ਨਵਾਜ਼ ਸ਼ਰੀਫ਼ ਦੇ ਬ੍ਰਿਟੇਨ ਦੇ ਦਫ਼ਤਰ 'ਤੇ ਹਮਲਾ,ਇਮਰਾਨ ਖਾਨ ਦੇ ਸਮਰਥਕਾਂ ਨੇ ਭੜਕਾਈ ਹਿੰਸਾ, 5 ਲੋਕ ਜ਼ਖਮੀ

ਪਾਕਿਸਤਾਨ 'ਚ ਇਮਰਾਨ ਖਾਨ ਦੀ ਸਰਕਾਰ ਟੁੱਟਣ ਦੀ ਕਗਾਰ ਤੇ ਹੈ ਤੇ ਹੁਣ ਇਮਰਾਨ ਖਾਨ ਪਾਰਟੀ ਪੀਟੀਆਈ ਦੇ ਸਮਰਥਕਾਂ ਵਲੋਂ ਪਾਕਿਸਤਾਨ ਦੇ ਹਲਾਤ...

ਪਾਕਿਸਤਾਨ 'ਚ ਇਮਰਾਨ ਖਾਨ ਦੀ ਸਰਕਾਰ ਟੁੱਟਣ ਦੀ ਕਗਾਰ ਤੇ ਹੈ ਤੇ ਹੁਣ ਇਮਰਾਨ ਖਾਨ ਪਾਰਟੀ ਪੀਟੀਆਈ ਦੇ ਸਮਰਥਕਾਂ ਵਲੋਂ ਪਾਕਿਸਤਾਨ ਦੇ ਹਲਾਤ ਬਿਗਾੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ (ਐਨ) ਦੇ ਸੰਸਥਾਪਕ ਨਵਾਜ਼ ਸ਼ਰੀਫ਼ ਦੇ ਬ੍ਰਿਟੇਨ ਦੇ ਦਫ਼ਤਰ 'ਤੇ ਹਮਲਾ ਕੀਤਾ ਗਿਆ ਹੈ। ਇਸ ਘਟਨਾ ਵਿੱਚ 20 ਤੋਂ ਵੱਧ ਹਮਲਾਵਰ ਸ਼ਾਮਲ ਸਨ। ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦਸ ਦਈਏ ਕਿ ਨਵਾਜ਼ 'ਤੇ ਇਹ ਦੂਜਾ ਹਮਲਾ ਸੀ, ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਇਕ ਵਿਅਕਤੀ ਨੇ ਉਨ੍ਹਾਂ 'ਤੇ ਮੋਬਾਈਲ ਸੁੱਟਿਆ ਸੀ, ਜਿਸ ਨਾਲ ਉਨ੍ਹਾਂ ਦੇ ਬਾਡੀਗਾਰਡ ਜ਼ਖਮੀ ਹੋ ਗਏ ਸਨ।


ਜਾਣਕਾਰੀ ਮੁਤਾਬਿਕ ਪਾਕਿਸਤਾਨ ਦੇ ਇਕ ਚੈਨਲ ਦੇ ਵਲੋਂ ਇਕ ਵੀਡੀਓ ਸਾਂਝਾ ਕੀਤਾ ਜਾ ਰਿਹਾ ਹੈ, ਜਿਸ 'ਚ ਨਵਾਜ਼ ਦੇ ਲੰਡਨ ਦਫਤਰ ਦੇ ਬਾਹਰ ਹਿੰਸਾ ਅਤੇ ਕੁੱਟਮਾਰ ਹੁੰਦੀ ਦਿਖਾਈ ਦੇ ਰਹੀ ਹੈ। ਕੁਝ ਲੋਕਾਂ ਦੀ ਕੁੱਟਮਾਰ ਹੋ ਰਹੀ ਹੈ। ਹਮਲਾਵਰ ਜਿਨ੍ਹਾਂ ਗੱਡੀਆਂ 'ਤੇ ਆਏ ਸਨ, ਉਨ੍ਹਾਂ 'ਤੇ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਝੰਡੇ ਸਨ। ਕਈਆਂ ਨੇ ਮਾਸਕ ਪਾਏ ਹੋਏ ਸਨ। ਇਕ ਹੋਰ ਵੀਡੀਓ, ਜਿਨ੍ਹਾਂ 'ਚ ਹਮਲਾਵਰਾਂ ਦੇ ਚਿਹਰੇ ਸਾਫ ਦਿਖਾਈ ਦੇ ਰਹੇ ਹਨ। ਵੀਡੀਓ 'ਚ ਇਹ ਸਾਰੇ 'ਕਿੱਲ-ਕਿੱਲ' ਕਹਿ ਰਹੇ ਹਨ। ਇੱਕ ਵੀਡੀਓ ਵਿੱਚ ਯੂਕੇ ਪੁਲਿਸ ਇੱਕ ਹਮਲਾਵਰ ਨੂੰ ਗ੍ਰਿਫਤਾਰ ਕਰਦੀ ਦਿਖਾਈ ਦੇ ਰਹੀ ਹੈ। ਮੁਰਤਜ਼ਾ ਮੁਤਾਬਕ ਇਸ ਲੜਾਈ 'ਚ 5 ਲੋਕ ਗੰਭੀਰ ਜ਼ਖਮੀ ਹੋਏ ਹਨ।

ਹਮਲੇ ਤੋਂ ਬਾਅਦ ਨਵਾਜ ਸ਼ਰੀਫ ਦੀ ਧੀ ਮਰੀਅਮ ਨੇ ਟਵੀਟ ਕੀਤਾ ਕਿ ਪੀਟੀਆਈ ਦੇ ਜਿਹੜੇ ਲੋਕ ਹਿੰਸਾ ਦਾ ਸਹਾਰਾ ਲੈਂਦੇ ਹਨ ਜਾਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਂਦੇ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਮਰਾਨ ਖਾਨ ਨੂੰ ਦੇਸ਼ਧ੍ਰੋਹ ਦੇ ਦੋਸ਼ 'ਚ ਫੜਿਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇੱਕ ਹੋਰ ਟਵੀਟ ਵਿੱਚ, ਇਮਰਾਨ ਖਾਨ ਅੱਜ ਜੋ ਵੀ ਕਰ ਰਹੇ ਹਨ, ਉਹ ਸਿਰਫ ਉਸਦੇ ਖਿਲਾਫ ਡੋਜ਼ੀਅਰ ਅਤੇ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਉਹ ਆਪਣੇ ਅਤੇ ਆਪਣੇ ਲੋਕਾਂ ਲਈ ਮੁਸੀਬਤਾਂ ਅਤੇ ਦੁੱਖਾਂ ਨੂੰ ਸੱਦਾ ਦੇ ਰਿਹਾ ਹੈ।

Get the latest update about IMRAN KHAN, check out more about ATTACK ON NAWAJ SHARIF UK OFFICE, PTI, MRIYAM & POLITICS NEWS

Like us on Facebook or follow us on Twitter for more updates.