ਪਾਕਿਸਤਾਨੀ ਕ੍ਰਿਕਟ ਟੈਸਟ ਟੀਮ ਦੇ ਨਵੇਂ ਕਪਤਾਨ ਬਣੇ ਅਜ਼ਹਰ ਅਲੀ

ਆਈ.ਸੀ.ਸੀ ਵਿਸ਼ਵ ਕੱਪ 2019 'ਚ ਪਾਕਿਸਤਾਨ ਦੇ ਖਰਾਬ...

ਨਵੀ ਦਿੱਲੀ:- ਆਈ.ਸੀ.ਸੀ ਵਿਸ਼ਵ ਕੱਪ 2019 'ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਦੀ ਗਾਜ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਤੇ ਡਿਗਨੀ ਹੁਣ ਤੈਅ ਹੈ। ਸਰਫਰਾਜ਼ ਅਹਿਮਦ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਟੂਰਨਾਮੈਂਟ ਦੇ ਸੇਮੀਫ਼ਾਈਨਲ 'ਚ ਵੀ ਨਹੀਂ ਪਹੁੰਚ ਸਕੀ ਸੀ। ਟੀਮ ਦੇ ਵਿਸ਼ਵ ਕੱਪ 'ਚ ਇਸ ਸ਼ਰਮਸ਼ਾਰ ਪ੍ਰਦਰਸ਼ਨ ਤੋਂ ਬਾਅਦ ਸਰਫਰਾਜ਼ ਨੂੰ ਆਲੋਚਨਾਵਾਂ ਦੇ ਦੌਰ ਤੋਂ ਲੰਘਣਾ ਪੈ ਰਿਹਾ ਹੈ। ਖਾਸਕਰ ਭਾਰਤੀ ਕ੍ਰਿਕਟ ਟੀਮ ਦੇ ਖਿਲਾਫ ਪਾਕਿਸਤਾਨ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਮੁਸ਼ਕਲਾਂ 'ਚ ਪਾ ਦਿੱਤਾ ਹੈ।  

ਪਾਕਿ ਕ੍ਰਿਕਟ ਬੋਰਡ ਦੀ ਕ੍ਰਿਕਟ ਸਮਿਤੀ ਹੁਣ 2 ਅਗਸਤ ਨੂੰ ਵਿਸ਼ਵ ਕੱਪ 'ਚ ਟੀਮ ਦੇ ਪ੍ਰਦਰਸ਼ਨ ਦੀ ਜਾਂਚ ਕਰਨ ਲਈ ਬੈਠਕ ਕਰਨਗੇ। ਜਦਕਿ ਵਿਸ਼ਵ ਕੱਪ 'ਚ ਪ੍ਰਦਰਸ਼ਨ ਦੀ ਜਾਂਚ ਦੇ ਲਈ ਹੋਣ ਵਾਲੀ ਇਸ ਮੀਟਿੰਗ ਤੋਂ ਪਹਿਲਾਂ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਟੀਮ ਦੇ ਮੁਖ ਕੋਚ ਮਿਕੀ ਆਰਥਰ ਆਪਣੀ ਜਗ੍ਹਾ ਤੇ ਰਹਿਣਗੇ ਤੇ ਟੀਮ 'ਚ ਹੋਰ ਬਦਲਾਵ ਵੀ ਕੀਤੇ ਜਾ ਸਕਦੇ ਹਨ।

ਸਾਨੀਆ ਤੋਂ ਬਾਅਦ ਹੁਣ ਹਰਿਆਣਾ ਦੀ ਇਹ ਕੁੜੀ ਬਣੇਗੀ ਪਾਕਿਸਤਾਨ ਦੀ ਨੂੰਹ

ਵਿਸ਼ਵ ਕੱਪ 'ਚ ਪੰਜਵੇ ਨੰਬਰ ਤੇ ਰਹਿਣ ਵਾਲੀ ਪਾਕਿਸਤਾਨੀ ਟੀਮ ਦੀ ਟੈਸਟ ਅਤੇ ਵਨਡੇ ਟੀਮ ਦੇ ਲਈ ਅਲਗ-ਅਲਗ ਬਣਾਏ ਜਾਨ ਨੂੰ ਲੈ ਕੇ ਵੀ ਚਰਚਾ ਸੀ ਤੇ ਹੁਣ ਪਾਕਿ ਕ੍ਰਿਕਟ ਬੋਰਡ ਅਜਿਹਾ ਹੀ ਕਰਨ ਜਾ ਰਿਹਾ ਹੈ। ਪੀਸੀਬੀ ਸਰਫਰਾਜ਼ ਅਹਿਮਦ ਨੂੰ ਕਪਤਾਨ ਬਣਾਈ ਰੱਖ ਸਕਦੇ ਹਨ ਪਰ ਟੈਸਟ ਟੀਮ ਦੀ ਕਮਾਨ ਅਜ਼ਹਰ ਅਲੀ ਮਿਲਣਾ ਲਗਭਗ ਤੈਅ ਹੈ। 

Get the latest update about Cricket News, check out more about , Azhar Ali, Mickey Arthur & News In Punjabi

Like us on Facebook or follow us on Twitter for more updates.