ASIAN GAMES 2022 ਇਸ ਸਾਲ ਹੋਈਆਂ ਮੁਤਲਵੀ, ਚੀਨ 'ਚ ਕੋਵਿਡ 19 ਦੇ ਵਧਦੇ ਮਾਮਲਿਆਂ ਨੂੰ ਦੇਖ ਲਿਆ ਗਿਆ ਫੈਸਲਾ

ਓਲੰਪਿਕ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਖੇਡ ਸਮਾਗਮ ਏਸ਼ੀਅਨ ਖੇਡਾਂਇਸ ਸਾਲ ਚੀਨ ਦੇ ਹਾਂਗਜ਼ੂ ਵਿੱਚ ਹੋਣੀਆਂ ਸਨ ਪਰ ਫਿਲਹਾਲ ਓਲੰਪਿਕ ਕੌਂਸਲ ਆਫ ਏਸ਼ੀਆ ਵਲੋਂ ਬਹੁ-ਖੇਡ ਖੇਡਾਂ ਦੇ 19ਵੇਂ ਸੰਸਕਰਨ ਨੂੰ ਨਾ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ...

ਸਤੰਬਰ ,2022 ਨੂੰ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਫਿਲਹਾਲ ਦੇ ਲਈ ਮੁਤਲਵੀ ਕਰ ਦਿੱਤੀਆਂ ਗਈਆਂ ਹਨ। ਇਹ ਫੈਸਲਾ ਚੀਨ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਲਿਆ ਗਿਆ ਹੈ । ਓਲੰਪਿਕ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਖੇਡ ਸਮਾਗਮ ਏਸ਼ੀਅਨ ਖੇਡਾਂਇਸ ਸਾਲ ਚੀਨ ਦੇ ਹਾਂਗਜ਼ੂ ਵਿੱਚ ਹੋਣੀਆਂ ਸਨ ਪਰ ਫਿਲਹਾਲ ਓਲੰਪਿਕ ਕੌਂਸਲ ਆਫ ਏਸ਼ੀਆ ਵਲੋਂ ਬਹੁ-ਖੇਡ ਖੇਡਾਂ ਦੇ 19ਵੇਂ ਸੰਸਕਰਨ ਨੂੰ ਨਾ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਖੇਡਾਂ 10 ਤੋਂ 25 ਸਤੰਬਰ ਤੱਕ ਸ਼ੰਘਾਈ ਤੋਂ ਲਗਭਗ 175 ਕਿਲੋਮੀਟਰ ਦੱਖਣ-ਪੱਛਮ ਵਿੱਚ ਝੇਜਿਆਂਗ ਸੂਬੇ ਦੀ ਰਾਜਧਾਨੀ ਵਿੱਚ ਹੋਣੀਆਂ ਸਨ।

ਚੀਨੀ ਸਰਕਾਰੀ ਮੀਡੀਆ 'ਤੇ ਅਧਿਕਾਰਤ ਖੇਡਾਂ ਦੀ ਵੈੱਬਸਾਈਟ 'ਚ ਕਿਹਾ ਗਿਆ ਕਿ ਏਸ਼ੀਆ ਦੀ ਓਲੰਪਿਕ ਕੌਂਸਲ ਨੇ ਘੋਸ਼ਣਾ ਕੀਤੀ ਹੈ ਕਿ 19ਵੀਆਂ ਏਸ਼ੀਆਈ ਖੇਡਾਂ, ਜੋ ਅਸਲ ਵਿੱਚ ਚੀਨ ਦੇ ਹਾਂਗਜ਼ੂ ਵਿੱਚ 10 ਤੋਂ 25 ਸਤੰਬਰ ਤੱਕ ਹੋਣੀਆਂ ਸਨ, ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। 

ਇਹ ਫੈਸਲਾ ਚੀਨ ਸ਼ੰਘਾਈ ਵਿੱਚ ਰੋਜ਼ਾਨਾ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਲਿਆ ਗਿਆ ਹੈ। ਜੋ ਖੇਡਾਂ ਦੇ ਮੇਜ਼ਬਾਨ ਸ਼ਹਿਰ ਹਾਂਗਜ਼ੂ ਤੋਂ ਸਿਰਫ ਇੱਕ ਛੋਟੀ ਰੇਲਗੱਡੀ ਦੀ ਦੂਰੀ 'ਤੇ ਹੈ।  

Get the latest update about CORONA UPDATES IN CHINA, check out more about ASIAN GAMES CHINA, CHINA COVID CASES, ASIAN GAMES 2022 & ASIAN GAMES 2022 POSTPONED TILL NEXT YEAR

Like us on Facebook or follow us on Twitter for more updates.