ਬਾਦਸ਼ਾਹ ਨੇ ਖਰੀਦੀ 6 ਕਰੋੜ ਦੀ ਲਗਜ਼ਰੀ ਕਾਰ, ਪਾਲੀਵੁੱਡ ਸੈਲੀਬ੍ਰਿਟੀਜ਼ ਨੇ ਦਿੱਤੀਆਂ ਵਧਾਈਆਂ

ਆਪਣੇ ਧਮਾਕੇਦਾਰ ਮਿਊਜ਼ਿਕ ਵਾਲੇ ਗੀਤ ਤੇ ਰੈਪ ਸੌਂਗਸ ਨਾਲ ਪੰਜਾਬੀ-ਹਿੰਦੀ ਇੰਡਸਟਰੀ 'ਚ ਨਾਂ ਕਮਾ ਚੁੱਕੇ ਸਿੰਗਰ-ਰੈਪਰ ਬਾਦਸ਼ਾਹ ਨੇ ਰੋਲਸ ਰਾਇਸ ਕਾਰ ਖਰੀਦੀ ਹੈ। ਗਿੱਪੀ ਗਰੇਵਾਲ, ਜੱਸੀ ਗਿੱਲ ਵਰਗੇ ਪਾਲੀਵੁੱਡ ਦੇ ਕਈ...

ਨਵੀਂ ਦਿੱਲੀ— ਆਪਣੇ ਧਮਾਕੇਦਾਰ ਮਿਊਜ਼ਿਕ ਵਾਲੇ ਗੀਤ ਤੇ ਰੈਪ ਸੌਂਗਸ ਨਾਲ ਪੰਜਾਬੀ-ਹਿੰਦੀ ਇੰਡਸਟਰੀ 'ਚ ਨਾਂ ਕਮਾ ਚੁੱਕੇ ਸਿੰਗਰ-ਰੈਪਰ ਬਾਦਸ਼ਾਹ ਨੇ ਰੋਲਸ ਰਾਇਸ ਕਾਰ ਖਰੀਦੀ ਹੈ। ਗਿੱਪੀ ਗਰੇਵਾਲ, ਜੱਸੀ ਗਿੱਲ ਵਰਗੇ ਪਾਲੀਵੁੱਡ ਦੇ ਕਈ ਸੈਲੀਬ੍ਰਿਟੀਜ਼ ਨੇ ਬਾਦਸ਼ਾਹ ਨੂੰ ਕੁਮੈਂਟਸ 'ਚ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਦੀ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ''ਲੰਬੇ ਸਫਰ ਦੀ ਸ਼ੁਰੂਆਤ 'ਚ ਸਾਡੇ ਪਰਿਵਾਰ 'ਚ ਕਾਰ ਦਾ ਸਵਾਗਤ ਹੈ।'' ਇਸ ਕਾਰ ਦੀ ਕੀਮਤ 6.46 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਗੁਰੂ ਰੰਧਾਵਾ ਤੋਂ ਬਾਅਦ ਗੈਰੀ ਸੰਧੂ ਨੇ ਲੁੱਟਿਆ ਬਾਲੀਵੁੱਡ ਦਾ ਦਿਲ, ਹੁਣ ਤੱਕ ਖੱਟੇ ਇੰਨੇ ਵਿਊਜ਼

ਬਾਦਸ਼ਾਹ ਦੇ ਪਰਿਵਾਰ ਨੇ ਇਸ ਕਾਰ ਨਾਲ ਇਕ ਤਸਵੀਰ ਵੀ ਕਲਿੱਕ ਕਰਵਾਈ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਫੈਨਸ ਲਈ ਸ਼ੇਅਰ ਕੀਤਾ ਹੈ। ਜਲਦੀ ਹੀ ਬਾਦਸ਼ਾਹ ਹਿੰਦੀ ਫ਼ਿਲਮਾਂ 'ਚ ਐਕਟਿੰਗ ਕਰਦੇ ਵੀ ਨਜ਼ਰ ਆਉਣਗੇ। ਉਨ੍ਹਾਂ ਨਾਲ ਫ਼ਿਲਮ 'ਚ ਸੋਨਾਕਸ਼ੀ ਸਿਨਹਾ, ਵਰੁਣ ਸ਼ਰਮਾ ਤੇ ਅਨੂੰ ਕਪੂਰ ਹੋਣਗੇ। ਇਹ ਫ਼ਿਲਮ ਇਕ ਲਾਈਫ ਇੰਟਰਟੇਨਰ ਹੈ, ਜਿਸ ਦਾ ਟਾਈਟਲ ਤੈਅ ਹੋਣਾ ਹਾਲੇ ਬਾਕੀ ਹੈ।

Get the latest update about Rapper Badshah, check out more about Rolls Royce Car, Pollywood News & News In Punjabi

Like us on Facebook or follow us on Twitter for more updates.