ਅਸਾਮ ਹੜ੍ਹ: 24 ਜ਼ਿਲਿਆਂ ਦੇ ਵਿਗੜੇ ਹਾਲਾਤਾਂ ਤੋਂ 2 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ, ਕੇਰਲ 'ਚ ਮੌਸਮ ਵਿਭਾਗ ਵਲੋਂ ਆਰੇਂਜ ਅਲਰਟ ਜਾਰੀ

ਭਾਰੀ ਮੀਂਹ ਦੇ ਕਾਰਨ ਕੇਰਲ ਅਤੇ ਅਸਮ ਦੇ ਹਾਲਾਤਾਂ ਵਿਗੜਨ ਲਗੇ ਹਨ। ਆਸਾਮ 'ਚ ਹੁਣ ਤੱਕ ਕਚਾਰ, ਚਰਾਈਦੇਓ, ਦਾਰੰਗ, ਧੇਮਾਜੀ, ਡਿਬਰੂਗੜ੍ਹ ਅਤੇ ਦੀਮਾ ਹਸਾਓ ਸਮੇਤ 24 ਜ਼ਿਲ੍ਹਿਆਂ ਵਿੱਚ ਹੜ੍ਹ ਨਾਲ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਹੜ੍ਹਦੇ ਕਾਰਨ ਜ਼ਮੀਨ ਖਿਸਕਣ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ...

ਭਾਰੀ ਮੀਂਹ ਦੇ ਕਾਰਨ ਕੇਰਲ ਅਤੇ ਅਸਮ ਦੇ ਹਾਲਾਤਾਂ ਵਿਗੜਨ ਲਗੇ ਹਨ। ਆਸਾਮ 'ਚ ਹੁਣ ਤੱਕ ਕਚਾਰ, ਚਰਾਈਦੇਓ, ਦਾਰੰਗ, ਧੇਮਾਜੀ, ਡਿਬਰੂਗੜ੍ਹ ਅਤੇ ਦੀਮਾ ਹਸਾਓ ਸਮੇਤ 24 ਜ਼ਿਲ੍ਹਿਆਂ ਵਿੱਚ ਹੜ੍ਹ ਨਾਲ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਹੜ੍ਹਦੇ ਕਾਰਨ ਜ਼ਮੀਨ ਖਿਸਕਣ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਕੇਰਲ ਦੇ 4 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ।
ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਦੇ ਅਨੁਸਾਰ,ਹੜ੍ਹ ਦੇ ਕਾਰਨ ਕਈ ਪਹਾੜੀ ਇਲਾਕੇ ਬਾਕੀ ਸੂਬਿਆਂ ਨਾਲੋਂ ਕੱਟ ਗਏ ਹਨ, ਸੰਚਾਰ ਸੁਵਿਧਾਵਾਂ ਬੰਦ ਹੋ ਗਈਆਂ ਹਨ।ਲਗਾਤਾਰ ਮੀਂਹ ਦੇ ਕਾਰਨ ਜਮੀਨ ਖਿਸਕ ਰਹੀ ਹੈ ਤੇ ਸੜਕਾਂ ਪੁੱਤ ਵੀ ਟੁੱਟ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ। ਹਾਫਲਾਂਗ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਰੇਲਵੇ ਲਾਈਨਾਂ 15 ਮਈ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ। ਦੀਮਾ ਹਸਾਓ ਵਿੱਚ ਜ਼ਮੀਨ ਖਿਸਕਣ ਕਾਰਨ ਤਿੰਨ ਅਤੇ ਕਚਾਰ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਦੋ ਮੌਤਾਂ ਹੋਈਆਂ ਹਨ। NDRF, ਫੌਜ, SDRF ਦੇ ਜਵਾਨ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬਚਾਅ ਅਤੇ ਰਾਹਤ ਕਾਰਜਾਂ 'ਚ ਲੱਗੇ ਹੋਏ ਹਨ। ਲੋਕਾਂ ਨੂੰ ਰਾਹਤ ਦੇਣ ਲਈ ਸੱਤ ਜ਼ਿਲ੍ਹਿਆਂ ਵਿੱਚ ਕਰੀਬ 55 ਰਾਹਤ ਕੈਂਪ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ 32 ਹਜ਼ਾਰ 959 ਲੋਕਾਂ ਨੂੰ ਪਨਾਹ ਦਿੱਤੀ ਗਈ ਹੈ। 

ਨਾਲ ਹੀ ਜੇਕਰ ਕੇਰਲ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਮੀਂਹਦੇ ਕਾਰਨ ਈ ਦੇ 4 ਜ਼ਿਲਿਆਂ 'ਚ ਆਰੇਂਜ ਅਲਰਟ ਜਾਰੀ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੋਟਾਯਮ 'ਚ ਭਾਰੀ ਬਾਰਿਸ਼ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ, ਨਦੀਆਂ 'ਚ ਹੜਕੰਪ, ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਫਸਲਾਂ ਤਬਾਹ ਹੋ ਗਈਆਂ। ਇਸ ਦੌਰਾਨ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮਾਨਸੂਨ ਦੀ ਤਿਆਰੀ ਲਈ ਸਿਹਤ ਵਿਭਾਗ ਨਾਲ ਮੀਟਿੰਗ ਕੀਤੀ। ਮੁੱਖ ਸਕੱਤਰ ਨੇ ਜ਼ਿਲ੍ਹਾ ਕੁਲੈਕਟਰਾਂ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਇਹਤਿਆਤੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ।

Get the latest update about NDRF, check out more about TRUE SCOOP PUNJABI, NATIONAL NEWS, KERALA FLOOD & SDRF

Like us on Facebook or follow us on Twitter for more updates.