ਹੁੰਡਈ ਨੇ ਕੀਤਾ ਮੈਡੀਕਲ ਸਮੱਗਰੀ ਦੇਣ ਦਾ ਐਲਾਨ, ਕਿਹਾ- ਕੋਰੋਨਾ ਦੇ ਸੰਕਟ 'ਚ ਦੇਸ਼ ਦਾ ਦੇਵਾਗੇ ਸਾਥ

ਕੋਰੋਨਾ ਮਹਾਂਮਾਰੀ ਦੀ ਵਜ੍ਹਾ ਤੋਂ ਦੇਸ਼ ਸੰਕਟ ਦੇ ਦੌਰ ਨਾਲ ਗੁਜ਼ਰ ਰਿਹਾ ਹੈ। ਹੁਣ ਦੇਸ਼ ਦੀ ਦੂਜੀ ਸਭ ਤੋਂ .................

ਕੋਰੋਨਾ ਮਹਾਂਮਾਰੀ ਦੀ ਵਜ੍ਹਾ ਤੋਂ ਦੇਸ਼ ਸੰਕਟ ਦੇ ਦੌਰ ਨਾਲ ਗੁਜ਼ਰ ਰਿਹਾ ਹੈ। ਹੁਣ ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਟੋ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਮਦਦ ਲਈ ਹੱਥ ਵਧਾਇਆ ਹੈ। ਸੰਕਟ ਦੀ ਇਸ ਘੜੀ ਵਿਚ ਹੁੰਡਈ ਕੰਪਨੀ ਨੇ ਕਈ ਤਰ੍ਹਾਂ ਦੇ ਮੈਡੀਕਲ ਸਮੱਗਰੀ ਦੇਣ ਦਾ ਐਲਾਨ ਕੀਤਾ ਹੈ। ਜਿਸਦੀ ਹੁਣ ਹਸਪਤਾਲਾਂ ਵਿਚ ਸਖ਼ਤ ਜ਼ਰੂਰਤ ਹੈ।   

ਹੁੰਡਈ ਮੋਟਰ ਇੰਡੀਆ ਫਾਊਂਡੇਸ਼ਨ (ਐਚਐਮਆਈਐਫ) ਨੇ ਦੱਸਿਆ ਕਿ ਉਹ ਇਸ ਹਫਤੇ ਆਕਸੀਜਨ ਅਤੇ ਸਬੰਧਿਤ ਸਮੱਗਰੀਆਂ ਦੀ ਘਾਟ ਦੀ ਆਪੂਰਤੀ ਸੁਨਿਸਚਿਤ ਕਰਨ ਦੀ ਇਕ ਪਹਿਲ ਸ਼ੁਰੂ ਕਰੇਗੀ। ਇਹ ਪਹਿਲ ਦਿੱਲੀ, ਤਾਮਿਲਨਾਡੂ ਅਤੇ ਮਹਾਰਾਸ਼ਟਰ ਵਰਗੇ ਸੂਬਿਆ ਵਿਚ ਸ਼ੁਰੂ ਕੀਤੀ ਜਾਵੇਗੀ, ਜੋ ਕੋਵਿਡ-19 ਮਹਾਂਮਾਰੀ ਦੀ ਗੰਭੀਰ ਚਪੇਟ ਵਿਚ ਹੈ।  
 
ਇਸ ਸਮੇਂ ਵਿਚ ਕੰਪਨੀ ਤੋਂ 30 ਹਾਏ ਫਲੋਂ ਨੇਸਲ ਆਕਸੀਜਨ ਮਸ਼ੀਨ (HFNO) ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਭੇਂਟ ਦਿੱਤੀਆ ਗਈਆ ਹਨ। ਇਸ ਮਸ਼ੀਨਾਂ ਨਾਲ ਮਰੀਜ਼ਾਂ ਨੂੰ 60 ਲਿਟਰ ਪ੍ਰਤੀ ਮਿੰਟ ਆਕਸੀਜਨ ਦੇ ਸਕਦੇ ਹਨ। ਗਡਕਰੀ ਇਸ ਮਸ਼ੀਨ ਨੂੰ ਨਾਗਪੁਰ ਅਤੇ ਵਿਦਰਭ ਦੇ ਪੇਂਡੂ ਹਸਪਤਾਲਾਂ ਨੂੰ ਦੇਣਗੇ। 
 
ਇਸਦੇ ਇਲਾਵਾ ਵਾਹਨ ਨਿਰਮਾਤਾ ਕੰਪਨੀ ਨੇ ਕਿਹਾ ਕਿ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆ ਵਿਚ 700 ਆਕਸੀਜਨ ਕੰਸੰਟ੍ਰੇਟਸ, 10 ਉੱਚ ਪ੍ਰਵਾਹ ਵਾਲੇ ਆਕਸੀਜਨ ਪਲਾਂਟ, 200 ਉਚ ਪ੍ਰਵਾਹ ਵਾਲੇ ਨੋਜਲ ਆਕਸੀਜਨ (HFNO) ਮਸ਼ੀਨਾਂ ਅਤੇ 225 ਬਾਈਪੈਪ ਵੈਂਟੀਲੇਟਰ ਮਸ਼ੀਨਾਂ ਨੂੰ ਵੰਡਣਗੇ।

ਹੁੰਡਈ ਮੋਟਰ ਇੰਡੀਆ ਲਿਮਿਟੇਡ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਦਾ ਇਹ ਸਾਮਾਜਿਕ ਫਰਜ ਹੈ। ਇਸ ਸਮੇਂ ਲੋਕਾਂ ਨੂੰ ਸੇਫ ਕਰਨਾ ਸਭ ਤੋਂ ਜ਼ਰੂਰੀ ਹੈ। ਸਾਮਾਜਿਕ ਜ਼ਰੂਰਤਾਂ ਨੂੰ ਵੇਖਦੇ ਹੋਏ ਕੰਪਨੀ ਨੇ ਖਰੀਦ ਤੋਂ ਲੈ ਕੇ ਸਮੱਗਰੀਆਂ ਦੇ ਵੰਡ ਤੱਕ ਦੇ ਕੰਮ ਵਿਚ ਤੇਜੀ ਲਿਆਈ ਗਈ ਹੈ। ਨਿਸ਼ਚਿਤ ਤੌਰ ਉਤੇ ਇਸ ਮੈਡੀਕਲ ਸਮੱਗਰੀ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੇਗੀ। 

ਐਚਐਮਆਈਐਫ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਅਫ਼ਸਰ ਐਸ ਐਸ ਕਿਮ ਨੇ ਕਿਹਾ ਕਿ ਮੌਜੂਦਾ ਸੰਕਟ ਅਸੀ ਵਿਚੋਂ ਹਰ ਇਕ ਨੂੰ ਪ੍ਰਭਾਵਿਤ ਕਰਦਾ ਹੈ। ਇਕ ਸਮਾਜ ਦੇ ਰੂਪ ਵਿਚ, ਇਕ ਰਾਸ਼ਟਰ ਦੇ ਰੂਪ ਵਿਚ, ਅਤੇ ਮਨੁੱਖਤਾ ਦੇ ਤੋਰ ਉਤੇ, ਅਸੀ ਸਾਰੇ ਇਸ ਵਿਚ ਇਕੱਠੇ ਹਾਂ।  ਆਓ ਸੁਨਿਸਚਿਤ ਕਰੀਏ ਕਿ ਅਸੀ ਸਮਾਜ ਅਤੇ ਸਮੁਦਾਇਆਂ ਨੂੰ ਇਸ ਸੰਕਟ ਨਾਲ ਨਿੱਬੜਨ ਵਿਚ ਮਦਦ ਕਰ ਸਕੀਏ, ਅਸੀ ਆਪਣੀ ਸਮਰੱਥਾ ਦੇ ਸਮਾਨ ਤੱਤਕਾਲ ਰਾਹਤ ਦੇਣ ਲਈ ਸਭ ਕੁੱਝ ਕਰ ਰਹੇ ਹਾਂ।   

Get the latest update about auto, check out more about hyundai, speedy delivery, oxygen equipment & govt hospitals

Like us on Facebook or follow us on Twitter for more updates.