ਇਸ ਸੂਬੇ 'ਚ ਵਿਹਾਂਦੜ ਕੁੜੀ ਨੂੰ ਸਰਕਾਰ ਦੇਵੇਗੀ 10 ਗ੍ਰਾਮ ਸੋਨਾ

ਅਸਾਮ ਸਰਕਾਰ ਨੇ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਸ਼ੁਰੂਆਤ ਦੇ ਤਹਿਤ ਹਰ ਵਿਆਹ ...

ਨਵੀਂ ਦਿੱਲੀ — ਅਸਾਮ ਸਰਕਾਰ ਨੇ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਸ਼ੁਰੂਆਤ ਦੇ ਤਹਿਤ ਹਰ ਵਿਆਹ ਵਾਲੀ ਕੁੜੀ ਨੂੰ ਸਰਕਾਰ ਵੱਲੋਂ 10 ਗ੍ਰਾਮ ਸੋਨੇ ਦਾ ਗਿਫ਼ਟ ਦਿੱਤਾ ਜਾਵੇਗਾ। ਇਸ ਦਾ ਲਾਭ ਅਗਲੇ ਸਾਲ ਜਨਵਰੀ ਤੋਂ ਮਿਲਣਾ ਸ਼ੁਰੂ ਹੋਵੇਗਾ। ਇਸ ਕਵਾਇਤ ਪਿੱਛੇ ਸਰਕਾਰ ਦਾ ਮਕਸਦ ਸੂਬੇ 'ਚ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਹੀ ਬਾਲ ਵਿਆਹ ਨੂੰ ਰੋਕਣਾ ਵੀ ਹੈ। ਇਸ ਕਾਰਨ ਸੂਬੇ 'ਚ ਅਰੁੰਧਤੀ ਸਵਰਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਜੇਕਰ ਦੁਲਹਣ ਸਾਰੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰਦੀ ਹੈ। ਇਹ ਸ਼ਰਤਾਂ ਕਰਨੀਆਂ ਹੋਣਗੀਆਂ ਪੂਰੀਆਂ
 

ਨਾਬਾਲਗ ਲੜਕੇ-ਲੜਕੀਆਂ ਨੂੰ ਬੰਧਕ ਬਣਾਉਣ ਦੇ ਦੋਸ਼ੀ ਨਿੱਤਿਆਨੰਦ ਹੋਇਆ ਫਰਾਰ

ਦੱਸ ਦੱਈਏ ਕਿ ਅਸਾਮ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਜਾਣਕਾਰੀ ਅਨੁਸਾਰ ਸੂਬੇ ਦੇ ਵਿੱਤ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਦੱਸਿਆ ਕਿ ਅਰੁੰਧਤੀ ਸਵਰਨ ਯੋਜਨਾ ਦਾ ਲਾਭ ਲੈਣ ਲਈ ਵਿਆਹ ਵਾਲੀ ਕੁੜੀ ਦਾ ਬਾਲਗ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਸ ਦਾ 10ਵੀਂ ਪਾਸ ਹੋਣਾ ਵੀ ਜ਼ਰੂਰੀ ਹੈ। ਇਸ ਤੋਂ ਬਾਅਦ ਲੜਕੀ ਵੱਲੋਂ ਆਪਣੇ ਵਿਆਹ ਨੂੰ ਰਜਿਸਟਰਡ ਵੀ ਕਰਵਾਉਣਾ ਲਾਜ਼ਮੀ ਹੈ। ਇਸ ਯੋਜਨਾ ਦਾ ਲਾਭ ਉਠਾਉਣ ਲਈ ਲੜਕੀ ਦੇ ਪਰਿਵਾਰ ਦੀ ਸਾਲਾਨਾ ਆਮਦਨ 5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਸਰਕਾਰ ਵੱਲੋਂ 10 ਗ੍ਰਾਮ ਸੋਨਾ ਤੋਹਫ਼ੇ ਵਜੋਂ ਦਿੱਤਾ ਜਾਵੇਗਾ।

Get the latest update about National News, check out more about Arundhati Golden Scheme Assam Government, Assam Government Vihandar Girl 10 Gram Gold Gift, True Scoop News & Punjabi News

Like us on Facebook or follow us on Twitter for more updates.