ਏਕਤਾ ਕਪੂਰ ਅਤੇ ਸ਼ੋਭਾ ਕਪੂਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਵੈੱਬ ਸੀਰੀਜ਼ 'XXX' ਨਾਲ ਜੁੜਿਆ ਹੈ ਮਾਮਲਾ

ਬੇਗੂਸਰਾਏ ਦੀ ਇਕ ਅਦਾਲਤ ਨੇ ਫਿਲਮ ਡਾਇਰੇਕਟ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਵੈੱਬ ਸੀਰੀਜ਼ 'XXX' ਵਿਚ ਇਤਰਾਜ਼ਯੋਗ ਦ੍ਰਿਸ਼ਾਂ ਦੇ ਕਾਰਨ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।

 ਏਕਤਾ ਕਪੂਰ ਅਤੇ ਸ਼ੋਭਾ ਕਪੂਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਵੈੱਬ ਸੀਰੀਜ਼ 'XXX' ਨਾਲ ਜੁੜਿਆ ਹੈ ਮਾਮਲਾ  

ਟੀ.ਵੀ ਇੰਡਸਟਰੀ ਦੀ ਕਵੀਨ ਏਕਤਾ ਕਪੂਰ ਅਤੇ ਉਸਦੀ ਮਾਂ ਸ਼ੋਭਾ ਕਪੂਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਬੇਗੂਸਰਾਏ ਦੀ ਇਕ ਅਦਾਲਤ ਨੇ ਫਿਲਮ ਡਾਇਰੇਕਟ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਵੈੱਬ ਸੀਰੀਜ਼ 'XXX' ਵਿਚ ਇਤਰਾਜ਼ਯੋਗ ਦ੍ਰਿਸ਼ਾਂ ਦੇ ਕਾਰਨ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। Ex-Servicemen Association ਦੇ ਜ਼ਿਲ੍ਹਾ ਪ੍ਰਧਾਨ ਸ਼ੰਭੂ ਕੁਮਾਰ ਨੇ ਪਿਛਲੇ ਸਾਲ ਵੈੱਬ ਸੀਰੀਜ਼ ਦੇ ਖਿਲਾਫ ਬੇਗੂਸੁਰਾਈ ਦੀ ਅਦਾਲਤ 'ਚ ਕੇਸ ਦਰਜ਼ ਕੀਤਾ ਸੀ। 

ਸ਼ਿਕਾਇਤ ਦਰਜ਼ ਕਰਨ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਇਸ ਵੈੱਬ ਸੀਰੀਜ਼ ਵਿੱਚ ਇੱਕ ਸਿਪਾਹੀ ਦੀ ਪਤਨੀ ਨਾਲ ਸਬੰਧਤ ਕਈ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਹਨ।  ਬੇਗੂਸਰਾਏ ਦੇ ਵਕੀਲ ਰਿਸ਼ੀਕੇਸ਼ ਪਾਠਕ ਨੇ ਦੱਸਿਆ ਕਿ ਕੰਪਨੀ ਦੇ ਨਿਰਮਾਤਾ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਵੱਲੋਂ ਵੈੱਬ ਸੀਰੀਜ਼ ਨੂੰ ਇੱਕ ਘਟੀਆ ਵੈੱਬ ਸੀਰੀਜ਼ ਪੋਰਟਲ 'ਤੇ ਅਪਲੋਡ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ ਸੈਨਿਕਾਂ ਦਾ ਅਪਮਾਨ ਕੀਤਾ ਗਿਆ ਸੀ। ਜਿਸ ਕਾਰਨ ਬੇਗੂਸਰਾਏ ਅਦਾਲਤ ਨੇ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ ਸੰਮਨ ਭੇਜ ਕੇ ਉਨ੍ਹਾਂ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ।


ਜਾਣਕਾਰੀ ਮੁਤਾਬਿਕ ਏਕਤਾ ਕਪੂਰ ਨੂੰ ਜਿਵੇਂ ਹੀ ਉਸ ਨੂੰ ਇਸ ਮਾਮਲੇ ਬਾਰੇ ਪਤਾ ਲਗਾ ਤਾਂ ਉਸ ਨੇ ਤੁਰੰਤ ਇਸ ਸੀਨ ਨੂੰ ਵੈੱਬ ਸੀਰੀਜ਼ ਤੋਂ ਹਟਾ ਦਿੱਤਾ ਅਤੇ ਆਪਣੀ ਗਲਤੀ ਮੰਨਦਿਆਂ ਲੋਕਾਂ ਤੋਂ ਮਾਫ਼ੀ ਮੰਗੀ। ਸ਼ੰਭੂ ਕੁਮਾਰ ਨੇ ਕਿਹਾ ਕਿ ਭਾਰਤੀ ਜਵਾਨ ਖ਼ੁਦ ਨੂੰ ਖ਼ਤਰੇ ਵਿਚ ਰੱਖ ਕੇ ਦੇਸ਼ ਦੀ ਸੇਵਾ ਕਰਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ ਪਰ ਇੱਥੇ ਉਲਟ ਹੋ ਰਿਹਾ ਹੈ। ਸੀਰੀਜ ’ਚ ਭਾਰਤੀ ਜਵਾਨ ਅਤੇ ਉਸ ਦੀ ਪਤਨੀ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਹ ਵੈੱਬ ਸੀਰੀਜ਼ ਸਾਲ 2020 ਵਿਚ ਰਿਲੀਜ਼ ਹੋਈ ਸੀ।Get the latest update about warrant Arrest warrant of Ekta and Shoba kapoor, check out more about News Ekta Kapoor, Begusarai court, entertainment news & Shobha Kapoor Arres

Like us on Facebook or follow us on Twitter for more updates.