ਸੀਐੱਮ ਭਗਵੰਤ ਮਾਨ ਦੇ ਵਿਆਹ 'ਚ ਪਿਤਾ ਦੀਆਂ ਰਸਮਾਂ ਅਦਾ ਕਰਨਗੇ ਅਰਵਿੰਦ ਕੇਜਰੀਵਾਲ

ਭਗਵੰਤ ਮਾਨ ਅੱਜ ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝਣਗੇ। ਦੁਪਹਿਰ ਕਰੀਬ 12 ਵਜੇ ਉਨ੍ਹਾਂ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਵੇਗਾ। ਗੁਰਪ੍ਰੀਤ ਕੌਰ (32) ਭਗਵੰਤ ਮਾਨ (ਉਮਰ 48) ਤੋਂ 16 ਸਾਲ ਛੋਟੀ ਹੈ। ਦੋਵਾਂ ਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਹੋਈ ਸੀ...

ਭਗਵੰਤ ਮਾਨ ਅੱਜ ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝਣਗੇ। ਦੁਪਹਿਰ ਕਰੀਬ 12 ਵਜੇ ਉਨ੍ਹਾਂ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਵੇਗਾ। ਗੁਰਪ੍ਰੀਤ ਕੌਰ (32) ਭਗਵੰਤ ਮਾਨ (ਉਮਰ 48) ਤੋਂ 16 ਸਾਲ ਛੋਟੀ ਹੈ। ਦੋਵਾਂ ਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਹੋਈ ਸੀ। ਗੁਰਪ੍ਰੀਤ ਕੌਰ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਾਨ ਲਈ ਚੋਣ ਪ੍ਰਚਾਰ ਵੀ ਕੀਤਾ। ਬਾਅਦ ਵਿੱਚ ਭਗਵੰਤ ਮਾਨ ਦੀ ਮਾਂ ਅਤੇ ਭੈਣ ਨੇ ਗੁਰਪ੍ਰੀਤ ਨਾਲ ਉਨ੍ਹਾਂ ਦੇ ਵਿਆਹ ਦੀ ਪੁਸ਼ਟੀ ਕੀਤੀ। ਇਸ ਵਿਆਹ ਨੂੰ ਕਾਫੀ ਗੁਪਤ ਰੱਖਿਆ ਗਿਆ । ਖਾਸ ਰਿਸ਼ਤੇਦਾਰਾਂ ਦਾ ਵੀ ਇੱਕ ਦਿਨ ਪਹਿਲਾਂ ਹੀ ਟੀਵੀ ਰਾਹੀਂ ਇਸ ਦਾ ਪਤਾ ਲੱਗਾ।

ਜਾਣਕਾਰੀ ਦੇਂਦਿਆਂ ਰਾਘਵ ਚੱਢਾ ਨੇ ਦੱਸਿਆ ਹੈ ਕਿ ਭਗਵੰਤ ਮਾਨ ਦੇ ਵਿਆਹ 'ਚ ਪਿਤਾ ਦੀਆਂ ਰਸਮਾਂ ਅਰਵਿੰਦ ਕੇਜਰੀਵਾਲ ਨਿਭਾਉਣਗੇ। ਕੇਜਰੀਵਾਲ ਕੁਝ ਸਮੇਂ ਬਾਅਦ ਚੰਡੀਗੜ੍ਹ  ਪਹੁੰਚਣ ਵਾਲੇ ਹਨ । 3:30 ਵਜੇ ਉਹ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਣਗੇ।


ਵਿਆਹ ਤੋਂ ਠੀਕ ਪਹਿਲਾਂ ਭਗਵੰਤ ਮਾਨ ਦੀ ਵਹੁਟੀ ਗੁਰਪ੍ਰੀਤ ਕੌਰ ਨੇ ਫੋਟੋ ਟਵੀਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ 'ਦਿਨ ਸ਼ਗਨਾਂ ਦਾ ਚੜ੍ਹਿਆ' 




ਪੰਜਾਬ ਦੇ ਮੁੱਖ ਮੰਤਰੀ ਦੇ ਵਿਆਹ ਵਿੱਚ ਬਹੁਤ ਘੱਟ ਅਤੇ ਖਾਸ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਪਰ ਜਿਨ੍ਹਾਂ ਨੂੰ ਬੁਲਾਇਆ ਗਿਆ ਹੈ, ਉਨ੍ਹਾਂ ਲਈ ਸ਼ਾਹੀ ਦਾਵਤ ਦਾ ਪ੍ਰਬੰਧ ਹੈ। ਵਿਆਹ ਵਿੱਚ ਕੀ ਪਰੋਸਿਆ ਜਾਵੇਗਾ ਇਸ ਦਾ ਮੇਨੂ ਆ ਗਿਆ ਹੈ।

Get the latest update about DR GURPREET KAUR, check out more about PUNJAB NEWS, LATEST PUNJAB NEWS, PUNJAB NEWS TODAY & MANN DA VIAH

Like us on Facebook or follow us on Twitter for more updates.