ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਅੰਤਿਮ ਸੰਸਕਾਰ 'ਚ ਜੇਬ-ਕਤਰਿਆਂ ਦੀ ਇੰਝ ਲੱਗੀ ਲਾਟਰੀ

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਅੰਤਿਮ ਸੰਸਕਾਰ ਦੌਰਾਨ ਨਿਗਮ ਬੋਧ ਘਾਟ 'ਤੇ ਭੀੜ ਦੇਖ ਕੇ ਜੇਬਕਤਰੇ ਵੀ ਪਹੁੰਚ ਗਏ। ਉਨ੍ਹਾਂ ਨੇ ਉੱਥੇ ਕੁਝ ਲੋਕਾਂ ਦੀਆਂ ਜੇਬਾਂ ਸਾਫ ਕਰ ਦਿੱਤੀਆਂ। ਹਾਲਾਂਕਿ ਉਹ ਵੀ. ਵੀ. ਆਈ. ਪੀ...

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਅੰਤਿਮ ਸੰਸਕਾਰ ਦੌਰਾਨ ਨਿਗਮ ਬੋਧ ਘਾਟ 'ਤੇ ਭੀੜ ਦੇਖ ਕੇ ਜੇਬਕਤਰੇ ਵੀ ਪਹੁੰਚ ਗਏ। ਉਨ੍ਹਾਂ ਨੇ ਉੱਥੇ ਕੁਝ ਲੋਕਾਂ ਦੀਆਂ ਜੇਬਾਂ ਸਾਫ ਕਰ ਦਿੱਤੀਆਂ। ਹਾਲਾਂਕਿ ਉਹ ਵੀ. ਵੀ. ਆਈ. ਪੀ ਲੋਕਾਂ ਤੱਕ ਨਹੀਂ ਪਹੁੰਚ ਸਕੇ। ਉੱਥੇ ਪਹੁੰਚੇ ਆਮ ਲੋਕ ਉਨ੍ਹਾਂ ਦੇ ਸ਼ਿਕਾਰ ਬਣੇ। ਇਸੇ ਦੌਰਾਨ ਜੇਬਕਤਰਿਆਂ ਦੀ ਕਿਸੇ ਗੱਲ 'ਤੇ ਆਪਸ 'ਚ ਲੜਾਈ ਕਰਨ ਲੱਗੇ ਤਾਂ ਪੁਲਸ ਦੀ ਉਨ੍ਹਾਂ 'ਤੇ ਨਜ਼ਰ ਗਈ। ਪੁਲਸ ਨੇ 2 ਜੇਬਕਤਰਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਨਿਗਮ ਬੋਧ ਘਾਟ 'ਤੇ ਵੀ. ਵੀ. ਆਈ. ਪੀ ਲੋਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਭਾਰੀ ਭੀੜ ਸੀ।

INX Media Case : ਸੁਪਰੀਮ ਕੋਰਟ ਵਲੋਂ ਚਿਦੰਬਰਮ ਨੂੰ ਵੱਡਾ ਝੱਟਕਾ

ਉਹ ਆਪਣੇ ਆਗੂ ਨੂੰ ਅੰਤਿਮ ਵਿਦਾਈ ਦੇਣ ਆਏ ਸਨ। ਭੀੜ ਦਾ ਫਾਇਦਾ ਚੁੱਕਣ ਲਈ ਕੁਝ ਜੇਬਤਰੇ ਉੱਥੇ ਪਹੁੰਚ ਗਏ। ਧੱਕਾ-ਮੁੱਕੀ ਦੌਰਾਨ ਜੇਬਕਤਰਾਂ ਨੇ ਕੁਝ ਲੋਕਾਂ ਦੀ ਜੇਬ 'ਤੇ ਹੱਥ ਵੀ ਸਾਫ ਕਰ ਲਿਆ। ਇਸ ਦੌਰਾਨ ਉਹ ਆਪਸ 'ਚ ਬਹਿਸ ਕਰਨ ਲੱਗੇ। ਪੁਲਸ ਨੇ ਇਨ੍ਹਾਂ ਨੂੰ ਲੜਾਈ ਕਰਦੇ ਦੇਖਿਆ ਤਾਂ ਫੋਨ ਦਬੋਚ ਲਿਆ। ਘਟਨਾ ਨੂੰ ਲੈ ਕੇ ਉੱਤਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸਨ।

Get the latest update about Arun Jaitley Funeral, check out more about News In Punjabi, True Scoop Newsz, & Bharatiya Janata Party

Like us on Facebook or follow us on Twitter for more updates.