ਇਰਾਨ-ਅਮਰੀਕਾ ਵਿਵਾਦ 'ਤੇ ਮਖੌਲ ਉਡਾਉਣਾ ਇਸ ਭਾਰਤੀ-ਅਮਰੀਕੀ ਪ੍ਰੋਫੈਸਰ ਨੂੰ ਪਿਆ ਮਹਿੰਗਾ

ਇਰਾਨ ਤੇ ਅਮਰੀਕਾ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਇਕ ਭਾਰਤੀ-ਅਮਰੀਕੀ ਪ੍ਰੋਫੈਸਰ ਨੇ ਫੇਸਬੁੱਕ 'ਤੇ ਮਜ਼ਾਕ ਉਡਾਇਆ। ਫੇਸਬੁੱਕ 'ਤੇ ਇਸ ਮਜ਼ਾਕ ਕਰਕੇ ਕਾਲਜ ਨੇ ਪ੍ਰੋਫੈਸਰ ਨੂੰ ਬਰਖ਼ਾਸਤ ਕਰ ਦਿੱਤਾ। ਜਾਣਕਾਰੀ ਮੁਤਾਬਕ ਬੈਬਸਨ ਕਾਲਜ ਨੇ ਕਿਹਾ, ''ਅਸ਼ੀਨ ਫਾਂਸੇ ਨੂੰ...

ਨਿਊਯਾਰਕ— ਇਰਾਨ ਤੇ ਅਮਰੀਕਾ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਇਕ ਭਾਰਤੀ-ਅਮਰੀਕੀ ਪ੍ਰੋਫੈਸਰ ਨੇ ਫੇਸਬੁੱਕ 'ਤੇ ਮਜ਼ਾਕ ਉਡਾਇਆ। ਫੇਸਬੁੱਕ 'ਤੇ ਇਸ ਮਜ਼ਾਕ ਕਰਕੇ ਕਾਲਜ ਨੇ ਪ੍ਰੋਫੈਸਰ ਨੂੰ ਬਰਖ਼ਾਸਤ ਕਰ ਦਿੱਤਾ। ਜਾਣਕਾਰੀ ਮੁਤਾਬਕ ਬੈਬਸਨ ਕਾਲਜ ਨੇ ਕਿਹਾ, ''ਅਸ਼ੀਨ ਫਾਂਸੇ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਫੇਸਬੁੱਕ 'ਤੇ ਕਾਲਜ ਦੀਆਂ ਕਦਰਾਂ ਕੀਮਤਾਂ ਤੇ ਸੱਭਿਆਚਾਰ ਵਿਰੁੱਧ ਪੋਸਟ ਕੀਤੀ ਸੀ।''

ਪੋਰਨੋਗ੍ਰਾਫੀ ਨੂੰ ਲੈ ਕੇ ਇਕ ਰਿਸਰਚ 'ਚ ਹੋਇਆ ਹੈਰਾਨੀਜਨਕ ਖੁਲਾਸਾ, ਜਾਣੋ ਕੀ...

ਅਸ਼ੀਨ ਵੱਲੋਂ ਫੇਸਬੁੱਕ 'ਤੇ ਕੀਤੇ ਗਏ ਇਸ ਮਜ਼ਾਕ ਨੂੰ ਲੋਕਾਂ ਨੇ ਇਕ ਖ਼ਤਰੇ ਦੇ ਰੂਪ 'ਚ ਦੇਖਿਆ। ਇਸ ਲਈ ਅਸ਼ੀਨ ਫਾਂਸੇ ਨੇ ਕਾਲਜ ਪ੍ਰਸ਼ਾਸਨ ਤੋਂ ਮੁਆਫੀ ਵੀ ਮੰਗੀ। ਹਾਲਾਂਕਿ, ਪ੍ਰੋਫੈਸਰ ਅਸ਼ੀਨ ਦੀ ਪੋਸਟ ਨੂੰ ਡੋਨਾਲਡ ਟਰੰਪ ਦੇ ਇਕ ਟਵੀਟ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਟਵੀਟ ਪੋਸਟ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਅਸ਼ੀਨ ਫਾਂਸੇ ਨੇ ਆਪਣੇ ਫੇਸਬੁੱਕ 'ਤੇ ਲਿਖਿਆ, ''ਇਰਾਨ ਨੂੰ ਵੀ ਅਮਰੀਕਾ ਦੇ 52 ਟਿਕਾਣਿਆਂ ਨੂੰ ਬੰਬ ਨਾਲ ਉਡਾਣ ਦੀ ਚੋਣ ਕਰਨੀ ਚਾਹੀਦੀ ਹੈ, ਜਿਸ 'ਚ ਮਿਨੇਸੋਟਾ ਦਾ ਮਾਲ ਆਫ਼ ਅਮਰੀਕਾ ਜਾਂ ਕਾਰਡੇਰੀਅਨਸ ਦੇ ਘਰ ਸ਼ਾਮਲ ਹਨ।“

ਜਾਣੋ ਆਖਿਰ ਕਿਉਂ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੂੰ ਨਿਲਾਮ ਕਰਨੀ ਪੈ ਗਈ ਆਪਣੀ ਟੋਪੀ!!

ਦੱਸ ਦੇਈਏ ਕਿ ਅਸ਼ੀਨ ਫਾਂਸੇ ਬੈਬਸਨ ਕਾਲਜ 'ਚ ਡਾਇਰੈਕਟਰ ਆਫ਼ ਸਸਟੇਨਿਬਿਲਟੀ ਵਜੋਂ ਕੰਮ ਕਰ ਰਹੇ ਸੀ। ਇਹ ਕਾਲਜ ਬੋਸਟਨ ਤੋਂ 20 ਕਿਲੋਮੀਟਰ ਦੂਰ ਵੇਲੇਸਲੇ ਵਿੱਚ ਸਥਿਤ ਹੈ।

Get the latest update about News In Punjabi, check out more about True Scoop News, Phansey, Asheen Phansey & Adjunct Professor

Like us on Facebook or follow us on Twitter for more updates.