ਖਾਕੀ ਮੁੜ ਸ਼ਰਮਸਾਰ! ਫਗਵਾੜਾ ਦੇ SHO ਤੋਂ ਬਾਅਦ ਬਟਾਲਾ ਦੇ ASI ਦਾ ਕਾਰਾ, ਨਸ਼ੇ 'ਚ ਲੋਕਾਂ ਨੂੰ ਕੱਢੀਆਂ ਗਾਲ੍ਹਾਂ

ਪੰਜਾਬ ਵਿਚ ਖਾਕੀ ਵਰਦੀ ਇਕ ਵਾਰ ਫਿਰ ਤੋਂ ਦਾਗਦਾਰ ਹੋ ਗਈ। ਫਗਵਾੜਾ ਦੇ ਐੱ...

ਬਟਾਲਾ: ਪੰਜਾਬ ਵਿਚ ਖਾਕੀ ਵਰਦੀ ਇਕ ਵਾਰ ਫਿਰ ਤੋਂ ਦਾਗਦਾਰ ਹੋ ਗਈ। ਫਗਵਾੜਾ ਦੇ ਐੱਸ.ਐੱਚ.ਓ. ਦੇ ਬਾਅਦ ਬਟਾਲਾ ਦੇ ਏ.ਐੱਸ.ਆਈ. ਨੇ ਵਿਭਾਗ ਨੂੰ ਸ਼ਰਮਸਾਰ ਕਰ ਦਿੱਤਾ। ਡੇਰਾ ਬਾਬਾ ਨਾਨਕ ਰੋਡ ਉੱਤੇ ਸਥਿਤ ਗੋਖੁਵਾਲ ਵਿਚ ਲੱਗੇ ਨਾਕੇ ਉੱਤੇ ਥਾਣਾ ਸਿਵਲ ਲਾਈਨ ਦੇ ਇਕ ਏ.ਐੱਸ.ਆਈ. ਰਾਜਕੁਮਾਰ ਨੇ ਨਸ਼ੇ ਵਿਚ ਟੱਲੀ ਹੋ ਕੇ ਲੋਕਾਂ ਨੂੰ ਗਾਲ੍ਹਾਂ ਕੱਢੀਆਂ ਤੇ ਡੀ.ਜੀ.ਪੀ. ਪੰਜਾਬ ਦੇ ਬਾਰੇ ਵਿਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ।

ਮਾਮਲੀ ਦੀ ਜਾਣਕਾਰੀ ਮਿਲਦੇ ਹੀ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਨੇ ਮਾਮਲੇ ਦੀ ਜਾਂਚ ਸਿਵਲ ਲਾਈਨ ਦੇ ਐੱਸ.ਐੱਚ.ਓ. ਨੂੰ ਸੌਂਪ ਦਿੱਤੀ ਹੈ। ਐੱਸ.ਐੱਚ.ਓ. ਅਮੋਲਕਦੀਪ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਾਜਕੁਮਾਰ ਉਨ੍ਹਾਂ ਦੇ ਹੀ ਥਾਣੇ ਦਾ ਮੁਲਾਜ਼ਮ ਹੈ। ਮਾਮਲੀ ਦੀ ਜਾਂਤ ਕੀਤੀ ਜਾ ਰਹੀ ਹੈ ਤੇ ਉਸ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਏ.ਐੱਸ.ਆਈ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਪੰਜਾਬ ਪੁਲਸ ਦੇ ਅਕਸ ਨੂੰ ਲਗਾਤਾਰ ਦੂਜੇ ਦਿਨ ਵੱਡਾ ਝਟਕਾ ਲੱਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡੀ.ਜੀ.ਪੀ. ਦਿਨਕਰ ਗੁਪਤਾ ਨੇ ਫਗਵਾੜਾ ਦੇ ਥਾਣਾ ਸਿਟੀ ਦੇ ਐੱਸ.ਐੱਚ.ਓ. ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਕਿਉਂਕਿ ਨਵਦੀਪ ਸਿੰਘ ਨੇ ਫਗਵਾੜਾ ਵਿਚ ਕੋਵਿਡ ਗਾਈਡਲਾਈਨ ਦਾ ਪਾਲਣ ਕਰਵਾਉਣ ਦੌਰਾਨ ਇਕ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰ ਕੇ ਸੁੱਟ ਦਿੱਤਾ ਸੀ, ਜਿਸ ਦਾ ਵੀਡੀਓ ਵਾਇਰਲ ਹੋ ਗਿਆ।

Get the latest update about People, check out more about Drunk Condition, Abuse, Truescoop & Batala

Like us on Facebook or follow us on Twitter for more updates.