ਬੱਬੂ ਮਾਨ ਦੀ ਵੀਡੀਓ ਵਾਇਰਲ, ਕਰਨ ਔਜਲਾ ਤੋਂ ਵਾਰਦੇ ਦਿਖੇ ਨੋਟ

ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ਦੇ ਬੱਬੂ ਮਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨ...

ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ਦੇ ਬੱਬੂ ਮਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਸ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਰਨ ਔਜਲਾ ਵੀ ਉਨ੍ਹਾਂ ਦੇ ਫੈਨਸ ਵਿਚੋਂ ਇਕ ਹਨ ਤੇ ਹਾਲ ਹੀ ਵਿਚ ਇਕ ਵਿਆਹ ਦੇ ਪ੍ਰੋਗਰਾਮ ਵਿਚ ਕਰਨ ਔਜਲਾ ਦੀ ਬੱਬੂ ਮਾਨ ਨੂੰ ਮਿਲਣ ਦੀ ਤਮੰਨਾ ਪੂਰੀ ਹੋਈ। ਦੋਹਾਂ ਨੂੰ ਇਕ ਵਿਆਹ ਦੇ ਫੰਕਸ਼ਨ ਵਿਚ ਦੇਖਿਆ ਗਿਆ, ਜਿੱਥੇ ਕਰਨ ਔਜਲਾ ਨੇ ਪਰਫ਼ਾਰਮ ਵੀ ਕਰਨਾ ਸੀ। ਬਹੁਤ ਘੱਟ ਵਾਰ ਹੁੰਦੇ ਹੈ ਜਦ ਬੱਬੂ ਮਾਨ ਨੂੰ ਕਿਸੇ ਨਵੇਂ ਕਲਾਕਾਰ ਨਾਲ ਦੇਖਿਆ ਜਾਵੇ।

ਇਥੇ ਇਹ ਦੋਵੇਂ ਮਿਲੇ ਹੀ ਨਹੀਂ ਬਲਿਕ ਸਟੇਜ 'ਤੇ ਬੱਬੂ ਮਾਨ, ਕਰਨ ਔਜਲਾ ਦੇ ਗੀਤ ਉੱਤੇ ਥਿਰਕਦੇ ਵੀ ਨਜ਼ਰ ਆਏ। ਕਰਨ ਔਜਲਾ ਦੇ ਗਾਉਣ ਵੇਲੇ ਵੀ ਬੱਬੂ ਮਾਨ ਨੇ ਉਸ ਤੋਂ ਨੋਟ ਵੀ ਵਾਰੇ। ਇਸ ਵੀਡੀਓ ਨੂੰ ਬੱਬੂ ਮਾਨ ਤੇ ਕਰਨ ਔਜਲਾ ਦੇ ਫੈਨਜ਼ ਵਿਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। 

ਬੱਬੂ ਮਾਨ ਅਜਿਹਾ ਚਿਹਰਾ ਹਨ, ਜਿਨ੍ਹਾਂ ਦੇ ਆਮ ਲੋਕ ਹੀ ਨਹੀਂ ਸਗੋਂ ਕਈ ਵੱਡੇ ਸਿਤਾਰੇ ਵੀ ਫੈਨ ਹਨ। ਪੰਜਾਬੀ ਇੰਡਸਟਰੀ ਵਿਚ ਇਸ ਵੇਲੇ ਦਾ ਚਰਚਿਤ ਮੁੰਡਾ ਕਰਨ ਔਜਲਾ ਵੀ ਬੱਬੂ ਮਾਨ ਦਾ ਵੱਡਾ ਫੈਨ ਹੈ। ਇਹ ਹੀ ਨਹੀਂ ਕਰਨ ਔਜਲਾ ਆਪਣੇ ਗੀਤਾਂ ਵਿਚ ਵੀ ਬੱਬੂ ਮਾਨ ਦੇ ਫੈਨ ਹੋਣ ਦਾ ਜ਼ਿਕਰ ਕਰਦੇ ਰਹਿੰਦੇ ਹਨ।

Get the latest update about Babbu Manns, check out more about video, viral & Karan Aujla

Like us on Facebook or follow us on Twitter for more updates.