ਦਿੱਲੀ 'ਚ ਅਗਲੇ ਸਾਲ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਚੋਣਾਂ, ਜਿਸ 'ਤੇ ਕੇਜਰੀਵਾਲ ਦੇ ਸੁਣਾਇਆ ਆਪਣਾ ਰੋਣਾ

ਦਿੱਲੀ 'ਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਕੋਲ ਦਿੱਲੀ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਫੰਡ ਨਹੀਂ ਹਨ। ਐਤਵਾਰ ਨੂੰ ਬੁਰਾੜੀ ਦੀ ਜਨਤਕ ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ...

ਨਵੀਂ ਦਿੱਲੀ— ਦਿੱਲੀ 'ਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਕੋਲ ਦਿੱਲੀ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਫੰਡ ਨਹੀਂ ਹਨ। ਐਤਵਾਰ ਨੂੰ ਬੁਰਾੜੀ ਦੀ ਜਨਤਕ ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਚੰਦਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਰਾਜਧਾਨੀ ਦੀਆਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਦੇ ਕੇਂਦਰ ਦੇ ਫੈਸਲੇ ਉੱਤੇ ਵੀ ਸਵਾਲ ਚੁੱਕੇ। 'ਆਪ' ਦੇ ਕਨਵੀਨਰ ਕੇਜਰੀਵਾਲ ਨੇ ਕਿਹਾ, ''ਅਸੀਂ ਪਿਛਲੇ 5 ਸਾਲਾਂ ਵਿੱਚ ਦਿੱਲੀ ਵਿੱਚ ਬਹੁਤ ਕੰਮ ਕੀਤਾ ਹੈ। ਹੁਣ ਸਾਡੇ ਕੋਲ ਅਗਲੀਆਂ ਚੋਣਾਂ ਲੜਨ ਲਈ ਪੈਸੇ ਨਹੀਂ। ਮੈਂ ਪੰਜ ਸਾਲਾਂ 'ਚ ਇਕ ਰੁਪਿਆ ਨਹੀਂ ਕਮਾਇਆ। ਹੁਣ ਇਹ ਤੁਹਾਡੇ 'ਤੇ ਹੈ ਕਿ ਤੁਸੀਂ ਚੋਣਾਂ ਲੜਨ 'ਚ ਸਾਡੀ ਮਦਦ ਕਰੋ।
ਮੁੱਖ ਮੰਤਰੀ ਨੇ ਜਨ ਸਭਾ 'ਚ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ- ਸਾਡੀ ਸਰਕਾਰ ਕੇਂਦਰ ਨਾਲ ਅਣਅਧਿਕਾਰਤ ਕਲੋਨੀਆਂ ਬਾਰੇ ਵੀ ਗੱਲ ਕਰ ਰਹੀ ਸੀ ਪਰ ਅਸੀਂ ਰਜਿਸਟਰੀ ਦੀ ਲੰਬੀ ਪ੍ਰਕਿਰਿਆ ਨਹੀਂ ਚਾਹੁੰਦੇ ਸੀ। ਪੰਜ ਸਾਲਾਂ ਤੋਂ ਅਸੀਂ ਇਨ੍ਹਾਂ ਕਾਲੋਨੀਆਂ ਵਿਚ ਸੜਕ, ਸੀਵਰੇਜ ਤੇ ਟੂਟੀ ਕੁਨੈਕਸ਼ਨ ਮੁਹੱਈਆ ਕਰਵਾਏ, ਫਿਰ ਕੇਂਦਰ ਨੇ ਕਲੋਨੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਕਿਉਂ ਨਹੀਂ ਲਿਆ। ਹੁਣ ਚੋਣਾਂ ਹੋਣੀਆਂ ਹਨ, ਫਿਰ ਮੈਨੂੰ ਯਾਦ ਕਿਉਂ ਆਇਆ?

दिल्ली सरकार ने आज फैसला लिया है कि पानी व सीवर के नए कनेक्शन के लिए अब सिर्फ ₹2,310 देने होंगे। पहले नए कनेक्शन के लिए हजारों, लाखों रुपए देने पड़ते थे। मुझे विश्वास है कि अब लोग अधिकृत कनेक्शन लेना शुरू करेंगे। ये कदम अपने आप में पानी के क्षेत्र में बहुत बड़ा सुधार साबित होगा। pic.twitter.com/OPlbv7wKF3

— Arvind Kejriwal (@ArvindKejriwal) November 22, 2019

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਦਿੱਲੀ ਦੀਆਂ ਅਣਅਧਿਕਾਰਤ ਕਲੋਨੀਆਂ 'ਚ ਰਹਿਣ ਵਾਲੇ ਲੋਕ 16 ਦਸੰਬਰ ਤੋਂ ਮਲਕੀਅਤ ਲਈ ਬਿਨੈ ਕਰ ਸਕਣਗੇ। ਉਨ੍ਹਾਂ ਨੂੰ 180 ਦਿਨਾਂ ਦੇ ਅੰਦਰ ਸਰਟੀਫਿਕੇਟ ਦਿੱਤਾ ਜਾਵੇਗਾ। ਇਸ 'ਤੇ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੱਕ ਰਜਿਸਟਰਾਰ ਦੀ ਕਾਪੀ ਤੁਹਾਡੇ ਹੱਥ 'ਚ ਨਹੀਂ ਆ ਜਾਂਦੀ, ਉਦੋਂ ਤੱਕ ਕਿਸੇ (ਕੇਂਦਰ ਸਰਕਾਰ) 'ਤੇ ਭਰੋਸਾ ਨਾ ਕਰੋ। ਮੈਂ ਤੁਹਾਨੂੰ ਰਜਿਸਟਰੀ ਦਿਵਾਉਣ ਲਈ ਪੂਰੀ ਕੋਸ਼ਿਸ਼ ਕਰਾਂਗਾ।

Get the latest update about AAP, check out more about News In Punjabi, Arvind Kejriwal, National News & True Scoop News

Like us on Facebook or follow us on Twitter for more updates.