Asia cup 2022 INDvsPAK: ਅੱਜ ਫਿਰ ਭਿੜਣਗੇ ਭਾਰਤ ਪਾਕਿਸਤਾਨ, ਦੋਵੇਂ ਟੀਮਾਂ 'ਚ ਹੋਣਗੇ ਕਈ ਵੱਡੇ ਬਦਲਾਅ

ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਦੋਵਾਂ ਟੀਮਾਂ ਵਿਚਾਲੇ ਮੈਚ ਤੋਂ ਪਹਿਲਾਂ ਕਈ ਖਿਡਾਰੀ ਜ਼ਖ਼ਮੀ ਹੋ ਚੁੱਕੇ ਹਨ। ਅਜਿਹੇ 'ਚ ਇਸ ਮੈਚ 'ਚ ਦੋਵਾਂ ਟੀਮਾਂ 'ਚ ਵੱਡੇ ਬਦਲਾਅ ਹੋਣਗੇ।

ਏਸ਼ੀਆ ਕੱਪ 2022 ਦੇ ਸੁਪਰ 4 ਦਾ ਦੂਜਾ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਗਰੁੱਪ ਰਾਉਂਡ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ ਅਤੇ ਅੱਜ ਇੱਕ ਵਾਰ ਫਿਰ ਦੋਵੇਂ ਟੀਮਾਂ ਇਸ ਮਜ਼ੇਦਾਰ ਮੁਕਾਬਲੇ ਲਈ ਤਿਆਰ ਹਨ। ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਦੋਵਾਂ ਟੀਮਾਂ ਵਿਚਾਲੇ ਮੈਚ ਤੋਂ ਪਹਿਲਾਂ ਕਈ ਖਿਡਾਰੀ ਜ਼ਖ਼ਮੀ ਹੋ ਚੁੱਕੇ ਹਨ। ਅਜਿਹੇ 'ਚ ਇਸ ਮੈਚ 'ਚ ਦੋਵਾਂ ਟੀਮਾਂ 'ਚ ਵੱਡੇ ਬਦਲਾਅ ਹੋਣਗੇ।

ਦੋਵੇਂ ਟੀਮਾਂ ਦੇ ਖਿਡਾਰੀ ਜੋ ਜ਼ਖਮੀ ਹੋਏ ਹਨ -
ਭਾਰਤੀ ਦੀ ਟੀਮ ਨੇ ਗਰੁੱਪ ਰਾਉਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਰ ਸੁਪਰ ਫੋਰ ਤੋਂ ਪਹਿਲਾਂ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਤੇਜ਼ ਗੇਂਦਬਾਜ਼ ਅਵੇਸ਼ ਖਾਨ ਜ਼ਖਮੀ ਹੋ ਗਏ ਹਨ। ਜਿਸ ਕਾਰਨ ਉਹ ਪਾਕਿਸਤਾਨ ਖਿਲਾਫ ਹੋਣ ਵਾਲੇ ਇਸ ਮੈਚ 'ਚ ਨਹੀਂ ਖੇਡਣਗੇ। ਦੂਜੇ ਪਾਸੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਸੱਜੇ ਪਾਸੇ ਦੇ ਖਿਚਾਅ ਕਾਰਨ ਉਪਲਬਧ ਨਹੀਂ ਹੋਣਗੇ। ਸ਼ੁੱਕਰਵਾਰ ਨੂੰ ਸ਼ਾਰਜਾਹ 'ਚ ਹਾਂਗਕਾਂਗ ਦੇ ਖਿਲਾਫ ਮੈਚ 'ਚ ਗੇਂਦਬਾਜ਼ੀ ਕਰਦੇ ਹੋਏ ਉਸ ਨੂੰ ਸੱਟ ਲੱਗ ਗਈ ਸੀ। ਇਸ ਤੋਂ ਪਹਿਲਾਂ ਸ਼ਾਹੀਨ ਸ਼ਾਹ ਅਫਰੀਦੀ ਅਤੇ ਮੁਹੰਮਦ ਵਸੀਮ ਜੂਨੀਅਰ ਏਸ਼ੀਆ ਕੱਪ ਤੋਂ ਬਾਹਰ ਹੋ ਚੁੱਕੇ ਹਨ।

ਕੀ ਬਦਲਾਅ ਹੋ ਸਕਦੇ ਹਨ
ਭਾਰਤੀ ਟੀਮ ਇਸ ਮੈਚ ਵਿੱਚ ਜਡੇਜਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਪਲੇਇੰਗ-11 'ਚ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਭਾਰਤ ਉਸ ਦੀ ਥਾਂ 'ਤੇ ਇਕ ਵਾਧੂ ਬੱਲੇਬਾਜ਼ ਖੇਡ ਸਕਦਾ ਹੈ। ਅਜਿਹੇ 'ਚ ਰਿਸ਼ਭ ਪੰਤ ਜਾਂ ਦੀਪਕ ਹੁੱਡਾ ਨੂੰ ਵੀ ਮੌਕਾ ਮਿਲ ਸਕਦਾ ਹੈ। ਦੂਜੇ ਪਾਸੇ ਅਵੇਸ਼ ਖਾਨ ਦੀ ਜਗ੍ਹਾ ਰਵੀ ਬਿਸ਼ਨੋਈ ਜਾਂ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਮਿਲ ਸਕਦਾ ਹੈ। ਪਾਕਿਸਤਾਨ ਦੀ ਟੀਮ 'ਚ ਸ਼ਾਹਨਵਾਜ਼ ਦਹਾਨੀ ਦੀ ਥਾਂ ਹਸਨ ਅਲੀ ਜਾਂ ਮੁਹੰਮਦ ਹਸਨੈਨ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਸੰਭਾਵੀ ਟੀਮਾਂ 
ਭਾਰਤ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦਿਨੇਸ਼ ਕਾਰਤਿਕ (ਵਿਕੇਟ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਆਰ ਅਸ਼ਵਿਨ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਸ਼ਾਦਾਬ ਖਾਨ, ਆਸਿਫ ਅਲੀ, ਮੁਹੰਮਦ ਨਵਾਜ਼, ਨਸੀਮ ਸ਼ਾਹ, ਹਰਿਸ ਰਾਊਫ, ਮੁਹੰਮਦ ਹਸਨੈਨ।