ਮਰਾਸੀ ਭਾਈਚਾਰੇ ਦੀਆਂ ਔਰਤਾਂ ਬਾਰੇ ਇਹ ਕੀ ਕਹਿ ਗਏ ਬੱਬੂ ਮਾਨ, ਫਸੇ ਵੱਡੀ ਮੁਸੀਬਤ 'ਚ

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ‘ਚ ਮਰਾਸੀ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਇਕ ਅਪਮਾਨਯੋਗ ਟਿੱਪਣੀ ਕਰਨ ‘ਤੇ ਮਰਾਸੀ ਭਾਈਚਾਰੇ ਦੇ ਲੋਕਾਂ ‘ਚ ਬੱਬੂ ਮਾਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਮਰਾਸੀ...

ਫਗਵਾੜਾ— ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ‘ਚ ਮਰਾਸੀ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਇਕ ਅਪਮਾਨਯੋਗ ਟਿੱਪਣੀ ਕਰਨ ‘ਤੇ ਮਰਾਸੀ ਭਾਈਚਾਰੇ ਦੇ ਲੋਕਾਂ ‘ਚ ਬੱਬੂ ਮਾਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਮਰਾਸੀ ਭਾਈਚਾਰੇ ਵੱਲੋਂ ਬੱਬੂ ਮਾਨ ਖਿਲਾਫ ਐੱਸ. ਪੀ. ਫਗਵਾੜਾ ਮਨਵਿੰਦਰ ਸਿੰਘ ਨੂੰ ਸ਼ਿਕਾਇਤ ਦੇ ਕੇ ਬੱਬੂ ਮਾਨ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।

ਸਾਰਿਆਂ ਨੂੰ ਤਰੱਕੀ ਦੇ ਮੌਕੇ ਅਤੇ ਰੋਜ਼ਗਾਰ ਦਿੱਤੇ ਬਿਨਾਂ ਸਿਆਸਤ ਨਹੀਂ ਛੱਡਾਂਗਾ : ਕੈਪਟਨ 

ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਰਫ਼ੀਕ ਮੁਹੰਮਦ ਪੁੱਤਰ ਨੂਰ ਮੁਹੰਮਦ ਵਾਸੀ ਖਲਵਾੜਾ ਗੇਟ ਨੇ ਆਪਣੀ ਜਾਣਕਾਰੀ ਅਨੁਸਾਰ ਸਾਥੀਆਂ ਸਮੇਤ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸੋਸ਼ਲ ਮੀਡੀਆਂ ‘ਤੇ ਵਾਇਰਲ ਇਕ ਵੀਡੀਓ, ਜਿਸ ‘ਚ ਤਜਿੰਦਰ ਮਾਨ ਉਰਫ਼ ਬੱਬੂ ਮਾਨ ਦੁਆਰਾ ਮਰਾਸੀ ਭਾਈਚਾਰੇ ਦੀਆਂ ਔਰਤਾਂ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ, ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਕਾਇਲੀ ਨੇ ਇਸ ਪੰਜਾਬੀ ਗੀਤ 'ਤੇ ਲਗਾਏ ਠੁਮਕੇ, ਸੁਪਰਸਟਾਰ ਦਿਲਜੀਤ ਦਾ ਇਸ ਸੈਕਸੀ ਵੀਡੀਓ 'ਤੇ ਕੀ ਹੋਵੇਗਾ ਰਿਐਕਸ਼ਨ?

ਜਿਸ ਦੀ ਸੀ. ਡੀ. ਵੀ ਉਨ੍ਹਾਂ ਐੱਸ. ਪੀ. ਨੂੰ ਦਿੱਤੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਬੂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 

ਕੁੜੀ ਵਲੋਂ ਹਰਿਮੰਦਰ ਸਾਹਿਬ 'ਚ ਬਣਾਈ Tik-Tok ਵੀਡੀਓ 'ਤੇ ਮਚਿਆ ਬਵਾਲ, ਹੋਵੇਗੀ ਸਖ਼ਤ ਕਾਰਵਾਈ

ਸੀ. ਡੀ. ਜਾਂਚ ਲਈ ਲੈਬੋਰਟਰੀ ਭੇਜ ਦਿੱਤੀ ਹੈ, ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਸਬੰਧੀ ਗੱਲਬਾਤ ਕਰਨ ‘ਤੇ ਥਾਣਾ ਸਿਟੀ ਪੁਲਸ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵੀਡੀਓ ਨੂੰ ਅਪਲੋਡ ਕੀਤੀਆਂ ਨੂੰ ਕਾਫ਼ੀ ਸਮਾਂ ਹੋ ਚੁੱਕਿਆ। ਸੀ. ਡੀ. ਜਾਂਚ ਲਈ ਲੈਬੋਰਟਰੀ ਭੇਜ ਦਿੱਤੀ ਗਈ ਹੈ। ਜਿਸ ਦੀ ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਪਣਾ ਪੱਖ ਰੱਖਣ ਲਈ ਤਜਿੰਦਰ ਮਾਨ ਉਰਫ਼ ਬੱਬੂ ਮਾਨ ਨੂੰ ਥਾਣਾ ਸਿਟੀ ਫਗਵਾੜਾ ਵਿਖੇ ਬੁਲਾਇਆ ਜਾਵੇਗਾ।

ਕਰਤਾਰਪੁਰ ਲਾਂਘਾ : ਸ਼ਰਧਾਲੂਆਂ ਦੀ ਗਿਣਤੀ ਹੋ ਰਹੀ ਹੈ ਘੱਟ, ਜਾਣੋ ਕਿਉਂ

Get the latest update about True Scoop News, check out more about News In Punjabi, Marasi Community, Babbu Maan Statement & Phagwara News

Like us on Facebook or follow us on Twitter for more updates.