ਜੇਕਰ ਤੁਸੀਂ ਵੀ ਇੰਝ ਬਣਾਓਗੇ ਬਾਦਾਮ ਦਾ ਹਲਵਾ ਤਾਂ ਨਹੀਂ ਥੱਕਣਗੇ ਮਹਿਮਾਨ ਤਾਰੀਫ ਕਰਦੇ-ਕਰਦੇ

ਬਾਦਾਮ ਦਾ ਹਲਵਾ ਹਰ ਭਾਰਤੀ ਘਰ 'ਚ ਛੋਟੇ-ਵੱਡੇ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਇਕ ਪਰਫੈਕਟ ਰਾਇਲ ...

ਨਵੀਂ ਦਿੱਲੀ — ਬਾਦਾਮ ਦਾ ਹਲਵਾ ਹਰ ਭਾਰਤੀ ਘਰ 'ਚ ਛੋਟੇ-ਵੱਡੇ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਇਕ ਪਰਫੈਕਟ ਰਾਇਲ ਡਿਰਜਟ ਮੰਨਿਆ ਜਾਂਦਾ ਹੈ। ਬਾਦਾਮ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਪ੍ਰੋਟੀਨ, ਕੈਲਸ਼ੀਅਮ, ਪੋਟਾਸ਼ਈਅਮ, ਵਿਟਾਮਿਨ-ਈ ਅਤੇ ਮੈਗਨੀਸ਼ੀਅਮ ਸਰੀਰ ਲਈ ਟੋਨਿਕ ਦਾ ਕੰਮ ਕਰਦੇ ਹਨ। ਸਰਦੀ ਦੇ ਮੌਸਮ 'ਚ ਲੋਕ ਅਕਸਰ ਇਸ ਹਲਵੇ ਨੂੰ ਬਣਾਉਣ ਪਸੰਦ ਕਰਦੇ ਹਨ। ਬਾਦਾਮ ਦਾ ਹਲਵਾ ਬਣਾਉਣ ਲਈ ਬਾਦਾਮ ਨੂੰ ਛਿੱਲ ਕੇ ਉਸ ਦਾ ਪੇਸਟ ਬਣਾ ਕੇ ਘੀ 'ਚ ਭੁੰਨਿਆਂ ਜਾਂਦਾ ਹੈ ਪਰ ਜੇਕਰ ਇਸ ਨੂੰ ਬਣਾਉਣ ਸਮੇਂ ਥੋੜੀ ਜਿਹੀ ਵੀ ਗਲਤੀ ਹੋ ਜਾਵੇ ਤਾਂ ਇਸ ਦਾ ਸੁਆਦ ਬਿਲਕੁਲ ਖਰਾਬ ਹੋ ਜਾਂਦਾ ਹੈ, ਤਾਂ ਆਓ ਜਾਣਦੇ ਹਾਂ ਇਸ ਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ।

ਸਮੱਗਰੀ—
-ਢਾਈ ਕੱਪ ਚੀਨੀ
-1 ਕੱਪ ਦੁੱਧ
- 2 ਕੱਪ ਭਿਉਂਏ ਬਾਦਾਮ
- ਅੱਧਾ ਚਮਚ ਕੇਸਰ
- 1 ਕੱਪ ਘੀ

ਬਾਦਾਮ ਦਾ ਹਲਵਾ ਬਣਾਉਣ ਦੀ ਵਿਧੀ —
ਬਾਦਾਮ ਦਾ ਹਲਵਾ ਬਣਾਉਣ ਲਈ ਸਭ ਤੋਂ ਪਹਿਲਾਂ ਗਰਮ ਪਾਣੀ 'ਚ ਬਾਦਾਮ ਨੂੰ ਇਕ ਘੰਟੇ ਤੱਕ ਭਿਉਂ ਕੇ ਰੱਖ ਦਿਓ। ਇਸ ਤੋਂ ਬਾਅਦ ਬਾਦਾਮ ਦੇ ਛਿਲਕੇ ਉਤਾਰ ਕੇ ਉਨ੍ਹਾਂ ਨੂੰ ਪੀਸ ਲਓ। ਇਸ ਤੋਂ ਬਾਅਦ ਬਾਦਾਮ ਦੇ ਇਸ ਪੇਸਟ 'ਚ ਦੁੱਧ ਚੀਨੀ ਅਤੇ ਕੇਸਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਫੈਂਟ ਲਓ। ਇਕ ਕੜਾਹੀ ਲੈ ਲਓ ਅਤੇ ਇਸ 'ਚ ਘੀ ਪਾਓ। ਇਸ ਨੂੰ ਤੇਜ਼ ਅੱਗ 'ਤੇ ਗਰਮ ਕਰੋ। ਘੀ ਗਰਮ ਹੋ ਜਾਵੇ ਤਾਂ ਇਸ 'ਚ ਬਾਦਾਮ ਦਾ ਪੇਸਟ ਪਾ ਦਿਓ। ਇਸ ਨੂੰ ਲਗਾਤਾਰ ਚਲਾਉਂਦੇ ਰਹੋ ਤਾਂ ਕਿ ਇਹ ਸੜੇ ਨਾ, ਜਦੋਂ ਇਹ ਪੇਸਟ ਸੁੱਕ ਕੇ ਹਲਵਾ ਹੋ ਜਾਵੇ, ਗੈਸ ਬੰਦ ਕਰ ਦਿਓ। ਹਲਵੇ ਨੂੰ ਬਾਦਾਮ ਅਤੇ ਕੇਸਰ ਨਾਲ ਗਾਰਨਿਸ਼ ਕਰਕੇ ਗਰਮਾਗਰਮ ਸਰਵ ਕਰੋ।

ਬਾਦਾਮ ਖਾਣੇ ਸਿਹਤ ਲਈ ਲਾਭਦਾਇਕ ਪਰ ਇਹ ਲੋਕ ਭੁੱਲ ਕੇ ਵੀ ਨਾ ਕਰਨ ਸੇਵਨ

Get the latest update about Badam Halwa, check out more about True Scoop News, Badam Halwa Recipe, News In Punjabi & Winter Recipe

Like us on Facebook or follow us on Twitter for more updates.