ਬਾਬਾ ਬਕਾਲਾ: ਜਾਣੋ ਕਿਵੇਂ ਛੋਟੀ ਬੱਚੀ ਦੀ ਜ਼ਿਦ ਨਾਲ ਪਰਿਵਾਰ ਬਣਿਆ ਲੱਖਪਤੀ

ਜਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਇਕ ਛੋਟੀ ਬੱਚੀ ਦੇ ਜ਼ਿਦ ਨੇ ਇਕ ਪਰਿਵਾਰ ਨੂੰ ਲੱਖ ਪਤੀ ਬਣਾ ਦਿੱਤਾ ਹੈ। ਬਾਬਾ ਬਕਾਲਾ ਦੀ ਰਹਿਣ ਵਾਲੀ ਹਰਸਿਮਰਨ ਕੌਰ ਪੁੱਤਰੀ ਜੈਮਲ ਸਿੰਘ ਵੱਲੋ 100 ਰੁਪਏ ਦੀ ਲਾਟਰੀ ਦੀ ਟਿਕਟ ਖਰੀਦਣ ਦੇ ਬਾਅਦ...

ਜਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਇਕ ਛੋਟੀ ਬੱਚੀ ਦੇ ਜ਼ਿਦ ਨੇ ਇਕ ਪਰਿਵਾਰ ਨੂੰ ਲੱਖ ਪਤੀ ਬਣਾ ਦਿੱਤਾ ਹੈ। ਬਾਬਾ ਬਕਾਲਾ ਦੀ ਰਹਿਣ ਵਾਲੀ ਹਰਸਿਮਰਨ ਕੌਰ ਪੁੱਤਰੀ ਜੈਮਲ ਸਿੰਘ ਵੱਲੋ 100 ਰੁਪਏ ਦੀ ਲਾਟਰੀ ਦੀ ਟਿਕਟ ਖਰੀਦਣ ਦੇ ਬਾਅਦ ਉਸਦਾ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਜਿਸ ਨਾਲ ਪਰਿਵਾਰ ਦੇ ਵਿਚ ਭਾਰੀ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ।

ਇਸ ਬਾਰੇ ਬੋਲਦਿਆਂ ਛੋਟੀ ਬੱਚੀ ਹਰਸਿਮਰਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਿਤਾ ਸਰਦਾਰ ਜੈਮਲ ਸਿੰਘ ਰੋਜ਼ਾਨਾ ਪਾਤਸ਼ਾਹੀ( ਨੌਵੀਂ ਬਾਬਾ ਬਕਾਲਾ ਸਾਹਿਬ) ਦੇ ਬਾਹਰ ਵਾਰ ਸਟਾਲ ਲਗਾ ਕੇ ਸਮਾਨ ਵੇਚਦੇ ਹਨ। ਐਤਵਾਰ ਸਕੂਲੋਂ ਛੁੱਟੀ ਹੋਣ ਕਰਕੇ ਉਹ ਆਪਣੇ ਪਿਤਾ ਨਾਲ ਕੰਮ ਵਿਚ ਹੱਥ ਵਢਾਉਣ ਲਈ ਪਿਤਾ ਜੀ ਦੇ ਸਟਾਲ ਤੇ ਚਲੀ ਗਈ । ਕੁੱਝ ਸਮੇਂ ਬਾਅਦ ਇਕ ਵਿਅਕਤੀ ਉਨ੍ਹਾਂ ਦੇ ਸਟਾਲ ਤੇ ਆਇਆ ਅਤੇ ਉਨ੍ਹਾਂ ਦੇ ਪਿਤਾ ਜੀ ਨੂੰ ਲਾਟਰੀ ਪਾਉਣ ਲਈ ਕਹਿਣ ਲਗਾ। ਪਹਿਲਾ ਉਸਦੇ ਪਿਤਾ ਜੀ ਵੱਲੋ ਲਾਟਰੀ ਪਾਉਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਪਰ ਬਾਅਦ 'ਚ ਉਸ ਵਲੋਂ ਜਿੱਦ ਕਰਨ ਤੋ ਬਾਅਦ ਪਿਤਾ ਨੇ ਲਾਟਰੀ ਖਰੀਦਣ ਲਈ 100 ਰੁਪਏ ਦੇ ਦਿੱਤੇ। 

ਇਸ ਦੇ ਸਿੱਟੇ ਵਜੋਂ ਉਨ੍ਹਾਂ ਦਾ 10 ਲੱਖ ਦਾ ਇਨਾਮ ਨਿਕਲ ਗਿਆ। ਪਰਿਵਾਰ ਖੁਸ਼ੀ ਵਿਚ ਫੁੱਲਿਆ ਨਹੀਂ ਸਮਾ ਰਿਹਾ ਹੈ। ਹਰਸਿਮਰਨ ਕੌਰ ਨੇ ਕਿਹਾ ਕਿ ਇਹ ਰਾਸ਼ੀ ਉਹ ਆਪਣੇ ਪਿਤਾ ਜੀ ਦੇ ਕੰਮ ਕਾਰ ਵਧਾਉਣ ਤੋਂ ਇਲਾਵਾ ਆਪਣੀ ਅਤੇ ਆਪਣੇ ਭੈਣਾਂ ਭਰਾਵਾਂ ਦੀ ਚੰਗੀ ਪੜਾਈ ਲਿਖਾਈ ਚ ਖਰਚ ਕਰੇਗੀ।

Get the latest update about baba bakala, check out more about Punjab news, Punjab, Amritsar & lottery

Like us on Facebook or follow us on Twitter for more updates.