ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਆਸਟ੍ਰੇਲੀਆ ਨੇ ਵੀ ਲਾਈ ਪਾਬੰਦੀ, 15 ਮਈ ਤੱਕ ਜਾਰੀ ਰਹੇਗੀ ਰੋਕ

ਭਾਰਤ ’ਚ ਕੋਵਿਡ-19 ਦਾ ਕਹਿਰ ਦੇਖਦੇ ਹੋਏ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਭਾਰਤੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ...

ਸਿਡਨੀ: ਭਾਰਤ ’ਚ ਕੋਵਿਡ-19 ਦਾ ਕਹਿਰ ਦੇਖਦੇ ਹੋਏ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਭਾਰਤੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਪ੍ਰਧਾਨਮੰਤਰੀ ਸਕਾਟ ਮਾਰਿਸਨ ਵੱਲੋਂ ਮਹਾਮਾਰੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸਦੇ ਤਹਿਤ ਆਉਣ ਵਾਲੀ 15 ਮਈ ਤਕ ਭਾਰਤ ਤੋਂ ਕੋਈ ਵੀ ਉਡਾਣ ਆਸਟ੍ਰੇਲੀਆ ਨਹੀਂ ਜਾਵੇਗੀ। ਇਸਤੋਂ ਪਹਿਲਾਂ ਥਾਈਲੈਂਡ, ਸਿੰਗਾਪੁਰ, ਬੰਗਲਾਦੇਸ਼ ਤੇ ਬਿ੍ਰਟੇਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤ ਤੋਂ ਹੋਣ ਵਾਲੀ ਯਾਤਰਾ ’ਤੇ ਪਾਬੰਦੀ ਲਗਾਈ ਹੈ।


ਮੰਗਲਵਾਰ ਨੂੰ ਛੇ ਦਿਨ ਭਾਰਤ ’ਚ ਸੰਕ੍ਰਮਣ ਦੇ ਨਵੇਂ ਮਾਮਲਿਆਂ ਦਾ ਅੰਕੜਾ 3 ਲੱਖ ਤੋਂ ਵਧ ਦਰਜ ਕੀਤਾ ਗਿਆ ਵਿਸ਼ਵ ਸਿਹਤ ਸੰਗਠਨ ਦੇ ਪ੍ਰਧਾਨ ਅਧਨਮ ਘੇਬ੍ਰੇਸਸ ਨੇ ਕਿਹਾ, ‘ਦੁਨੀਆ ਦੇ ਦੂਜੇ ਸਭ ਤੋਂ ਵਧ ਸੰਖਿਅਕ ਦੇਸ਼ ਭਾਰਤ ’ਚ ਮਹਾਮਾਰੀ ਕਾਰਨ ਹਾਲਾਤ ਦਿਲ ਚੀਰ ਲੈਣ ਵਾਲੇ ਹਨ।

Get the latest update about bans, check out more about Australia, India, May 15 & Truescoop

Like us on Facebook or follow us on Twitter for more updates.