VIDEO: ਸਿੱਧੂ ਮੂਸੇਵਾਲਾ ਦੇ ਗੀਤ SYL 'ਤੇ ਬੱਬੂ ਮਾਨ ਦਾ ਫੇਸਬੁੱਕ ਵਿਦਵਾਨਾਂ ਨੂੰ ਮੂੰਹ-ਤੋੜ ਜਵਾਬ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਕੰਸਰਟ ਦੌਰਾਨ ਸਟੇਜ 'ਤੇ ਕੁਝ ਲਾਈਨਾਂ ਸੋਸ਼ਲ ਮੀਡੀਆ 'ਤੇ SYL ਗੀਤ 'ਤੇ ਟਿੱਪਣੀ ਕਰਨ ਵਾਲੇ ਲੋਕਾਂ ਬਾਰੇ ਕਹੀਆਂ ਹਨ...

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਰਿਲੀਜ਼ ਹੋਏ ਗੀਤ SYL ਜੋਕਿ ਪੰਜਾਬ ਅਤੇ ਹਰਿਆਣਾ ਦਰਮਿਆਨ SYL ਦੇ ਮੁੱਦੇ 'ਤੇ ਹੈ 'ਤੇ ਪੰਜਾਬ ਦੇ ਗਾਇਕ ਬੱਬੂ ਮਾਨ ਨੇ ਅੱਗੇ ਆ ਕੇ ਫੇਸਬੁੱਕ ਦੇ ਵਿਦਵਾਨਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਕੰਸਰਟ ਦੌਰਾਨ ਸਟੇਜ 'ਤੇ ਕੁਝ ਲਾਈਨਾਂ ਸੋਸ਼ਲ ਮੀਡੀਆ 'ਤੇ SYL ਗੀਤ 'ਤੇ ਟਿੱਪਣੀ ਕਰਨ ਵਾਲੇ ਲੋਕਾਂ ਬਾਰੇ ਕਹੀਆਂ ਹਨ।

ਵੀਡੀਓ ਵਿੱਚ, ਗਾਇਕ ਬੱਬੂ ਮਾਨ ਨੇ ਕਿਹਾ, “ਇਕ ਮੁਜ਼ਰਿਮ ਦੇ ਖਾਨੇ ਵਿਚ ਬੇਇਮਾਨ ਭਰਿਆ ਕਰੋ,
ਫੇਸਬੁੱਕ ਵਿਦਵਾਨੋ ਮੇਰੀ ਕਿਰਦਾਰ ਪੋਸ਼ੀ ਕਰਿਆ ਕਰੋ,
ਹੋਰ ਤਾ ਜਾਨੀ ਮੇਰੇ ਬਿਨਾ ਮੁੱਦੇ ਸਾਰੇ ਮੁਕ ਗਏ ਨੇ,
ਕਦੇ ਸੋਚਿਆ ਬਹਿ ਕੇ ਪੰਜਾਬ ਦੇ ਸਾਰੇ ਖੂਹ ਟੋਬੇ ਸੁੱਕ ਗਏ ਨੇ,
ਆਉ ਨਿੱਜੀ ਰੰਜਿਸ਼ਾ ਛੱਡ ਕੇ ਪੜ੍ਹੀਏ ਬਾਬੇ ਦੀ ਬਾਣੀ,
ਤਰਸ ਤਰਸ ਕੇ ਮਰ ਜਾਉਗੇ ਜਿੱਦਣ ਮੁਕ ਗਿਆ ਪਾਣੀ।


ਸਿਰਫ ਬੱਬੂ ਮਾਨ ਹੀ ਨਹੀਂ ਬਲਕਿ ਕਈ ਹੋਰ ਗਾਇਕਾਂ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ SYL ਦਾ ਸਮਰਥਨ ਕੀਤਾ ਹੈ। ਸਿੱਧੂ ਮੂਸੇਵਾਲਾ ਨੇ ਪੰਜਾਬ ਅਤੇ ਹਰਿਆਣਾ ਵਿੱਚ ਸਤਲੁਜ-ਯਮੁਨਾ ਮੁੱਦੇ ਨੂੰ ਉਜਾਗਰ ਕੀਤਾ ਹੈ, ਜਿਸ 'ਤੇ ਵੱਖ-ਵੱਖ ਮਸ਼ਹੂਰ ਹਸਤੀਆਂ ਨੇ ਆਪਣੇ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਮੂਸੇਵਾਲਾ ਦੇ ਗਾਣੇ SYL ਨੂੰ ਲੈ ਕੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਸਿੱਧੂ ਦੇ ਗੀਤ ਦੇ ਬੋਲਾਂ ਦਾ ਸਮਰਥਨ ਕੀਤਾ ਹੈ।

Get the latest update about SIDHU MOOSEWALA, check out more about SYL CONTROVERSY, PUNJAB NEWS TODAY, SYL SONG & BABBU MANN REPLY TO FACEBOOK SCHOLARS

Like us on Facebook or follow us on Twitter for more updates.