ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ ਹੋ ਗਈ ਹੈ। 46 ਸਾਲਾ ਸਾਇਮੰਡਸ ਦੀ ਕਾਰ ਕੁਈਨਜ਼ਲੈਂਡ ਦੇ ਟਾਊਨਸਵਿਲੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਕੁਈਨਜ਼ਲੈਂਡ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਇਮੰਡਸ ਦੀ ਕਾਰ ਦਾ ਹਾਦਸਾ ਸ਼ਨੀਵਾਰ ਰਾਤ ਕਰੀਬ 10.30 ਵਜੇ ਹੋਇਆ। ਸਾਇਮੰਡਸ ਖੁਦ ਕਾਰ ਚਲਾ ਰਿਹਾ ਸੀ। ਅਚਾਨਕ ਉਸਦੀ ਕਾਰ ਸੜਕ ਤੋਂ ਹਟ ਕੇ ਪਲਟ ਗਈ। ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਸਾਇਮੰਡਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਫੋਰੈਂਸਿਕ ਕਰੈਸ਼ ਯੂਨਿਟ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ।
ਆਸਟ੍ਰੇਲੀਆ ਲਈ 26 ਟੈਸਟ ਮੈਚ ਖੇਡਣ ਵਾਲੇ ਸਾਇਮੰਡਸ ਨੇ ਵਨਡੇ ਕ੍ਰਿਕਟ 'ਚ ਡੂੰਘੀ ਛਾਪ ਛੱਡੀ। ਸਾਇਮੰਡਸ 1999-2007 ਦੀ ਆਸਟ੍ਰੇਲੀਆ ਟੀਮ ਦਾ ਅਹਿਮ ਹਿੱਸਾ ਸੀ ਜਿਸ ਨੇ ਕ੍ਰਿਕਟ ਜਗਤ 'ਤੇ ਰਾਜ ਕੀਤਾ ਸੀ। ਟੀਮ ਦੇ ਸਾਥੀ ਦੀ ਅਚਾਨਕ ਮੌਤ ਦੀ ਖਬਰ 'ਤੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਲਿਖਿਆ, 'ਇਹ ਸੱਚਮੁੱਚ ਦੁਖਦਾਈ ਹੈ।'
ਆਸਟ੍ਰੇਲੀਆਈ ਕ੍ਰਿਕਟ ਲਈ ਝਟਕਿਆਂ ਭਰਿਆ ਸਾਲ
ਆਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਸਾਇਮੰਡਸ ਦੀ ਮੌਤ ਤੋਂ ਦੁਖੀ ਹਨ। ਰਾਡ ਮਾਰਸ਼ ਅਤੇ ਸ਼ੇਨ ਵਾਰਨ ਵਰਗੇ ਦਿੱਗਜਾਂ ਦੇ ਦੁਨੀਆ ਨੂੰ ਛੱਡਣ ਤੋਂ ਬਾਅਦ ਇਸ ਸਾਲ ਸਾਇਮੰਡਸ ਦਾ ਦੇਹਾਂਤ ਹੋਣਾ ਬਹੁਤ ਦੁਖਦਾਈ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਨੇ ਕਿਹਾ ਕਿ ਇਹ ਕ੍ਰਿਕਟ ਲਈ ਇੱਕ ਹੋਰ ਦੁਖਦਾਈ ਦਿਨ ਹੈ। ਪਾਕਿਸਤਾਨੀ ਦਿੱਗਜ ਬੱਲੇਬਾਜ਼ ਸ਼ੋਏਬ ਅਖਤਰ ਨੇ ਟਵੀਟ ਕੀਤਾ ਕਿ ਮੈਦਾਨ 'ਤੇ ਅਤੇ ਉਸ ਤੋਂ ਬਾਹਰ ਸਾਡਾ ਬਹੁਤ ਖੂਬਸੂਰਤ ਰਿਸ਼ਤਾ ਸੀ।
Monkeygate ਕਿੱਸਾ
2008 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਟੈਸਟ ਮੈਚ ਦੌਰਾਨ ਆਸਟ੍ਰੇਲੀਆ ਦੇ ਆਲਰਾਊਂਡਰ ਐਂਡਰਿਊ ਸਾਇਮੰਡਸ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਉਸਨੂੰ ਮੰਕੀ ਕਿਹਾ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਭਾਰਤੀ ਆਫ ਸਪਿਨਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਸ ਕੇਸ ਨੂੰ 'ਮੰਕੀਗੇਟ' ਕਿਹਾ ਜਾਂਦਾ ਹੈ।
ਸਾਇਮੰਡਸ ਨੇ ਮਈ 2009 ਵਿੱਚ ਆਸਟਰੇਲੀਆ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਇੱਕ ਮਹੀਨੇ ਬਾਅਦ ਉਸਨੂੰ ਟੀਮ ਦੇ ਸ਼ਰਾਬ ਪੀਣ ਅਤੇ ਹੋਰ ਮੁੱਦਿਆਂ 'ਤੇ ਕਈ ਨਿਯਮਾਂ ਨੂੰ ਤੋੜਨ ਲਈ ਵਿਸ਼ਵ T20 ਤੋਂ ਘਰ ਸਵਦੇਸ਼ ਭੇਜ ਦਿੱਤਾ ਗਿਆ ਅਤੇ ਕ੍ਰਿਕਟ ਆਸਟ੍ਰੇਲੀਆ ਨੇ ਉਸਦਾ ਇਕਰਾਰਨਾਮਾ ਖਤਮ ਕਰ ਦਿੱਤਾ।
Get the latest update about andrew symonds, check out more about Online Punjabi News, cricket star, Truescoop News & dies
Like us on Facebook or follow us on Twitter for more updates.