ਦਿੱਲੀ ਦੇ ਮੁੱਖ ਮੰਤਰੀ ਵਜੋਂ 16 ਫਰਵਰੀ ਨੂੰ ਕੇਜਰੀਵਾਲ ਚੁੱਕਣਗੇ ਸਹੁੰ

ਵਿਧਾਨ ਸਭਾ 'ਚ ਇਤਿਹਾਸਿਕ ਜਿੱਤ ਦਰਜ ਕਰਨ ਵਾਲੇ ਅਰਵਿੰਦ ਕੇਜਰੀਵਾਲ ਇਕ ...

ਨਵੀਂ ਦਿੱਲੀ — ਵਿਧਾਨ ਸਭਾ 'ਚ ਇਤਿਹਾਸਿਕ ਜਿੱਤ ਦਰਜ ਕਰਨ ਵਾਲੇ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਤਿਆਰ ਹੈ। ਲਗਾਤਾਰ ਤੀਜੀ ਵਾਰ ਅਰਵਿੰਦ ਕੇਜਰੀਵਾਲ ਰਾਜਧਾਨੀ ਦੇ ਮੁੱਖ ਮੰਤਰੀ ਬਣਨਗੇ ਅਤੇ ਇਸ ਲਈ ਸਹੁੰ ਦੀ ਤਾਰੀਖ਼ ਵੀ ਤੈਅ ਹੋ ਗਈ ਹੈ। 16 ਫਰਵਰੀ ਨੂੰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਹੋਵੇਗਾ। ਅਰਵਿੰਦ ਕੇਜਰੀਵਾਲ ਆਪਣੇ ਸਾਰੇ ਮੰਤਰੀਆਂ ਨਾਲ ਸਹੁੰ ਚੁੱਕਣਗੇ। ਦੱਸ ਦੱਈਏ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ 'ਚ 62 ਸੀਟਾਂ ਆਪਣੇ ਨਾਂਅ ਕੀਤੀਆਂ ਹਨ।ਉਂਝ ਪਿਛਲੀ ਵਾਰ ਦੇ ਮੁਕਾਬਲੇ ਇਹ 5 ਸੀਟਾਂ ਘੱਟ ਹਨ।ਭਾਜਪਾ ਨੂੰ ਇਨ੍ਹਾਂ ਚੋਣਾਂ 'ਚ 8 ਸੀਟਾਂ ਮਿਲੀਆਂ ਹਨ।ਕਾਂਗਰਸ ਦਾ ਪਿਛਲੀ ਵਾਰ ਵਾਂਗ ਐਤਕੀਂ ਵੀ ਖਾਤਾ ਨਹੀਂ ਖੁੱਲ੍ਹਿਆ ਤੇ ਉਸ ਦੇ 67 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ।ਹੁਣ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੀ ਕੈਬਿਨੇਟ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।ਨਵੀਂ ਕੈਬਿਨੇਟ 'ਚ ਕਈ ਨਵੇਂ ਨਾਂਅ ਆਉਣ ਦੀ ਚਰਚਾ ਚੱਲ ਰਹੀ ਹੈ ਪਰ ਕੋਈ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ।ਆਮ ਆਦਮੀ ਪਾਰਟੀ ਦੇ ਸਾਰੇ ਹੀ ਕੈਬਿਨੇਟ ਮੰਤਰੀ ਜਿੱਤਣ 'ਚ ਸਫ਼ਲ ਰਹੇ ਹਨ। ਉਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਸਤਯੇਂਦਰ ਜੈਨ, ਗੋਪਾਲ ਰਾਇ, ਕੈਲਾਸ਼ ਗਹਿਲੋਤ, ਰਾਜੇਂਦਰ ਪਾਲ ਗੌਤਮ ਸ਼ਾਮਲ ਹਨ।

ਦਿੱਲੀ 'ਚ ਆਮ ਆਦਮੀ ਪਾਰਟੀ ਦੇ ਕਾਫ਼ਲੇ 'ਤੇ ਗੋਲੀਬਾਰੀ, ਇਕ ਸਮਰਥਕ ਦੀ ਮੌਤ

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੂੰ ਸੰਗਠਨਾਤਮਕ ਤੌਰ 'ਤੇ ਮਜ਼ਬੂਤ ਕਰਨ ਵਾਲੇ ਵੀ ਇਸ ਵਾਰ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ। ਉਨ੍ਹਾਂ ਵਿੱਚ ਦਿਲੀਪ ਪਾਂਡੇ, ਆਤਿਸ਼ੀ ਤੇ ਰਾਘਵ ਚੱਢਾ ਸਮੇਤ ਕਈ ਹੋਰ ਆਗੂ ਵੀ ਸ਼ਾਮਲ ਹਨ। ਅਜਿਹੇ ਕਈ ਆਗੂ ਹਨ, ਜੋ ਤੀਜੀ ਵਾਰ ਵਿਧਾਇਕ ਬਣੇ ਹਨ।ਤੀਜੀ ਵਾਰ ਜਿੱਤ ਮਿਲਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪੱਧਰ ਉੱਤੇ ਹੋਰ ਅੱਗੇ ਲਿਜਾਣ ਦੀ ਚਰਚਾ ਤੇਜ਼ ਹੋ ਗਈ ਹੈ।ਇਸ ਵਾਰ ਕੈਬਿਨੇਟ ਦਾ ਸੰਤੁਲਨ ਅਹਿਮ ਮੰਨਿਆ ਜਾ ਰਿਹਾ ਹੈ; ਜਿਸ ਨੂੰ ਵੇਖਦਿਆਂ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕੈਬਿਨੇਟ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ।ਅੱਜ ਬੁੱਧਵਾਰ ਨੂੰ ਸਰਕਾਰ ਦੇ ਦੋਬਾਰਾ ਰਸਮੀ ਗਠਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਅੱਜ ਸਵੇਰੇ 11:30 ਵਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਵੀ ਸ਼ੁਰੂ ਹੋ ਗਈ ਹੈ; ਜਿਸ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਪਾਰਟੀ ਦਾ ਆਗੂ ਚੁਣਿਆ ਜਾਣਾ ਯਕੀਨੀ ਹੈ। ਉਸ ਤੋਂ ਬਾਅਦ ਉੱਪ–ਰਾਜਪਾਲ ਨੂੰ ਸਰਕਾਰ ਬਣਾਉਣ ਦਾ ਪ੍ਰਸਤਾਵ ਦਿੱਤਾ ਜਾਵੇਗਾ।

ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ : ਦੋਸ਼ੀ ਬ੍ਰਜੇਸ਼ ਠਾਕੁਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

Get the latest update about 16 February, check out more about CM, News In Punjabi, Arvind Kejriwal & Delhi

Like us on Facebook or follow us on Twitter for more updates.