ਬਾਬਾ ਦੀਪ ਸਿੰਘ ਲੋਕ ਸੇਵਾ ਸੁਸਾਇਟੀ ਵੱਲੋਂ ਸਿੱਧੂ ਮੂਸੇਵਾਲੇ ਨੂੰ ਕੈਂਡਲ ਜਗਾ ਕੇ ਦਿੱਤੀ ਗਈ ਸ਼ਰਧਾਂਜਲੀ

ਅੰਮ੍ਰਿਤਸਰ ਅੱਜ ਬਾਬਾ ਦੀਪ ਸਿੰਘ ਲੋਕ ਸੇਵਾ ਸੋਸਾਇਟੀ ਦੇ ਆਗੂ ਅਨਿਲ ਵਸ਼ਿਸ਼ਟ ਵੱਲੋਂ ਸਿੱਧੂ ਮੂਸੇਵਾਲੇ ਦਾ ਜੋ ਕੱਲ੍ਹ ਕਤਲ ਕਰ ਦਿੱਤਾ ਗਿਆ ਸੀ, ਉਸ ਨੂੰ ਲੈ ਕੇ ਅੱਜ ਕੈਂਡਲ ਜਗਾ ਕੇ ਸਿੱਧੂ ਮੂਸੇਵਾਲ ਨੂੰ ਸ਼ਰਧਾਂਜਲੀ ਭੇ...

ਅੰਮ੍ਰਿਤਸਰ (ਲਲਿਤ ਸ਼ਰਮਾ)- ਅੰਮ੍ਰਿਤਸਰ ਅੱਜ ਬਾਬਾ ਦੀਪ ਸਿੰਘ ਲੋਕ ਸੇਵਾ ਸੋਸਾਇਟੀ ਦੇ ਆਗੂ ਅਨਿਲ ਵਸ਼ਿਸ਼ਟ ਵੱਲੋਂ ਸਿੱਧੂ ਮੂਸੇਵਾਲੇ ਦਾ ਜੋ ਕੱਲ੍ਹ ਕਤਲ ਕਰ ਦਿੱਤਾ ਗਿਆ ਸੀ, ਉਸ ਨੂੰ ਲੈ ਕੇ ਅੱਜ ਕੈਂਡਲ ਜਗਾ ਕੇ ਸਿੱਧੂ ਮੂਸੇਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿੱਧੂ ਮੂਸੇਵਾਲੇ ਨੂੰ ਕਦੇ ਭੁੱਲ ਨਹੀਂ ਸਕਦੇ ਤੇ ਖਾਸ ਕਰ ਪੰਜਾਬੀ ਗਾਇਕੀ ਅਤੇ ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। 

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲ ਨੂੰ ਸ਼ਰੇਆਮ ਬਾਜ਼ਾਰ ਵਿੱਚ ਗੋਲੀਆਂ ਮਾਰ ਕੇ ਕਤਲ ਫਰਾਰ ਹੋ ਜਾਂਦੇ ਹਨ, ਅਸੀਂ ਇਸ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਸੰਦੇਸ਼ ਦਿੰਦੇ ਹਾਂ ਕਿ ਨੌਜਵਾਨਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਕਾਤਲਾਂ ਨੂੰ ਕਾਬੂ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੜੇ ਗਣਿਤ ਸੀ ਉਹ ਢੋਲ ਦੀ ਥਾਪ ਤੇ ਚੱਲਦੇ ਸੀ ਪਰ ਉਨ੍ਹਾਂ ਇੱਕ ਨਵੀਂ ਦਿਸ਼ਾ ਪੰਜਾਬੀ ਗਾਣਿਆਂ ਨੂੰ ਦਿੱਤੀ ਉਨ੍ਹਾਂ ਕਿਹਾ ਕਿ ਬੌਲੀਵੁੱਡ ਤੇ ਹੌਲੀਵੁੱਡ ਵਿਚ ਉਨ੍ਹਾਂ ਦੇ ਗਾਣਿਆਂ ਦੀ ਚਰਚਾ ਸੀ ਜੋ ਉਨ੍ਹਾਂ ਦੇ ਗਲੇ ਚ ਦਰਦ ਸੀ। ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਿੱਧੂ ਮੂਸੇਵਾਲਾ ਇੱਕ ਦਲੇਰ ਆਦਮੀ ਸੀ। ਉਹ ਦਲੇਰੀ ਵਰਤਦਾ ਸੀ ਜਿਸ ਚੀਜ਼ ਦਾ ਖਮਿਆਜ਼ਾ ਕੱਲ੍ਹ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਸੁਰੱਖਿਆ ਵਾਪਸ ਲਈ ਸੀ। ਉਸ ਨੂੰ ਕਦੇ ਜਨਤਕ ਨਹੀਂ ਕਰਨਾ ਚਾਹੀਦਾ ਸੀ। ਉਹ ਜਨਤਕ ਕਰਨ ਨਾਲ ਇਹ ਬਹੁਤ ਵੱਡਾ ਘਾਟਾ ਜਿਹੜਾ ਪੰਜਾਬ ਨੂੰ ਪਿਆ ਹੈ। 

ਉਨ੍ਹਾਂ ਕਿਹਾ ਸਿੱਧੂ ਮੂਸੇ ਵਾਲਾ ਹੋ ਗਿਆ, ਦੀਪ ਸਿੱਧੂ ਹੋ ਗਿਆ ਚਾਹੇ ਮਿਡੂਖੇੜਾ ਹੋ ਗਿਆ, ਇਹ ਸਾਰੇ ਯੂਥ ਦੇ ਆਈਕੌਣ ਸਨ। ਇਹ ਸਾਰੇ ਘਾਟੇ ਪੰਜਾਬ ਨੂੰ ਪਏ ਹਨ। ਇਹ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਇਨ੍ਹਾਂ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀ ਵਾਪਸ ਲੈਣ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਉਲਟਾ ਘਾਟਾ ਹੀ ਪਿਆ ਹੈ। ਭਗਵੰਤ ਮਾਨ ਸਰਕਾਰ ਨੇ ਆਪਣੇ ਪਾਰਟੀ ਦੇ ਲੋਕਾਂ ਨੂੰ ਇੰਨੀ ਭਾਰੀ ਸੁਰੱਖਿਆ ਦਿੱਤੀ ਹੈ। ਇਹ ਸਭ ਵੀਆਈਪੀ ਕਲਚਰ ਨਜ਼ਰ ਆ ਰਿਹਾ ਹੈ। ਕੋਈ ਵੀਆਈਪੀ ਕਲਚਰ ਖ਼ਤਮ ਨਹੀਂ ਹੋਇਆ। ਭਗਵੰਤ ਮਾਨ ਕਿਸੇ ਟਾਈਮ ਤੇ ਪੰਜਾਬ ਦੀਆਂ ਗੱਲਾਂ ਚੁੱਕਦੇ ਸਨ। ਬੇਧੜਕ ਹੋਕੇ ਪਰ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਨੇ ਉਹ ਚੁੱਪ ਕਰਕੇ ਬੈਠ ਗਏ ਹਨ। ਇਹ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਬਹਿ ਕੇ ਬੈਠ ਗਏ ਹਨ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਤੇ ਜਲਦ ਤੋਂ ਜਲਦ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅਗਾਂਹ ਤੇ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।

Get the latest update about lighting candles, check out more about Sidhu Moosewale, pays homage, truescoop News & Punjab News

Like us on Facebook or follow us on Twitter for more updates.