ਲੁਧਿਆਣਾ:- ਪੰਜਾਬ ਦੇ ਸਟਾਰ ਬੈਡਮਿੰਟਨ ਖਿਡਾਰੀ ਅਤੇ ਥਾਮਸ ਕੱਪ ਜੇਤੂ ਧਰੁਵ ਕਪਿਲ ਫਿਲਹਾਲ ਆਪਣੇ ਘਰ ਲੁਧਿਆਣਾ 'ਚ ਹਨ। ਕੱਲ ਸ਼ਾਮ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਧਰੁਵ ਕਪਿਲਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਕੈਲਾਸ਼ ਚੌਕ ਪਹੁੰਚੇ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਧਰੁਵ ਕਪਿਲਾ ਨੂੰ ਥਾਮਸ ਕੱਪ ਜਿੱਤਣ 'ਤੇ ਵਧਾਈ ਦਿੱਤੀ। ਇਸ ਮੌਕੇ ਤੇ ਪੰਜਾਬ ਦੇ ਮੌਜੂਦਾ ਖੇਡ ਹਾਲਾਤਾਂ ਬਾਰੇ ਬੋਲਿਆ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ 'ਚ ਹਜੇ ਬਹੁਤ ਸਾਰੀਆਂ ਕਮੀਆਂ ਹਨ। ਜਿਨ੍ਹਾਂ 'ਚ ਸੁਧਾਰ ਲਿਆਉਣਾ ਜਰੂਰੀ ਹੈ।
ਇਹ ਵੀ ਪੜ੍ਹੋ:- ਅੰਮ੍ਰਿਤਸਰ: ਸਰਕਾਰੀ ਸਕੂਲ 'ਚੋਂ ਚੌਲਾਂ ਦੀ ਬੋਰੀ ਚੋਰੀ ਕਰਨ ਗਿਆ ਅਧਿਆਪਕ, ਲੋਕਾਂ ਨੇ ਰੰਗੇ ਹੱਥੀ ਕੀਤਾ ਕਾਬੂ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਧਰੁਵ ਨੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੂੰ ਇਸ ਖਿਡਾਰੀ ਦੇ ਬਿਹਤਰੀਨ ਪ੍ਰਦਰਸ਼ਨ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਧਰੁਵ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਵਧਾਈ ਦੇਣਗੇ। ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਅਤੇ ਸ਼ਿਵਾਨੀ ਕਪਿਲਾ ਅਤੇ ਕੋਚ ਆਨੰਦ ਤਿਵਾਰੀ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਧਰੁਵ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਧਰੁਵ ਨੇ ਖੇਡ ਮੰਤਰੀ ਦਾ ਸਨਮਾਨ ਕਰਦੇ ਹੋਏ ਆਪਣਾ ਬੈਡਮਿੰਟਨ ਗਿਫਟ ਕੀਤਾ।
ਪੰਜਾਬ ਦੇ ਮੌਜੂਦਾ ਖੇਡ ਹਾਲਾਤਾਂ ਬਾਰੇ ਗੱਲ ਕਰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਕਈ ਕਮੀਆਂ ਹਨ, ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪਿੱਛੇ ਰਹਿ ਗਿਆ ਹੈ। ਥਾਮਸ ਕੱਪ ਸਮੇਤ ਕਈ ਵੱਡੇ ਟੂਰਨਾਮੈਂਟਾਂ ਦੇ ਜੇਤੂਆਂ ਲਈ ਨਕਦ ਇਨਾਮ ਖੇਡ ਨੀਤੀ ਦਾ ਹਿੱਸਾ ਨਹੀਂ ਹਨ। ਖੇਡ ਨੀਤੀ ਵਿੱਚ ਸੋਧ ਕਰਕੇ ਇਸ ਕਮੀ ਨੂੰ ਦੂਰ ਕੀਤਾ ਜਾਵੇਗਾ। ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਸਟੇਡੀਅਮ ਤਾਂ ਬਹੁਤ ਬਣਾਏ, ਪਰ ਮੈਦਾਨ ਨਹੀਂ ਬਣਾਏ। ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਵੀ ਨਹੀਂ ਦਿੱਤਾ ਗਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਖੇਡ ਢਾਂਚੇ ਨੂੰ ਹੇਠਲੇ ਪੱਧਰ ਤੋਂ ਮਜ਼ਬੂਤ ਕਰਕੇ ਉੱਪਰ ਲਿਆਵੇਗੀ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
Get the latest update about sports, check out more about punjab, , meet hayar & thomas cup winner dhruv kapila
Like us on Facebook or follow us on Twitter for more updates.