ਸ਼ਰੀਰਕ ਕਮਜ਼ੋਰੀ ਨੂੰ ਮਾਤ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀ ਅਯੂਸ਼ੀ ਵੋਰਾ

lymphangioma hemangioma ਨਾਮਕ ਦੁਰਲਭ ਬਿਮਾਰੀ ਤੋਂ ਜੂਝ ਰਹੀ ਅਯੂਸ਼ੀ ਨੇ ਛੋਟੀ ਉਮਰ 'ਚ ਹੀ ਆਪਣੇ ਸਰੀਰ ਦੇ ਸੱਜੇ ਪਾਸੇ ਨੂੰ ਗਵਾ ਦਿੱਤਾ ਸੀ

ਕਹਿੰਦੇ ਹਨ ਕਿ ਖੁਦ ਤੇ ਹਿੰਮਤ ਹੋਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਅਯੂਸ਼ੀ ਵੋਰਾ ਵੀ ਅਜਿਹੇ ਹੀ ਵੱਡੇ ਜਿਗਰੇ ਅਤੇ ਹੌਸਲੇ ਵਾਲੀ ਕੁੜੀ ਹੈ ਜੋ ਆਪਣੇ ਸੁਪਨੇ ਸੱਚ ਕਰਨ ਦੇ ਲਈ ਆਪਣੀ ਕਮਜ਼ੋਰੀ ਨੂੰ ਨਜ਼ਰਅੰਦਾਜ਼ ਕਰ ਅੱਗੇ ਵੱਧ ਰਹੀ ਹੈ। lymphangioma hemangioma ਨਾਮਕ ਦੁਰਲਭ ਬਿਮਾਰੀ ਤੋਂ ਜੂਝ ਰਹੀ ਅਯੂਸ਼ੀ ਨੇ ਛੋਟੀ ਉਮਰ 'ਚ ਹੀ ਆਪਣੇ ਸਰੀਰ ਦੇ ਸੱਜੇ ਪਾਸੇ ਨੂੰ ਗਵਾ ਦਿੱਤਾ ਸੀ। ਪਰ ਇਸ ਬਿਮਾਰੀ ਦੇ ਕਾਰਨ ਅਯੂਸ਼ੀ ਕਦੇ ਵੀ ਰੁੱਕੀ ਨਹੀਂ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅੱਗੇ ਵਧਦੀ ਰਹੀ।  


ਅਯੂਸ਼ੀ ਨੇ ਡਰਾਇੰਗ ਦੀ ਸੂਬਾ ਪੱਧਰੀ ਪ੍ਰਤੀਯੋਗਤਾ 'ਚ ਹਿੱਸਾ ਲਿਆ। ਜਿਲਾ ਪੱਧਰੀ ਬਾਸਕਟਬਾਲ ਟੂਰਨਾਮੈਂਟ 'ਚ 2 ਗੋਲ੍ਡ ਜਿੱਤ ਕੇ ਪਰਿਵਾਰ ਦਾ ਨਾਮ ਰੋਸ਼ਨ ਕਿੱਤਾ। ਇਸ ਤੋਂ ਇਲਾਵਾ ਅਯੂਸ਼ੀ ਨੇ ਮਾਡਲਿੰਗ ਅਤੇ ਡਾਂਸ 'ਚ ਵੀ ਆਪਣੇ ਹੁਨਰ ਨੂੰ ਪਰਖਿਆ ਹੈ। ਅਯੂਸ਼ੀ ਕਿੰਗਸਟਲ ਕਾਰਨੀਵਲ 'ਚ ਗੁਜਰਾਤੀ ਸਭਿਆਚਾਰ ਦੀ ਪ੍ਰਤੀਨਿਧਤਾ ਕਰ ਚੁਕੀ ਹੈ। ਅੱਜ ਅਯੂਸ਼ੀ ਇਕ ਮਹਤਵਕਾਂਸ਼ੀ ਕੰਟੇਂਟ ਕ੍ਰੀਏਟਰ ਹੈ, ਜਿਸ ਕਰਕੇ ਉਹ ਬਿਹਤਰ ਡਾਂਸ ਪਰਫਾਰਮੈਂਸ ਲਈ ਲੋਕਾਂ 'ਚ ਪਹਿਚਾਣੀ ਜਾਂਦੀ ਹੈ।  

Get the latest update about AYUSHI BOHRA, check out more about AYUSHI VOHRA, DANCER AYUSHI BOHRA, JOSH APP & JOSH APP

Like us on Facebook or follow us on Twitter for more updates.