ਅਚਾਨਕ ਕਮਰੇ ਦੇ ਬੈੱਡ 'ਤੇ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਨੇ ਦੇਖਿਆ ਕੁਝ ਅਜਿਹਾ ਕਿ ਉੱਡ ਗਏ ਹੋਸ਼

ਪੰਜਾਬ ਰਾਜ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਸ਼ੋਕ ਨਾਨੋਵਾਲ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਅਸ਼ੋਕ ਨਾਨੋਵਾਲ ਪਿਤਾ ਗੁਲਜ਼ਾਰੀ ਲਾਲ (77) ਨੂੰ ਖਾਣਾ ਦੇਣ ਲਈ ਉਨ੍ਹਾਂ ਦੇ ਘਰ ਆਏ ਸਨ। ਗੁਲਜ਼ਾਰੀ ਲਾਲ ਪੁਸ਼ਤੈਨੀ ਪਿੰਡ...

ਗੜ੍ਹਸ਼ੰਕਰ— ਪੰਜਾਬ ਰਾਜ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਸ਼ੋਕ ਨਾਨੋਵਾਲ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਅਸ਼ੋਕ ਨਾਨੋਵਾਲ ਪਿਤਾ ਗੁਲਜ਼ਾਰੀ ਲਾਲ (77) ਨੂੰ ਖਾਣਾ ਦੇਣ ਲਈ ਉਨ੍ਹਾਂ ਦੇ ਘਰ ਆਏ ਸਨ। ਗੁਲਜ਼ਾਰੀ ਲਾਲ ਪੁਸ਼ਤੈਨੀ ਪਿੰਡ ਨਾਨੋਵਾਲ 'ਚ ਇਕੱਠੇ ਰਹਿੰਦੇ ਸਨ। ਅਸ਼ੋਕ ਨਾਨੋਵਾਲ ਗੜ੍ਹਸ਼ੰਕਰ 'ਚ ਰਹਿੰਦੇ ਹਨ। ਐੱਸ.ਪੀ ਵਜ਼ੀਰ ਸਿੰਘ ਖਹਿਰਾ ਨੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਘਟਨਾ ਵਾਲੇ ਸਥਾਨ 'ਤੇ ਡੌਗ ਸਕਵਾਇਡ ਅਤੇ ਫੌਰੈਂਸਿਕ ਜਾਂਚ ਟੀਮਾਂ ਨੂੰ ਵੀ ਸੱਦਿਆ ਗਿਆ ਸੀ। ਅਸ਼ੋਕ ਨਾਨੋਵਾਲ ਸਵੇਰੇ-ਸਵੇਰੇ ਕਰੀਬ 10 ਵਜੇ ਪਿਤਾ ਦਾ ਹਾਲ-ਚਾਲ ਜਾਣਨ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਪਿਤਾ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਅਸ਼ੋਕ ਨੇ ਮੁੜ ਪਿਤਾ ਨੂੰ ਕਾਲ ਕੀਤੀ ਫਿਰ ਵੀ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ 'ਤੇ ਬੇਟੇ ਨੇ ਸੋਚਿਆ ਕਿ ਪਿਤਾ ਇੱਧਰ-ਓਧਰ ਹੋਣਗੇ। ਇਸ ਤੋਂ ਬਾਅਦ ਉਹ ਕਰੀਬ ਸਾਢੇ 12 ਵਜੇ ਜਦੋਂ ਖਾਣਾ ਲੈ ਕੇ ਪਿੰਡ ਗਏ ਤਾਂ ਘਰ ਦਾ ਗੇਟ ਖੁੱਲ੍ਹਿਆ ਸੀ। ਜਦੋਂ ਅਸ਼ੋਕ ਪਿਤਾ ਦੇ ਕਮਰੇ 'ਚ ਗਏ ਬੈੱਡ 'ਤੇ ਉਨ੍ਹਾਂ ਦੀ ਲਾਸ਼ ਪਈ ਸੀ ਅਤੇ ਸਰੀਰ 'ਤੇ ਸੱਟ ਦੇ ਕਾਫੀ ਨਿਸ਼ਾਨ ਸਨ। ਗਲੇ ਦੀ ਨਾੜ ਵੀ ਕਟੀ ਹੋਈ ਸੀ। ਕਮਰੇ ਰੱਖੇ ਹੋਏ 15 ਹਜ਼ਾਰ ਰੁਪਏ ਵੀ ਗਾਇਬ ਸਨ। ਮੌਕੇ ਤੋਂ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ।

ਦਲਿਤ ਨਾਲ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਉੱਤਰੇ ਸੰਗਰੂਰ ਦੀਆਂ ਸੜਕਾਂ 'ਤੇ

ਅਸ਼ੋਕ ਨਾਨੋਵਲ ਦੇ ਪਿਤਾ ਨੇ ਜੋ ਕੱਪੜੇ ਅਤੇ ਜੁੱਤੀ ਪਾਈ ਸੀ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਾਂ ਤਾਂ ਉਹ ਕਿਸੇ ਸਮਾਗਮ 'ਚ ਹਿੱਸਾ ਲੈਣ ਜਾ ਰਹੇ ਸੀ ਜਾਂ ਫਿਰ ਕਿਸੀ ਸਮਾਗਮ 'ਚ ਹਿੱਸਾ ਲੈ ਕੇ ਵਾਪਸ ਆਏ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਸ਼ੇੜੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ। ਪਿੰਡ ਨਾਨੋਵਾਲ 'ਚ ਰਾਤ ਨੂੰ ਸਮਾਗਮ ਚੱਲ ਰਿਹਾ ਸੀ। ਜਦੋਂ ਜ਼ਿਆਦਾਤਰ ਲੋਕ ਸਮਾਗਮ 'ਚ ਰੁੱਝੇ ਸਨ ਤਾਂ ਉੱਥੇ ਲਾਊਡ ਸਪੀਕਰ ਦੀ ਆਵਾਜ਼ ਪੂਰੇ ਪਿੰਡ 'ਚ ਗੂੰਝ ਰਹੀ ਸੀ। ਇਸੇ ਗੂੰਝ 'ਚ ਹਤਿਆਰਾਂ ਨੇ ਗੁਲਜਾਰੀ ਲਾਲ ਦਾ ਕਤਲ ਕਰ ਦਿੱਤਾ ਅਤੇ ਇਸ ਕਤਲ ਬਾਰੇ 'ਚ ਕਿਸੇ ਨੂੰ ਵੀ ਪਤਾ ਨਹੀਂ ਚੱਲ ਸਕਿਆ ਹੈ।

Get the latest update about Punjab News, check out more about Garhshankar News, Former Secretary Of Congress Committee, News In Punjabi & Jalandhar News

Like us on Facebook or follow us on Twitter for more updates.