ਟਰੰਪ 'ਤੇ ਨਹੀਂ ਪਾਕਿ ਨੂੰ ਯਕੀਨ, ਬਗਦਾਦੀ ਦੀ ਮੌਤ ਲਈ ISIS ਦੇ ਬਿਆਨ ਦੀ ਉਡੀਕ

ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਸਰਗਨਾ ਅਬੁ ਬਕਰ ਅਲ ਬਗਦਾਦੀ ਮਾਰਿਆ ਗਿਆ ਹੈ। ਅਮਰੀਕੀ ਸੈਨਾ ਦੇ ਆਪਰੇਸ਼ਨ 'ਚ ਬਗਦਾਦੀ ਤੜਫਦਾ ਹੋਇਆ ਮਰਿਆ ਹੈ। ਡੋਨਾਲਡ ਟਰੰਪ ਨੇ ਅੱਤਵਾਦੀ ਚੀਫ...

ਇਸਲਾਮਾਬਾਦ— ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਸਰਗਨਾ ਅਬੁ ਬਕਰ ਅਲ ਬਗਦਾਦੀ ਮਾਰਿਆ ਗਿਆ ਹੈ। ਅਮਰੀਕੀ ਸੈਨਾ ਦੇ ਆਪਰੇਸ਼ਨ 'ਚ ਬਗਦਾਦੀ ਤੜਫਦਾ ਹੋਇਆ ਮਰਿਆ ਹੈ। ਡੋਨਾਲਡ ਟਰੰਪ ਨੇ ਅੱਤਵਾਦੀ ਚੀਫ ਦੀ ਮੌਤ ਦਾ ਐਲਾਨ ਕੀਤਾ ਹੈ ਪਰ ਹਾਲੇ ਪਾਕਿਸਤਾਨ ਇਸ 'ਤੇ ਯਕੀਨ ਨਹੀਂ ਕਰ ਰਿਹਾ ਹੈ। ਪਾਕਿਸਤਾਨੀ ਸੀਨੇਟ ਰਹਿਮਾਨ ਮਲਿਕ ਨੇ ਸੋਮਵਾਰ ਨੂੰ ਇਸ ਬਾਰੇ ਟਵੀਟ ਕੀਤਾ ਅਤੇ ਕਿਹਾ ਕਿ ਹਾਲੇ ਆਈ. ਐੱਸ ਵਲੋਂ ਇਸ 'ਤੇ ਕੋਈ ਵੀ ਬਿਆਨ ਨਹੀਂ ਆਇਆ ਹੈ। ਰਹਿਮਾਨ ਮਲਿਕ ਨੇ ਟਵੀਟ 'ਚ ਲਿਖਿਆ, ''ਬਗਦਾਦੀ ਦੀ ਮੌਤ ਬਾਰੇ 'ਚ ਹਾਲੇ ਅਮਰੀਕੀ ਰਾਸ਼ਟਰਪਤੀ ਨੇ ਸੂਚਨਾ ਦਿੱਤੀ ਹੈ ਪਰ ਹਾਲੇ ਤੱਕ ਆਈ. ਐੱਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਜੇਕਰ ਉਹ ਮਰ ਗਿਆ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੈ। ਸੀਰੀਆ 'ਚ ਇਸ ਸਮੇਂ ਕਾਫੀ ਕੰਫਿਊਜ਼ ਮਾਹੌਲ ਚੱਲ ਰਿਹਾ ਹੈ। ਦੇਖਦੇ ਹਾਂ ਕਿ ਉਹ ਸੱਚੀ 'ਚ ਮਰਿਆ ਹੈ ਜਾ ਨਹੀਂ।

ਅਜਿਹਾ ਰਿਹਾ ਬਗਦਾਦੀ ਦੀ ਮੌਤ ਦਾ ਖੌਫਨਾਕ ਮੰਜ਼ਰ, ਟਰੰਪ ਨੇ ਕੀਤੇ ਹੈਰਾਨੀਜਨਕ ਖੁਲਾਸੇ

ਡੋਨਾਲਡ ਟਰੰਪ ਨੇ ਅੱਤਵਾਦੀ ਚੀਫ ਦੀ ਮੌਤ ਦਾ ਐਲਾਨ ਕੀਤਾ ਹੈ ਪਰ ਹਾਲੇ ਪਾਕਿਸਤਾਨ ਇਸ 'ਤੇ ਯਕੀਨ ਨਹੀਂ ਕਰ ਰਿਹਾ ਹੈ। ਬਗ਼ਦਾਦੀ ਦੀ ਹਵਾਈ ਹਮਲੇ 'ਚ ਮੌਤ ਨੂੰ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਆਈ. ਐੱਸ. ਆਈ. ਐੱਸ ਨੂੰ ਹਰਾਉਣ ਦੇ ਮਿਸ਼ਨ 'ਚ ਵੱਡੀ ਜਿੱਤ ਦੱਸਿਆ ਹੈ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ, ''ਇਹ ਅਮਰੀਕਾ ਲਈ ਇਕ ਮਹਾਨ ਦਿਨ ਹੈ ਤੇ ਦੁਨੀਆ ਲਈ ਇਕ ਮਹਾਨ ਦਿਨ ਹੈ। ਅਮਰੀਕੀ ਸੰਯੁਕਤ ਵਿਸ਼ੇਸ਼ ਮੁਹਿੰਮ ਬਲਾਂ ਨੇ ਅਬੁ ਬਕਰ ਅਲ-ਬਗ਼ਦਾਦੀ ਨੂੰ ਫੜ੍ਹਨ ਜਾਂ ਮਾਰਨ ਲਈ ਇਕ ਆਪਰੇਸ਼ਨ ਚਲਾਇਆ।''

ਅਮਰੀਕੀ ਫ਼ੌਜ ਦੇ ਹੱਥੋਂ ਢੇਰ ਹੋਇਆ ਅੱਤਵਾਦੀ ਚੀਫ ਬਗਦਾਦੀ, ਅਮਰੀਕਾ ਨੇ ਦੱਸੀ ਵੱਡੀ ਜਿੱਤ

ਮਾਰਕ ਐਸਪਰ ਨੇ ਅੱਗੇ ਕਿਹਾ ਕਿ ਬਗ਼ਦਾਦੀ, ਜਿਸ ਨੇ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ ਦੇ ਅੱਤਵਾਦੀ ਅੰਦੋਲਨ ਦੀ ਅਗਵਾਈ ਕੀਤੀ ਤੇ ਆਧੁਨਿਕ ਇਤਿਹਾਸ 'ਚ ਸਭ ਤੋਂ ਬੇਰਹਿਮ ਤੇ ਗੁੰਮਰਾਹ ਅੱਤਵਾਦੀ ਮੰਨਿਆ ਜਾਂਦਾ ਸੀ, ਉਹ ਅਮਰੀਕੀ ਫ਼ੌਜ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ। ਰੱਖਿਆ ਸਕੱਤਰ ਨੇ ਇਕ ਬਿਆਨ 'ਚ ਕਿਹਾ, ''ਸਾਡੇ ਸਹਿਯੋਗੀਆਂ ਨਾਲ ਅਸੀਂ ਇਸ ਸਾਲ ਦੀ ਸ਼ੁਰੂਆਤ 'ਚ ਆਈ. ਐੱਸ. ਆਈ. ਐੱਸ ਦੀ ਭੌਤਿਕ ਖਿਲਾਫ਼ਤ ਨੂੰ ਹਰਾਇਆ ਤੇ ਹੁਣ ਇਸ ਦੇ ਸੰਸਥਾਪਕ ਤੇ ਸਰਗਨਾ ਨੂੰ ਮਾਰ ਸੁੱਟਿਆ। ਇਹ ਆਈ. ਐੱਸ. ਆਈ. ਐੱਸ ਨੂੰ ਹਰਾਉਣ ਦੇ ਮਿਸ਼ਨ 'ਚ ਇਕ ਵੱਡੀ ਜਿੱਤ ਹੈ।''

Get the latest update about International News, check out more about US Special Operation, News In Punjabi, Pakistani Govt & Pak Govt

Like us on Facebook or follow us on Twitter for more updates.