ਏਸ਼ੀਆ ਕੱਪ 'ਚ ਮੁੜ ਹੈਟ੍ਰਿਕ ਲਈ ਤਿਆਰ ਟੀਮ ਇੰਡੀਆ, ਹੁਣ ਤੱਕ UAE 'ਚ ਹੋਏ ਹਰ ਮੁਕਾਬਲੇ 'ਚ ਭਾਰਤ ਬਣਿਆ ਚੈਂਪੀਅਨ

ਏਸ਼ੀਆ ਕੱਪ ਚੌਥੀ ਵਾਰ ਯੂਏਈ ਵਿੱਚ ਹੋਣ ਜਾ ਰਿਹਾ ਹੈ। ਜਿਸ ਲਈ ਟੀਮ ਇੰਡੀਆ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੀ ਨਜ਼ਰ ਇਸ ਏਸ਼ੀਆ ਕੱਪ 'ਚ ਮੁੜ ਹੈਟ੍ਰਿਕ ਲਗਾਉਣ ਦੀ ਹੋਵੇਗੀ...

ਏਸ਼ੀਆ ਕੱਪ ਚੌਥੀ ਵਾਰ ਯੂਏਈ ਵਿੱਚ ਹੋਣ ਜਾ ਰਿਹਾ ਹੈ। ਜਿਸ ਲਈ ਟੀਮ ਇੰਡੀਆ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੀ ਨਜ਼ਰ ਇਸ ਏਸ਼ੀਆ ਕੱਪ 'ਚ ਮੁੜ ਹੈਟ੍ਰਿਕ ਲਗਾਉਣ ਦੀ ਹੋਵੇਗੀ। ਕਿਉਂਕਿ ਭਾਰਤ ਨੇ 2016 ਅਤੇ 2018 ਵਿੱਚ ਪਿਛਲੇ ਦੋਵੇਂ ਏਸ਼ੀਆ ਕੱਪਾਂ ਵਿੱਚ ਖਿਤਾਬ ਜਿੱਤੇ ਸਨ। ਭਾਰਤ 1988, 1990/91 ਅਤੇ 1995 ਵਿੱਚ ਲਗਾਤਾਰ ਚੈਂਪੀਅਨ ਰਿਹਾ ਹੈ।


ਏਸ਼ੀਆ ਕੱਪ ਚੈਂਪੀਅਨਸ਼ਿਪ ਦੀ ਸ਼ੁਰੂਆਤ 27 ਅਗਸਤ ਨੂੰ ਹੋਵੇਗੀ ਅਤੇ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆ ਕੱਪ ਚੈਂਪੀਅਨਸ਼ਿਪ 'ਚ ਭਾਰਤ ਹੁਣ ਤੱਕ ਸਭ ਤੋਂ ਵੱਧ 10 ਵਾਰ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚੀ ਹੈ ਅਤੇ 7 ਵਾਰ ਚੈਂਪੀਅਨ ਬਣੀ ਹੈ। ਭਾਰਤੀ ਟੀਮ ਟੂਰਨਾਮੈਂਟ ਵਿੱਚ ਚਾਰ ਵਾਰ ਐਮਐਸ ਧੋਨੀ ਦੀ ਕਪਤਾਨੀ ਵਿੱਚ ਆਈ ਹੈ ਅਤੇ ਦੋ ਵਾਰ ਚੈਂਪੀਅਨ ਵੀ ਬਣ ਚੁੱਕੀ ਹੈ। ਦਸ ਦਈਏ ਕਿ UAE ਹੁਣ ਤੱਕ ਹੋਏ ਹਰ ਮੁਕਾਬਲੇ 'ਚ ਭਾਰਤ ਚੈਂਪੀਅਨ ਰਿਹਾ ਹੈ। 

ਭਾਰਤੀ ਟੀਮ ਨੇ ਏਸ਼ੀਆ ਕੱਪ 'ਚ 36 ਮੈਚ ਜਿੱਤੇ ਹਨ। ਇਸ ਮਾਮਲੇ 'ਚ ਸ਼੍ਰੀਲੰਕਾ ਦੂਜੇ ਅਤੇ ਪਾਕਿਸਤਾਨ ਤੀਜੇ ਨੰਬਰ 'ਤੇ ਹੈ। ਸ਼੍ਰੀਲੰਕਾ ਨੇ 35 ਅਤੇ ਪਾਕਿਸਤਾਨ ਨੇ 28 ਮੈਚ ਜਿੱਤੇ ਹਨ। ਰੋਹਿਤ ਸ਼ਰਮਾ ਸਭ ਤੋਂ ਵੱਧ ਵਾਰ ਏਸ਼ੀਆ ਕੱਪ ਖੇਡਣ ਵਾਲੇ ਭਾਰਤੀ ਬਣ ਗਏ ਹਨ। ਰੋਹਿਤ ਦਾ ਇਹ 7ਵਾਂ ਸੀਜ਼ਨ ਹੋਵੇਗਾ। 

Get the latest update about ASIA CUP 2022 UAE, check out more about INDIAN TEAM PERFORMANCE IN ASIA CUP, ASIA CUP 2022, TEAM INDIA & UAE ASIA CUP 2022 INDIA TEAM HATTRIK IN ASIA CUP

Like us on Facebook or follow us on Twitter for more updates.