ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਅਸਰ ਪੈ ਰਿਹੈ ਕਰਤਾਰਪੁਰ ਲਾਂਘੇ 'ਤੇ

ਪੁਲਾਵਾਮਾ ਤੇ ਬਾਲਾਕੋਟ ਹਮਲਿਆਂ ਤੋਂ ਬਾਅਦ ਵੀ ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਰਿਹਾ ਪਰ ਹੁਣ ਇਸ ਨੂੰ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਇੱਥੋਂ ਇਹ ਜ਼ਾਹਰ ਹੁੰਦਾ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370...

ਚੰਡੀਗੜ੍ਹ— ਪੁਲਾਵਾਮਾ ਤੇ ਬਾਲਾਕੋਟ ਹਮਲਿਆਂ ਤੋਂ ਬਾਅਦ ਵੀ ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਰਿਹਾ ਪਰ ਹੁਣ ਇਸ ਨੂੰ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਇੱਥੋਂ ਇਹ ਜ਼ਾਹਰ ਹੁੰਦਾ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਸੇਕ ਕਰਤਾਰਪੁਰ ਲਾਂਘੇ ਨੂੰ ਵੀ ਲੱਗ ਰਿਹਾ ਹੈ। ਬੇਸ਼ੱਕ ਪਾਕਿਸਤਾਨ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਐਲਾਨ ਨਹੀਂ ਕੀਤਾ ਪਰ ਸੂਤਰਾਂ ਮੁਤਾਬਕ ਲਾਂਘੇ ਦਾ ਕੰਮ ਰੋਕ ਦਿੱਤਾ ਗਿਆ ਹੈ। ਦਰਅਸਲ ਕਰਤਾਰਪੁਰ ਲਾਂਘੇ ਦੀ ਪਹਿਲ ਪਾਕਿਸਤਾਨ ਨੇ ਹੀ ਕੀਤੀ ਸੀ ਜਿਸ ਨਾਲ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਸੀ। ਪੁਲਾਵਾਮਾ ਤੇ ਬਾਲਾਕੋਟ ਹਮਲਿਆਂ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗਾ ਮਾਹੌਲ ਬਣ ਗਿਆ ਪਰ ਪਾਕਿਸਤਾਨ ਨੇ ਲਾਂਘੇ ਦੀ ਕੰਮ ਨੂੰ ਨਹੀਂ ਰੋਕਿਆ।

73ਵੇਂ ਸਵਤੰਤਰਤਾ ਦਿਵਸ ਮੌਕੇ ਸੈਨਾਵਾਂ ਨੂੰ ਮਿਲਿਆ 'ਚੀਫ ਆਫ ਡਿਫੈਂਸ' ਦਾ ਤੋਹਫ਼ਾ 

ਇਸ ਲਈ ਲਾਂਘੇ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਾਲੇ ਪਾਸੇ ਨਿਰਮਾਣ ਦਾ ਕੰਮ ਠੱਪ ਹੋਇਆ ਹੋਵੇ। ਹਾਸਲ ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਧੁੱਸੀ ਬੰਨ੍ਹ 'ਤੇ ਬਣਾਏ ਜਾ ਰਹੇ ਟਰਮਿਨਲ ਦੀ ਸਾਈਟ 'ਤੇ ਕੋਈ ਮੁਲਾਜ਼ਮ ਨਜ਼ਰ ਨਹੀਂ ਆ ਰਿਹਾ ਤੇ ਨਾ ਮਸ਼ੀਨਾਂ ਚੱਲੀ ਰਹੀਆਂ ਹਨ। ਪਾਕਿਸਤਾਨ ਵੱਲੋਂ ਐਤਵਾਰ ਤੋਂ ਹੀ ਕੰਮ ਬੰਦ ਹੈ ਪਰ ਉਸ ਦਿਨ ਮੁਲਾਜ਼ਮ ਦਿਖਾਈ ਦੇ ਰਹੇ ਸਨ। ਸੋਮਵਾਰ ਮਗਰੋਂ ਉੱਥੇ ਨਾ ਤਾਂ ਕੰਮ 'ਚ ਲੱਗੀਆਂ ਗੱਡੀਆਂ ਤੇ ਮਸ਼ੀਨਾਂ ਚੱਲੀਆਂ ਨਾ ਕੋਈ ਮੁਲਾਜ਼ਮ ਨਿਰਮਾਣ ਸਥਾਨ 'ਤੇ ਦਿੱਸਿਆ। ਇਹ ਵੀ ਚਰਚਾ ਹੈ ਕਿ ਛੁੱਟੀਆਂ ਕਰਕੇ ਕੁਝ ਦਿਨ ਕੰਮ ਰੁਕਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਜਾਰੀ ਰੱਖਿਆ ਜਾਵੇ। ਇਸ ਮਗਰੋਂ ਪਾਕਿਸਤਾਨ ਵੱਲੋਂ ਕੋਈ ਹੁੰਗਾਰਾ ਨਹੀਂ ਆਇਆ। ਬੇਸ਼ੱਕ ਪਾਕਿਸਤਾਨ ਸਰਕਾਰ ਨੇ ਕੰਮ ਰੋਕਣ ਬਾਰੇ ਕੋਈ ਫੈਸਲਾ ਨਾ ਕੀਤਾ ਹੋਵੇ ਪਰ ਇਸ ਦਾ ਅਸਰ ਲਾਂਘੇ ਦੇ ਨਿਰਮਾਣ ਕਾਰਜ 'ਤੇ ਸਾਫ ਨਜ਼ਰ ਆ ਰਿਹਾ ਹੈ।

Get the latest update about True Scoop News, check out more about Imran Khan, Pakistan News, Kartarpur Corridor & Punjab News

Like us on Facebook or follow us on Twitter for more updates.