ਬਾਬਾ ਰਾਮਦੇਵ ਨੇ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਕੀਤੀ ਭਵਿੱਖਵਾਣੀ

ਹਾਲ ਹੀ 'ਚ ਯੋਗ ਗੁਰੂ ਬਾਬਾ ਰਾਮਦੇਵ ਮੁੜ ਵੱਡਾ ਬਿਆਨ ਦੇ ਕੇ ਚਰਚਾ 'ਚ ਆ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਕਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਐੱਨ.ਡੀ.ਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ...

ਨਵੀਂ ਦਿੱਲੀ— ਹਾਲ ਹੀ 'ਚ ਯੋਗ ਗੁਰੂ ਬਾਬਾ ਰਾਮਦੇਵ ਮੁੜ ਵੱਡਾ ਬਿਆਨ ਦੇ ਕੇ ਚਰਚਾ 'ਚ ਆ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਕਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਐੱਨ.ਡੀ.ਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਨਰਿੰਦਰ ਮੋਦੀ ਹੀ ਬੈਠਣਗੇ। ਉਨ੍ਹਾਂ ਨੇ ਵਿਪੱਖੀ ਦੱਲਾਂ ਬਾਰੇ ਕਿਹਾ ਕਿ ਮੇਰੀ ਭਵਿੱਖਵਾਣੀ ਹੈ ਕਿ 23 ਮਈ ਤੋਂ ਬਾਅਦ ਇਸ ਦੇਸ਼ 'ਚ ਕੁਝ ਲੋਕਾਂ ਦਾ ਰਾਜਨੀਤਕ ਸਿਹਤ ਖ਼ਰਾਬ ਹੋ ਜਾਵੇਗੀ। ਉਨ੍ਹਾਂ ਕਿਹਾ, ''ਇਸ ਸਮੇਂ ਜੋ ਰਾਜਨੀਤਕ ਭੱਜ-ਨੱਠ ਚਲ ਰਹੀ ਹੈ ਇਹ ਚਿੰਤਾ ਦੀ ਸਥਿਤੀ ਹੈ।

ਅਮਿਤ ਸ਼ਾਹ ਨਾਲ ਹੋਈ ਹਿੰਸਾ ਤੋਂ ਬਾਅਦ ਪੱਛਮੀ ਬੰਗਾਲ 'ਚ ਲੱਗਾ 'ਆਰਟੀਕਲ 324', ਜਾਣਨ ਲਈ ਪੜੋ ਪੂਰੀ ਖ਼ਬਰ

ਕੁਝ ਲੋਕ ਰਾਜਨੀਤਕ ਅਸਹਿਣਸ਼ੀਲਤਾ, ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ 'ਤੇ ਬਰੇਕ ਲਗੇਗੀ ਅਤੇ ਦੇਸ਼ 'ਚ ਇਕ ਮਜ਼ਬੂਤ ਅਤੇ ਸਥਿਰ ਸਰਕਾਰ ਰਹੇਗੀ। ਰਾਮਦੇਵ ਨੇ ਪੱਛਮੀ ਬੰਗਾਲ 'ਚ ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਹੋਈ ਹਿੰਸਾ 'ਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਰੋਡ ਸ਼ੋਅ 'ਤੇ ਹਮਲਾ ਲੋਕਤੰਤਰ ਦੀ ਬੇਇੱਜ਼ਤੀ ਹੈ। ਮਮਤਾ ਬੌਖਲਾ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਲ ਹਾਸਨ ਦੇ ਨੱਥੂਰਾਮ ਗੋਡਸੇ ਨੂੰ ਪਹਿਲਾ ਹਿੰਦੂ ਅੱਤਵਾਦੀ ਕਹੇ ਜਾਣ 'ਤੇ ਕਿਹਾ ਕਿ ਉਹ ਚੰਗੇ ਐਕਟਰ ਹਨ ਪਰ ਚੰਗੇ ਨੇਤਾ ਨਹੀਂ।

Get the latest update about National Democratic Alliance, check out more about Bharatiya Janata Party, Baba Ramdev, PM Narendra Modi & Prime Minister Of India

Like us on Facebook or follow us on Twitter for more updates.