ਫੌਜ ਦੇ ਲੈਫਟੀਨੈਂਟ ਕਰਨਲ ਨੇ ਸਰਵਿਸ ਰਾਈਫਲ ਨਾਲ ਕੀਤੀ ਖੁਦਕੁਸ਼ੀ, ਪਤਨੀ ਦੀ ਵੀ ਮੌਤ

ਫੌਜ ਦੇ ਸਪਲਾਈ ਡਿਪੂ 507 ਬਟਾਲੀਅਨ ਵਿੱਚ ਤਾਇਨਾਤ ਇੱਕ ਲੈਫਟੀ...

ਫ਼ਿਰੋਜ਼ਪੁਰ : ਫੌਜ ਦੇ ਸਪਲਾਈ ਡਿਪੂ 507 ਬਟਾਲੀਅਨ ਵਿੱਚ ਤਾਇਨਾਤ ਇੱਕ ਲੈਫਟੀਨੈਂਟ ਕਰਨਲ ਨੇ ਭੇਤਭਰੇ ਹਾਲਾਤ ਵਿੱਚ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਿਵੇਂ ਹੀ ਪਤਨੀ ਨੂੰ ਆਪਣੇ ਪਤੀ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਨੇ ਵੀ ਆਪਣੇ ਕੁਆਰਟਰ ਵਿੱਚ ਹੀ ਦਮ ਤੋੜ ਦਿੱਤਾ। ਘਟਨਾ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਹੈ।

ਮ੍ਰਿਤਕ ਫੌਜੀ ਅਧਿਕਾਰੀ ਦੀ ਪਛਾਣ ਨਿਸ਼ਾਂਤ ਪਰਮਾਰ ਉਮਰ 40 ਸਾਲ ਵਜੋਂ ਹੋਈ ਹੈ ਜਦਕਿ ਉਸ ਦੀ ਪਤਨੀ ਦੀ ਪਛਾਣ ਡਿੰਪਲ ਸਿੰਘ ਤੋਮਰ ਵਜੋਂ ਦੱਸੀ ਜਾ ਰਹੀ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਫੌਜ ਵੱਲੋਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੁਲਿਸ, ਫੌਜ ਸਮੇਤ ਹੋਰ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ ਕਿ ਲੈਫਟੀਨੈਂਟ ਕਰਨਲ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਕਿਹੜੇ ਕਾਰਨ ਸਨ।

Get the latest update about Army, check out more about Truescoop News, wife, committed suicide & lieutenant colonel

Like us on Facebook or follow us on Twitter for more updates.