In Punjabi, Precautionary Landing, Ropar News & True Scoop News

Like us on Facebook or follow us on Twitter for more updates.