ਵਿਧਾਨਸਭਾ ਚੋਣਾਂ 2022: 4 ਸੂਬਿਆਂ 'ਚ ਭਾਜਪਾ ਦੀ ਫ਼ਤਿਹ, ਪੰਜਾਬ 'ਚ ਆਪ ਦਾ ਜਾਦੂ

ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਮਣੀਪੁਰ 'ਚ ਭਾਜਪਾ ਲਗਾਤਾਰ ਦੂਜੀ ਵਾਰ ਸਤਾ 'ਚ...

ਪੰਜ ਰਾਜਾਂ ਦੇ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਭਾਜਪਾ ਨੇ ਪੰਜ ਵਿੱਚੋ ਚਾਰ ਸੂਬਿਆਂ ਤੇ ਫਤਿਹ ਹਾਸਿਲ ਕੀਤੀ ਹੈ ਪਰ ਪੰਜਾਬ 'ਚ ਇਸ ਵਾਰ ਆਮ ਆਦਮੀ ਪਾਰਟੀ ਨੇ ਆਪਣਾ ਜਾਦੂ ਚਲਾ ਦਿੱਤਾ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਨੇ ਇਤਿਹਾਸ ਰਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਵਾਰ ਆਪ ਨੇ ਪੰਜਾਬ 'ਚ ਪੂਰਨ ਬਹੁਮਤ ਹਾਸਿਲ ਕਰਕੇ 117 ਵਿਧਾਨ ਸਭਾ ਸੀਟਾਂ ਵਿੱਚੋ 92 ਸੀਟਾਂ ਆਪਣੇ ਨਾਮ ਕੀਤੀਆਂ ਹਨ। ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਮਣੀਪੁਰ 'ਚ ਭਾਜਪਾ ਲਗਾਤਾਰ ਦੂਜੀ ਵਾਰ ਸਤਾ 'ਚ ਆਈ ਹੈ। ਗੋਆ 'ਚ ਇਸ ਵਾਰ ਭਾਜਪਾ ਦੀ ਹੈਟ੍ਰਿਕ ਹੈ।

ਦਸ ਦਈਏ ਕਿ ਪੰਜਾਬ 'ਚ 56 ਸਾਲਾਂ ਬਾਅਦ ਕੀਤੇ ਪਾਰਟੀ ਨੂੰ 92 ਸੀਟਾਂ ਤੇ ਪੂਰਨ ਬਹੁਮਤ  ਹਾਸਿਲ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 117 ਵਿੱਚੋ 92 ਸੀਟਾਂ ਜਿੱਤੀਆਂ ਹਨ। ਯੂਪੀ 'ਚ ਭਾਜਪਾ ਸਰਕਾਰ ਨੇ 403 ਸੀਟਾਂ 'ਚੋਂ 273 ਸੀਟਾਂ ਜਿਤਿਆਂ ਹਨ। ਉਤਰਾਖੰਡ 'ਚ ਭਾਜਪਾ ਨੇ70 ਵਿੱਚੋ 47 ਅਤੇ ਮਨੀਪੁਰ 'ਚ  60 ਸੀਟਾਂ ਵਿੱਚੋ 32 ਸੀਟਾਂ ਤੇ ਕਬਜਾ ਕੀਤਾ ਹੈ। ਗੋਆ 'ਚ ਇਸ ਭਾਜਪਾ ਨੇ ਹੈਟ੍ਰਿਕ ਲਗਾਉਂਦਿਆਂ ਹੋਏ 40 ਸੀਟਾਂ ਵਿੱਚੋ 20 ਸੀਟਾਂ ਆਪਣੇ ਨਾਮ ਕੀਤੀਆਂ ਹਨ।
    
‘ਜੁਗਨੂੰ’ ਤੋਂ ‘ਪੰਜਾਬ ਦਾ ਮੁੱਖ ਮੰਤਰੀ’, ਵਿਵਾਦਾਂ ਨਾਲ ਘਿਰਿਆ ਭਗਵੰਤ ਮਾਨ ਦਾ ਇਹ 'ਸਫ਼ਰ'

ਉੱਤਰ ਪ੍ਰਦੇਸ਼ 'ਚ ਫਿਰ ਇਸ ਵਾਰ ਯੋਗੀ ਸਰਕਾਰ ਨੂੰ ਪੂਰਨ ਬਹੁਮਤ ਮਿਲਿਆ ਹੈ। ਇਸ ਵਾਰ ਉਨ੍ਹਾਂ 273 ਸੀਟਾਂ ਹਾਸਿਲ ਕੀਤੀਆਂ ਹਨ। ਜਦਕਿ ਪਿੱਛਲੇ ਵਿਧਾਨਸਭਾ ਚੋਣਾਂ 'ਚ ਭਾਜਪਾ ਨੂੰ ਰਿਕਾਰਡ ਤੋਂ 312 ਸੀਟਾਂ ਤੇ ਜਿੱਤ ਹਾਸਿਲ ਹੋਈ ਸੀ। ਇਸ ਵਾਰ ਯੂਪੀ 'ਚ ਸਮਾਜਵਾਦੀ ਪਾਰਟੀ ਵੀ ਆਪਣਾ ਭਰੋਸਾ ਕਾਇਮ ਕਰਨ ਚ ਸਫਲ ਹੋਈ ਤੇ 125 ਸੀਤਾ ਤੇ ਜਿੱਤ ਹਾਸਿਲ ਕੀਤੀ ਜਦਕਿ ਪਿੱਛਲੀ ਚੋਣਾਂ 'ਚ ਸਿਰਫ 48 ਸੀਟਾਂ ਹੀ ਹੱਥ ਲਗੀਆਂ ਸਨ।