ਅਰੁਣ ਜੇਟਲੀ ਦੀ ਹਾਲਤ ਬੇਹੱਦ ਨਾਜ਼ੁਕ, ਵਿਗੜਦੀ ਹਾਲਤ ਨੂੰ ਦੇਖਦੇ ਹੋਏ ECMO 'ਚ ਕੀਤਾ ਗਿਆ ਸ਼ਿਫਟ

ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਏਮਸ 'ਚ ਡਾਕਟਰਾਂ ਨੇ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਵੈਂਟੀਲੇਟਰ ਤੋਂ ਹਟਾ ਕੇ ਈ. ਸੀ. ਐੱਮ. ਓ ਭਾਵ...

ਨਵੀਂ ਦਿੱਲੀ— ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਏਮਸ 'ਚ ਡਾਕਟਰਾਂ ਨੇ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਵੈਂਟੀਲੇਟਰ ਤੋਂ ਹਟਾ ਕੇ ਈ. ਸੀ. ਐੱਮ. ਓ ਭਾਵ ਐਕਸਟ੍ਰਾਕਾਪੋਰੀਅਲ ਮੇਂਬ੍ਰੇਨ ਆਕਸੀਜਿਨੇਸ਼ਨ 'ਤੇ ਸ਼ਿਫਟ ਕੀਤਾ ਹੈ। ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਬਣਾਏ ਹੋਏ ਹਨ। ਅਰੁਣ ਜੇਟਲੀ ਦਾ ਹਾਲ-ਚਾਲ ਜਾਣਨ ਲਈ ਪਿਛਲੇ 2 ਦਿਨਾਂ ਤੋਂ ਏਮਸ 'ਚ ਆਗੂਆਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ। ਸ਼ਨੀਵਾਰ ਸਵੇਰੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀਆ ਮਾਇਆਵਤੀ ਵੀ ਉਨ੍ਹਾਂ ਨੂੰ ਮਿਲਣ ਪਹੁੰਚੀ ਸੀ। ਖ਼ਬਰ ਹੈ ਕਿ ਅੱਜ ਸ਼ਾਮ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਦਿੱਲੀ ਪਹੁੰਚ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸ਼ਾਮ ਨੂੰ ਇਕ ਵਾਰ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਏਮਸ ਪਹੁੰਚਣਗੇ ਅਤੇ ਜੇਟਲੀ ਦੀ ਸਿਹਤ ਦੇ ਬਾਰੇ 'ਚ ਜਾਣਕਾਰੀ ਲੈਣਗੇ।

ਕਪਿਲ ਨੇ ਫੜ੍ਹਿਆ ਭਾਜਪਾ ਦਾ ਪੱਲਾ, ਮਨੋਜ ਤਿਵਾਰੀ ਨੇ ਕੀਤੇ ਸਵਾਗਤ

ਇਸ ਤੋਂ ਪਹਿਲਾਂ ਰਾਸ਼ਟਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਏਮਸ ਜਾ ਕੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਹਾਲ ਜਾਣਿਆ। ਸ਼ੁੱਕਰਵਾਰ ਸ਼ਾਮ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਏਮਸ ਪਹੁੰਚ ਕੇ ਜੇਟਲੀ ਤੋਂ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਜੇਟਲੀ 9 ਅਗਸਤ ਤੋਂ ਏਸਮ ਦੇ ਆਈ. ਸੀ. ਯੂ 'ਚ ਦਾਖਲ ਹਨ। ਸੂਤਰਾਂ ਮੁਤਾਬਕ 66 ਸਾਲਾ ਜੇਟਲੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਅਰੁਣ ਜੇਟਲੀ ਨੂੰ ਸਾਹ ਲੈਣ 'ਚ ਤਕਲੀਫ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਏਮਸ 'ਚ ਦਾਖਲ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਆਪਣੀ ਖਰਾਬ ਸਿਹਤ ਕਾਰਨ ਜੇਟਲੀ ਨੇ 2019 ਦੀਆਂ ਲੋਕ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ।

12 ਦਿਨਾਂ ਬਾਅਦ ਆਮ ਜਨ-ਜੀਵਨ ਵੱਲ ਵਧਿਆ ਜੰਮੂ-ਕਸ਼ਮੀਰ

ਈ. ਸੀ. ਐੱਮ. ਓ ਕੀ ਹੈ
ਈ. ਸੀ. ਐੱਮ. ਓ 'ਤੇ ਮਰੀਜ਼ ਨੂੰ ਉਸ ਸਮੇਂ ਰੱਖਿਆ ਜਾਂਦਾ ਹੈ ਜਦੋਂ ਦਿਲ, ਫੇਫੜੇ ਠੀਕ ਨਾਲ ਕੰਮ ਨਹੀਂ ਕਰਦੇ ਅਤੇ ਵੈਂਟੀਲੇਟਰ ਦਾ ਵੀ ਫਾਇਦਾ ਨਹੀਂ ਹੁੰਦਾ। ਇਸ ਨਾਲ ਮਰੀਜ਼ ਦੇ ਸਰੀਰ 'ਚ ਆਕਸੀਜਨ ਪਹੁੰਚਾਈ ਜਾਂਦੀ ਹੈ।

Get the latest update about Amit Shah, check out more about President Kovind, Extracorporeal Membrane Oxygenation, Arun Jaitley & AIIMS

Like us on Facebook or follow us on Twitter for more updates.