ਭਾਰਤੀ ਸਰਹੱਦ 'ਚ ਦਖਲ ਦੀ ਕੋਸ਼ਿਸ਼ ਨਾਕਾਮ, BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਵਾਰ ਫਿਰ ਦੇਸ਼ ਵਿਚ ਦਾਖਲ ਹੋਣ ਦੀ ਨਾਪਾਕ ਹਰਕ...

ਫਿਰੋਜ਼ਪੁਰ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਵਾਰ ਫਿਰ ਦੇਸ਼ ਵਿਚ ਦਾਖਲ ਹੋਣ ਦੀ ਨਾਪਾਕ ਹਰਕਤ ਕੀਤੀ ਗਈ ਹੈ। ਸੋਮਵਾਰ ਦੇਰ ਰਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕੀਤਾ। ਇਸ ਤੋਂ ਬਾਅਦ ਇਲਾਕੇ ਜਾ ਚੱਪਾ-ਚੱਪਾ ਖੰਗਾਲਿਆ, ਪਰ ਕੁਝ ਨਹੀਂ ਮਿਲਿਆ।

ਫੌਜੀ ਸੂਤਰਾਂ ਮੁਤਾਬਕ ਬੀ.ਐੱਸ.ਐੱਫ. ਦੀ 103 ਵੀ ਬਟਾਲੀਅਨ ਫਿਰੋਜ਼ਪੁਰ ਸੈਕਟਰ ਵਿਚ ਭਾਰਤੀ ਸਰਹੱਦ ਉੱਤੇ ਗਸ਼ਤ ਉੱਤੇ ਸੀ। ਇਸ ਦੌਰਾਨ ਫੈਂਸਿੰਗ ਦੇ ਕੋਲ ਜਵਾਨਾਂ ਨੇ ਸ਼ੱਕੀ ਗਤੀਵਿਧੀ ਦੇਖੀ। ਜਵਾਨਾਂ ਨੇ ਸਰਹੱਦ ਦੇ ਵੱਕ ਵਧ ਰਹੇ ਪਾਕਿਸਤਾਨੀ ਨੂੰ ਲਲਕਾਰਿਆ, ਪਰ ਉਹ ਨਹੀਂ ਮੰਨਿਆ ਤੇ ਭਾਰਤੀ ਸਰਹੱਦ ਵਿਚ ਦਾਖਲ ਹੋ ਗਿਆ। ਉਦੋਂ ਬੀ.ਐੱਸ.ਐੱਫ. ਜਵਾਨਾਂ ਨੇ ਫਾਇਰਿੰਗ ਕੀਤੀ, ਜਿਸ ਵਿਚ ਉਹ ਮਾਰਿਆ ਗਿਆ।

ਬੀ.ਐੱਸ.ਐੱਫ. ਜਵਾਨਾਂ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਇਲਾਕੇ ਦਾ ਚੱਪਾ-ਚੱਪਾ ਖੰਗਾਲਿਆ। ਤਲਾਸ਼ੀ ਦੌਰਾਨ ਘੁਸਪੈਠੀਏ ਤੋਂ 30 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ। ਜਵਾਨਾਂ ਨੇ ਮਾਮਲੇ ਦੀ ਸੂਚਨਾ ਆਲਾ ਅਧਿਕਾਰੀਆਂ ਨੂੰ ਵੀ ਦਿੱਤੀ। ਇਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਨੂੰ ਲਾਸ਼ ਲਿਜਾਣ ਲਈ ਕਿਹਾ ਪਰ ਉਨ੍ਹਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। 

Get the latest update about Pakistani, check out more about BSF, Firozpur, Truescoop & Indian Border

Like us on Facebook or follow us on Twitter for more updates.