ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਮੁੜ ਹੋਈ ਬੇਅਦਬੀ ਦੀ ਕੋਸ਼ਿਸ਼

ਸਕੱਤਰ ਸ਼੍ਰੋਮਣੀ ਕਮੇਟੀ ਮਹਿੰਦਰ ਸਿੰਘ ਆਹਲੀ ਇਹ ਜਾਣਕਾਰੀ ਦਿੱਤੀ...

ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ 'ਚ ਇਕ ਵਾਰ ਫੇਰ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਇਕ ਬਿਹਾਰੀ ਔਰਤ ਨੂੰ ਕਾਬੂ ਕੀਤਾ ਗਿਆ ਹੈ। ਚੌਕਸ ਸੇਵਾਦਾਰਾਂ ਵਲੋਂ ਇਸ ਔਰਤ ਨੂੰ ਮੌਕੇ ਤੇ ਬੇਅਦਬੀ ਕਰਣ ਤੋਂ ਰੋਕਿਆ ਗਿਆ ਹੈ। ਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬੀੜੀ ਪੀਣ ਦੀ ਕੋਸ਼ਿਸ ਕਰਦੀ ਬਿਹਾਰੀ ਔਰਤ ਨੂੰ ਕਾਬੂ ਕੀਤਾ ਗਿਆ ਹੈ। ਪੁੱਛਗਿੱਛ ਤੋਂ ਬਾਅਦ ਬਣਦੀ ਕਾਰਵਾਈ ਲਈ ਕੀਤੀ। ਬਿਹਾਰੀ ਔਰਤ ਨੂੰ ਸ਼੍ਰੋਮਣੀ ਕਮੇਟੀ ਵਲੋਂ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਸਕੱਤਰ ਸ਼੍ਰੋਮਣੀ ਕਮੇਟੀ ਮਹਿੰਦਰ ਸਿੰਘ ਆਹਲੀ ਇਹ ਜਾਣਕਾਰੀ ਦਿੱਤੀ ਹੈ।  

ਸ਼੍ਰੋਮਣੀ ਕਮੇਟੀ ਵਲੋਂ ਇਹ ਵੀ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਬਿਹਾਰ ਨਾਲ ਸਬੰਧਿਤ ਔਰਤ ਮਰਿਆਦਾ ਤੋਂ ਅਣਜਾਣ ਹੋਵੇ। ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।
ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾ ਵੀ ਸ਼੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਕੁਝ ਮਹੀਨੇ ਪਹਿਲਾ ਵੀ ਇਕ ਬਿਹਾਰੀ ਨੌਜਵਾਨ ਵਲੋਂ ਮੁੱਖ ਪੰਡਾਲ 'ਚ ਆਉਣ ਦੀ ਇਹ ਕੋਸ਼ਿਸ਼ ਕੀਤੇ ਜਾਣ ਤੇ ਆਮ ਲੋਕਾਂ ਵਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਉਸ ਮਾਮਲੇ 'ਚ ਹੁਣ ਤੱਕ ਕਿਸੇ ਤਰ੍ਹਾਂ ਦਾ ਵੀ ਫੈਸਲਾ ਨਹੀਂ ਆਇਆ ਹੈ।  

Get the latest update about SHRI HARIMANDIR SAHIB, check out more about BE ADBI MAMLA, TRUE SCOOP PUNJABI & PUNJAB NEWS

Like us on Facebook or follow us on Twitter for more updates.