70 ਸਾਲ ਬਾਅਦ 'ਅਯੋਧਿਆ ਮਾਮਲੇ' 'ਤੇ ਆਇਆ ਵੱਡਾ ਅਤੇ ਇਤਿਹਾਸਕ ਫੈਸਲਾ

ਅਯੋਧਿਆ 'ਚ ਰਾਮ ਜਨਮਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਆਪਣਾ ਫੈਸਲਾ ਸੁਣਾਇਆ। ਕੋਰਟ ਨੇ ਵਿਵਾਦਿਤ ਭੂਮੀ 'ਚ ਰਾਮਲੱਲਾ ਦਾ ਦਾਅਵਾ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਸੁੰਨੀ...

ਨਵੀਂ ਦਿੱਲੀ— ਅਯੋਧਿਆ 'ਚ ਰਾਮ ਜਨਮਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਆਪਣਾ ਫੈਸਲਾ ਸੁਣਾਇਆ। ਕੋਰਟ ਨੇ ਵਿਵਾਦਿਤ ਭੂਮੀ 'ਚ ਰਾਮਲੱਲਾ ਦਾ ਦਾਅਵਾ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਸੁੰਨੀ ਵਕਫ ਬੋਰਡ ਨੂੰ ਵੱਖਰੀ 5 ਏਕੜ ਜ਼ਮੀਨ ਦੇਣ ਦਾ ਹੁਕਮ ਦਿੱਤਾ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਅਯੁੱਧਿਆ ਵਿਵਾਦ ਬਾਰੇ ਇਤਿਹਾਸਕ ਫ਼ੈਸਲਾ ਸੁਣਾਇਆ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇਹ ਫ਼ੈਸਲਾ ਸੁਣਾਉਂਦੇ ਸਮੇਂ ਸ਼ਰਧਾਲੂਆਂ ਦੇ ਵਿਸ਼ਵਾਸ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਬਾਬਰੀ ਮਸਜਿਦ ਵਾਲੀ ਵਿਵਾਦ ਗ੍ਰਸਤ ਥਾਂ ਉੱਤੇ ਮੰਦਰ ਬਣੇਗਾ। ਉੱਧਰ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਤਿੰਨ ਮਹੀਨਿਆਂ ਅੰਦਰ ਉਸ ਅਸਥਾਨ 'ਤੇ ਮੰਦਰ ਬਣਾਇਆ ਜਾਵੇਗਾ। ਅਦਾਲਤ ਨੇ ਕਿਹਾ ਕਿ ਜਿੱਥੇ ਬਾਬਰੀ ਮਸਜਿਦ ਬਣੀ ਹੋਈ ਸੀ, ਉੱਥੇ ਪਹਿਲਾਂ ਹਿੰਦੂ ਮੰਦਰ ਹੁੰਦਾ ਸੀ। ਅਦਾਲਤ ਨੇ ਅਯੁੱਧਿਆ 'ਚ ਮਸਜਿਦ ਬਣਾਉਣ ਲਈ ਕਿਸੇ ਹੋਰ ਥਾਂ 'ਤੇ 5 ਏਕੜ ਜ਼ਮੀਨ ਦਿੱਤੀ ਜਾਵੇਗੀ।

ਅਯੁੱਧਿਆ ਵਿਵਾਦ 'ਤੇ ਕੇਂਦਰ ਸਰਕਾਰ ਵਲੋਂ ਸੂਬਿਆਂ 'ਚ ਅਲਰਟ ਜਾਰੀ, 20 ਲੱਖ ਵਟਸਐਪ ਗਰੁੱਪ ਤੇ ਅਕਾਊਂਟ ਕੀਤੇ ਬੰਦ

ਦੇਸ਼ ਦੀ ਸਰਬ-ਉੱਚ ਅਦਾਲਤ ਨੇ ਕਿਹਾ ਕਿ ਜ਼ਮੀਨ ਦੀ ਮਾਲਕੀ ਦਾ ਫ਼ੈਸਲਾ ਕਿਸੇ ਧਰਮ ਵਿਸ਼ੇਸ਼ ਦੇ ਆਧਾਰ 'ਤੇ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਲਈ ਪੇਸ਼ ਦਾਅਵਿਆਂ 'ਤੇ ਗ਼ੌਰ ਕਰਨਾ ਪੈਂਦਾ ਹੈ। ਇਤਿਹਾਸ ਗਵਾਹ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਜਨਮ ਅਸਥਾਨ ਯਕੀਨੀ ਤੌਰ 'ਤੇ ਅਯੁੱਧਿਆ ਸੀ। ਅਦਾਲਤ ਨੇ ਕਿਹਾ ਕਿ ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਇੱਥੇ ਰਾਮ ਚਬੂਤਰਾ, ਸੀਤਾ ਰਸੋਈ 'ਤੇ ਹਿੰਦੂ ਭਾਈਚਾਰਾ ਪੂਜਾ ਕਰਦਾ ਰਿਹਾ ਹੈ। ਅਜਿਹੇ ਸਬੂਤ ਵੀ ਮੌਜੂਦ ਹਨ ਕਿ ਵਿਵਾਦ ਗ੍ਰਸਤ ਸਥਾਨ ਦੇ ਬਾਹਰਲੇ ਹਿੱਸੇ ਉੱਤੇ ਹਿੰਦੂਆਂ ਦਾ ਕਬਜ਼ਾ ਸੀ ਤੇ ਉਹ ਉੱਥੇ ਹੀ ਪੂਜਾ ਕਰਦੇ ਹੁੰਦੇ ਸਨ।

ਥੋੜ੍ਹੀ ਹੀ ਦੇਰ 'ਚ ਅਯੋਧਿਆ ਮਾਮਲੇ 'ਚ ਆਵੇਗਾ ਇਤਿਹਾਸਕ ਫੈਸਲਾ, ਸੁਪਰੀਮ ਕੋਰਟ ਪਹੁੰਚੇ CJI ਰੰਜਨ ਗੋਗੋਈ

ਸੁਪਰੀਮ ਕੋਰਟ ਨੇ ਕਿਹਾ ਕਿ ਮਸਜਿਦ ਉੱਥੇ ਕਾਇਮ ਸੀ ਪਰ ਹਿੰਦੂਆਂ ਨੇ ਰਾਮ ਚਬੂਤਰੇ 'ਤੇ ਆਪਣੀ ਪੂਜਾ ਜਾਰੀ ਰੱਖੀ। ਉਨ੍ਹਾਂ ਨੇ ਗਰਭ ਗ੍ਰਹਿ 'ਤੇ ਵੀ ਆਪਣੀ ਮਾਲਕੀ ਦਾ ਦਾਅਵਾ ਪੇਸ਼ ਕੀਤਾ। ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਅਯੁੱਧਿਆ ਬਾਰੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਆਖਿਆ ਕਿ ਅਦਾਲਤ ਨੇ ਸ਼ੀਆ ਵਕਫ਼ ਬੋਰਡ ਵੱਲੋਂ ਦਾਇਰ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ, ਜਿਸ ਅਧੀਨ ਫ਼ੈਜ਼ਾਬਾਦ ਦੀ ਅਦਾਲਤ ਵੱਲੋਂ 1946 'ਚ ਸੁਣਾਏ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਵਿਭਾਗ ਦੀਆਂ ਰਿਪੋਰਟਾਂ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਅਦਾਲਤ ਮੁਤਾਬਕ ਨਿਰਮੋਹੀ ਅਖਾੜਾ ਕੇਵਲ ਨਿਰਮੋਹੀ ਅਖਾੜਾ ਦਾ ਪ੍ਰਬੰਧ ਵੇਖਦਾ ਹੈ।

ਇਤਿਹਾਸਕ ਫੈਸਲੇ ਦੀਆਂ ਵੱਡੀਆਂ ਗੱਲਾਂ

  • ਅਯੋਧਿਆ 'ਤੇ ਸੁਪਰੀਮ ਕੋਰਟ ਦਾ ਫੈਸਲਾ, ਮੰਦਰ ਦਾ ਰਸਤਾ ਸਾਫ
  • ਵਿਵਾਦਿਤ ਜ਼ਮੀਨ ਰਾਮ ਜਨਮ ਭੂਮੀ ਨਿਆਸ ਨੂੰ ਮਿਲੇਗੀ
  • ਸੁੰਨੀ ਵਕਫ ਨੂੰ 5 ਏਕੜ ਜ਼ਮੀਨ ਮਿਲੇਗੀ
  • ਨਿਰਮੋਹੀ ਅਖਾੜੇ ਅਤੇ ਸ਼ਿਆ ਵਕਫ ਬੋਰਡ ਦਾ ਦਾਅਵਾ ਖਾਰਿਜ
  • ਪੱਖਕਾਰ ਗੋਪਾਲ ਵਿਸ਼ਾਰਦ ਨੂੰ ਮਿਲਿਆ ਪੂਜਾ-ਪਾਠ ਦਾ ਅਧਿਕਾਰ
  • ਤਿੰਨ ਮਹੀਨੇ 'ਚ ਕੇਂਦਰ ਸਰਕਾਰ ਕਰੇਗੀ ਮੰਦਰ ਟ੍ਰਸਟ ਦਾ ਗਠਨ
  • ਰਾਮ ਮੰਦਰ ਨਿਰਮਾਣ ਦੀ ਰੂਪ-ਰੇਖਾ ਤਿਆਰ ਕਰੇਗਾ ਨਵਾਂ ਟ੍ਰਸਟ
  • ਮੁਸਲਿਮ ਪੱਖ ਨੂੰ ਜ਼ਮੀਨ ਦੇਣ ਦੀ ਜ਼ਿੰਮੇਦਾਰੀ ਯੋਗੀ ਸਰਕਾਰ ਦੀ
  • ਆਸਥਾ ਅਤੇ ਵਿਸ਼ਵਾਸ 'ਤੇ ਨਹੀਂ, ਕਾਨੂੰਨ ਦੇ ਆਧਾਰ 'ਤੇ ਫੈਸਲਾ

Get the latest update about Whatsapp Account Close, check out more about Ram Mandir Babri Masjid Case, Ranjan Gogoi, National News & Ayodhya Case Decision

Like us on Facebook or follow us on Twitter for more updates.