ਰਿਲੀਜ਼ ਤੋਂ ਪਹਿਲਾਂ ਹੀ ਬਾਦਸ਼ਾਹ ਖਾਨ ਦੀ 'ਪਠਾਨ' ਨੇ ਤੋੜੇ ਰਿਕਾਰਡ, 50 ਕਰੋੜ ਦੀ ਐਡਵਾਂਸ ਬੁਕਿੰਗ

ਰਿਪੋਰਟਾਂ ਮੁਤਾਬਿਕ 'ਪਠਾਨ' ਦੇ ਓਪਨਿੰਗ ਵੀਕੈਂਡ ਲਈ ਐਡਵਾਂਸ ਬੁਕਿੰਗ ਕਾਫੀ ਜ਼ੋਰਾਂ 'ਤੇ ਹੋ ਗਈ ਹੈ। ਐਡਵਾਂਸ ਬੁਕਿੰਗ ਦੇ ਮਾਮਲੇ 'ਚ 'ਪਠਾਨ' ਨੇ ਪਿਛਲੇ ਸਾਲ ਦੀ ਸਭ ਤੋਂ ਵੱਡੀ ਬਾਲੀਵੁੱਡ ਫਿਲਮ 'ਬ੍ਰਹਮਾਸਤਰ' ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਹੁਣ KGF 2 ਵਰਗੀਆਂ ਵੱਡੀਆਂ ਫਿਲਮਾਂ ਨੂੰ ਚੁਣੌਤੀ ਦੇ ਰਹੀ ਹੈ...

ਬਾਲੀਵੁੱਡ ਦੇ ਬਾਦਸ਼ਾਹ ਖਾਨ 4 ਸਾਲ ਬਾਅਦ ਲੀਡ ਹੀਰੋ ਵਜੋਂ ਆਪਣਾ ਵਾਪਸੀ ਕਰ ਰਹੇ ਹਨ। ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਰਿਲੀਜ਼ ਤੋਂ ਪਹਿਲਾ ਹੀ ਇਸ ਫਿਲਮ ਨੇ ਕਈ ਰਿਕਾਰਡ ਵੀ ਤੋੜ ਦਿੱਤੇ ਹਨ। ਸ਼ਾਹਰੁਖ ਦੇ ਧਮਾਕੇਦਾਰ ਐਕਸ਼ਨ, ਗੀਤ ਪਹਿਲਾ ਹੀ ਲੋਕਾਂ ਵਲੋਂ ਪਸੰਦ ਕੀਤੇ ਜਾ ਰਹੇ ਹਨ। ਅਜਿਹੇ 'ਚ  'ਪਠਾਨ' ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਡੈਬਿਊ ਤੋਂ ਪਹਿਲਾ ਹੀ 50 ਕਰੋੜ ਦੀ ਐਡਵਾਂਸ ਬੁਕਿੰਗ ਨਾਲ ਫਿਲਮ ਦੀ ਸਫਲਤਾ ਨੂੰ ਪੱਕਾ ਕਰ ਦਿੱਤਾ ਹੈ। 

ਰਿਪੋਰਟਾਂ ਮੁਤਾਬਿਕ 'ਪਠਾਨ' ਦੇ ਓਪਨਿੰਗ ਵੀਕੈਂਡ ਲਈ ਐਡਵਾਂਸ ਬੁਕਿੰਗ ਕਾਫੀ ਜ਼ੋਰਾਂ 'ਤੇ ਹੋ ਗਈ ਹੈ। ਐਡਵਾਂਸ ਬੁਕਿੰਗ ਦੇ ਮਾਮਲੇ 'ਚ 'ਪਠਾਨ' ਨੇ ਪਿਛਲੇ ਸਾਲ ਦੀ ਸਭ ਤੋਂ ਵੱਡੀ ਬਾਲੀਵੁੱਡ ਫਿਲਮ 'ਬ੍ਰਹਮਾਸਤਰ' ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਹੁਣ KGF 2 ਵਰਗੀਆਂ ਵੱਡੀਆਂ ਫਿਲਮਾਂ ਨੂੰ ਚੁਣੌਤੀ ਦੇ ਰਹੀ ਹੈ। 'ਪਠਾਨ' ਦੇ ਪਹਿਲੇ ਵੀਕੈਂਡ ਲਈ ਐਡਵਾਂਸ ਬੁਕਿੰਗ ਕਲੈਕਸ਼ਨ 50 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਸੈਕਨਿਲਕ ਦੇ ਅੰਕੜਿਆਂ ਮੁਤਾਬਕ 'ਪਠਾਨ' ਨੇ ਪਹਿਲੇ ਦਿਨ ਹੀ ਐਡਵਾਂਸ ਬੁਕਿੰਗ ਤੋਂ 50 ਕਰੋੜ ਤੋਂ ਵੱਧ ਦਾ ਕੁਲੈਕਸ਼ਨ ਕਰ ਲਿਆ ਹੈ। ਜਦੋਂ ਕਿ ਬੁੱਧਵਾਰ ਲਈ ਫਿਲਮ ਨੇ ਬੁਕਿੰਗ ਤੋਂ 24 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ, ਜਦੋਂ ਕਿ ਵੀਰਵਾਰ ਲਈ ਇਹ ਅੰਕੜਾ 13.38 ਕਰੋੜ ਹੈ ਅਤੇ ਆਉਣ ਵਾਲੇ ਦਿਨਾਂ ਲਈ ਇਹ 13.92 ਕਰੋੜ ਹੈ।


ਮੀਡੀਆ ਰਿਪੋਰਟ ਮੁਤਾਬਕ 'ਪਠਾਨ' ਦੀਆਂ 8 ਲੱਖ ਟਿਕਟਾਂ ਪਹਿਲੇ ਦਿਨ ਹੀ ਐਡਵਾਂਸ ਵਿੱਚ ਵਿਕੀਆਂ ਹਨ। ਇਨ੍ਹਾਂ ਵਿੱਚੋਂ 4.19 ਲੱਖ ਟਿਕਟਾਂ ਸਿਰਫ਼ ਤਿੰਨ ਨੈਸ਼ਨਲ ਸਿਨੇਮਾ ਚੇਨਾਂ - ਪੀਵੀਆਰ, ਆਈਨੌਕਸ ਅਤੇ ਸਿਨੇਪੋਲਿਸ ਵਿੱਚ ਹੀ ਬੁੱਕ ਹੋਈਆਂ ਹਨ। ਨੈਸ਼ਨਲ ਚੇਨਜ਼ 'ਚ ਇਹ ਕਿਸੇ ਵੀ ਬਾਲੀਵੁੱਡ ਫਿਲਮ ਦੀ ਸਭ ਤੋਂ ਵੱਡੀ ਬੁਕਿੰਗ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ 'ਵਾਰ' ਦੇ ਨਾਂ ਸੀ, ਜਿਸ ਨੇ ਪਹਿਲੇ ਦਿਨ ਨੈਸ਼ਨਲ ਚੇਨ 'ਚ 4.10 ਲੱਖ ਰੁਪਏ ਦਾ ਕਾਰੋਬਾਰ ਕੀਤਾ ਸੀ।

'ਪਠਾਨ' ਦੀ ਬੁਕਿੰਗ ਸ਼ੁਰੂ ਤੋਂ ਹੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ ਪਰ ਸੋਮਵਾਰ ਤੋਂ ਇਸ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ। ਪਹਿਲੇ ਦਿਨ ਨੈਸ਼ਨਲ ਸਿਨੇਮਾ ਚੇਨ 'ਚ 'ਪਠਾਨ' ਦੀਆਂ 4.19 ਲੱਖ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਜਿੱਥੇ ਇਹ ਅੰਕੜਾ ਬਾਲੀਵੁੱਡ ਫਿਲਮਾਂ ਦੇ ਲਿਹਾਜ਼ ਨਾਲ ਸਿਖਰ 'ਤੇ ਹੈ, ਉਥੇ ਹਿੰਦੀ ਫਿਲਮਾਂ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹੈ। ਹਿੰਦੀ 'ਚ ਪਹਿਲੇ ਦਿਨ 'ਬਾਹੂਬਲੀ 2' ਦੇ ਨਾਂ 'ਤੇ ਰਾਸ਼ਟਰੀ ਚੇਨ 'ਚ ਸਭ ਤੋਂ ਜ਼ਿਆਦਾ ਐਡਵਾਂਸ ਟਿਕਟਾਂ ਵੇਚਣ ਦਾ ਰਿਕਾਰਡ ਹੈ।


Get the latest update about pathaan movie records, check out more about pathaan movie, pathaan, pathaan release date & pathaan shahruk khan

Like us on Facebook or follow us on Twitter for more updates.