ਬਲਬੀਰ ਸਿੰਘ ਸਿੱਧੂ ਨੇ ਮੋਹਾਲੀ 'ਚ ਜ਼ਮੀਨ ਹੜਪਣ ਲਈ ਕੀਤੀ ਮੰਤਰੀ ਦੇ ਅਹੁੱਦੇ ਦੀ ਦੁਰਵਰਤੋਂ : ਜਰਨੈਲ ਸਿੰਘ

ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰ...

ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਉੱਤੇ ਪੰਚਾਇਤੀ ਜ਼ਮੀਨ ਨੂੰ ਕਬਜ਼ਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਮੰਤਰੀ ਬਲਬੀਰ ਸਿੰਘ ਸਿੱਧੂ ਉੱਤੇ ਆਪਣੇ ਭਰਾ ਰਾਹੀਂ ਮੋਹਾਲੀ ਵਿੱਚ ਇਕ ਸਰਕਾਰੀ ਜ਼ਮੀਨ ਉਤੇ ਕਬਜ਼ਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਦਾਲਤ ਦੇ ਦਸਤਾਵੇਜਾਂ ਤੋਂ ਪਤਾ ਚਲਦਾ ਹੈ ਕਿ ਕੈਪਟਨ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਸਿੱਧੂ ਨੇ ਭੂ ਮਾਫੀਆ ਨਾਲ ਗਠਜੋੜ ਕਰਕੇ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕੀਤਾ। ਜਰਨੈਲ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਹਾਈਕੋਰਟ ਦੇ ਇਕ ਫੈਸਲੇ ਅਨੁਸਾਰ ਜਿਸ ਜ਼ਮੀਨ ਗ੍ਰਾਮ ਪੰਚਾਇਤ ਨੂੰ ਦਿੱਤੀ ਗਈ ਸੀ, ਉਸ ਜਮੀਨ ਨੂੰ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਸਿੱਧੂ (ਜੀਤੀ) ਨੇ ਇਕ ਕੰਪਨੀ ਲੈਂਚੇਸਟਰ ਇਨਫਾਰਸਟ੍ਰਕਚਰ ਐਸੋਸੀਏਟਸ ਦੇ ਨਾਮ ਨਜਾਇਜ਼ ਤੌਰ ਉਤੇ ਕਰਾਰ ਕਰਕੇ ਉਸ ਜ਼ਮੀਨ ਨੂੰ ਹੜਪ ਲਿਆ ਸੀ। ਕਿਉਂਕਿ ਉਸ ਕੰਪਨੀ ਵਿੱਚ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਸਿੰਘ ਸਿੱਧੂ ਹਿੱਸੇਦਾਰ ਹਨ। ਅਦਾਲਤ ਦੇ ਦਸਤਾਵੇਜਾਂ ਅਨੁਸਾਰ ਸਰਕਾਰ ਨੇ ਉਸ ਜ਼ਮੀਨ ਨੂੰ ਮੁਹਾਲੀ ਦੇ ਮਾਣਕਪੁਰ ਕਲਾਰ ਗ੍ਰਾਮ ਪੰਚਾਇਤ ਨੂੰ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਉੱਤੇ ਬਲਬੀਰ ਸਿੰਘ ਸਿੱਧੂ ਦੇ ਭਰਾ ਵੱਲੋਂ ਕਬਜ਼ਾ ਕੀਤਾ ਗਿਆ ਹੈ, ਉਹ ਬੇਹੱਦ ਮਹਿੰਗੀ ਕੀਮਤ ਵਾਲੀ ਜ਼ਮੀਨ ਹੈ। ਉਸ ਜ਼ਮੀਨ ਨੂੰ ਪੂਰੀ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਦੇ ਤਹਿਤ ਅਦਾਨ-ਪ੍ਰਦਾਨ ਕੀਤਾ ਗਿਆ ਹੈ। ਜ਼ਮੀਨ ਨੂੰ ਟਰਾਂਸਫਰ ਕਰਨ ਦੀ ਪੂਰੀ ਪ੍ਰਕਿਰਿਆ ਵਿੱਚ ਸਾਫ-ਸਾਫ ਘਪਲਾ ਦਿਖਾਈ ਦਿੰਦਾ ਹੈ। ਇਸ ਜ਼ਮੀਨ ਨੂੰ ਆਪਣੇ ਭਰਾ ਦੇ ਹਵਾਲੇ ਕਰਨ ਲਈ ਬਲਬੀਰ ਸਿੰਘ ਸਿੱਧੂ ਨੇ ਪੰਚਾਇਤ ਵਿੱਚ ਆਪਣੇ ਹਿਸਾਬ ਦਾ ਪ੍ਰਸਤਾਵ ਪਾਸ ਕਰਨ ਲਈ ਆਪਣੇ ਅਹੁਦੇ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ।
ਉਨ੍ਹਾਂ ਸੱਤਾ ਦੀ ਦੁਰਵਰਤੋਂ ਕਰਦੇ ਹੋਏ ਭਰਾ ਦੀ ਕੰਪਨੀ ਲੈਂਚੇਸਟਰ ਇਨਫਾਰਸਟ੍ਰਕਚਰ ਏਸੋਸੀਏਟਸ ਨੂੰ ਇਸ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੀ ਆਗਿਆ ਦਿੱਤੀ।
ਕੈਪਟਨ ਉੱਤੇ ਭ੍ਰਿਸ਼ਟਾਚਾਰ ਨੂੰ ਵਧਾਵਾ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਵੱਲੋਂ ਜ਼ਮੀਨ ਹੜਪਣ ਦਾ ਮਾਮਲਾ ਕੈਪਟਨ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਇਕ ਹੋਰ ਸਬੂਤ ਹੈ। ਦਸਤਾਵੇਜਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਭਰਾ ਖੁਦ ਭੂ ਮਾਫੀਆ ਨਾਲ ਮਿਲਕੇ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਧੰਦੇ ਵਿਚ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਰਾਜ ਵਿੱਚੋਂ ਮਾਫੀਆ ਦਾ ਸਫਾਇਆ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ। ਜੇਕਰ ਕੈਪਟਨ ਨੂੰ ਆਪਣਾ ਵਾਅਦਾ ਯਾਦ ਹੈ ਤਾਂ ਉਹ ਤੁਰੰਤ ਬਲਬੀਰ ਸਿੰਘ ਸਿੱਧੂ ਤੋਂ ਅਸਤੀਫਾ ਲੈਣ ਜਾਂ ਬਰਖਾਸਤ ਕਰਨ।
ਉਨ੍ਹਾਂ ਕੈਪਟਨ ਉੱਤੇ ਭ੍ਰਿਸ਼ਟਾਚਾਰ ਕਰਨ ਅਤੇ ਮਾਫੀਆ ਨੂੰ ਵਧਾਵਾ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਨਜਾਇਜ਼ ਕਾਰਖਾਨਿਆਂ, ਨਜਾਇਜ਼ ਖਨਨ, ਭੂ ਮਾਫੀਆ ਅਤੇ ਟਰਾਂਸਪੋਰਟ ਤੋਂ ਲੈ ਕੇ ਨਜਾਇਜ਼ ਸ਼ਰਾਬ ਅਤੇ ਡਰੱਗ ਦੇ ਵਪਾਰ ਵਿੱਚ ਖੁਦ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਰ-ਵਾਰ ਇਹ ਮੁੱਦਾ ਚੁੱਕਦੀ ਰਹੀ ਹੈ ਕਿ ਕੈਪਟਨ ਸਰਕਾਰ ਸੂਬੇ ਵਿੱਚ ਮਾਫੀਆ ਰਾਜ ਚਲਾ ਰਹੀ ਹੈ। ਅੱਜ ਇਹ ਗੱਲ ਸਾਬਤ ਹੋ ਚੁੱਕੀ ਹੈ। 'ਆਪ' ਆਗੂ ਨੇ ਕਿਹਾ ਕਿ ਬੇਹੱਦ ਹੈਰਾਨੀ ਦੀ ਗੱਲ ਹੈ ਕਿ ਮਾਫੀਆ ਗੈਂਗ ਲਗਾਤਾਰ ਸੂਬੇ ਦੀ ਸੰਪਤੀ ਲੁਟ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਣਬੁਝ ਕੇ ਖਾਮੋਸ਼ੀ ਧਾਰਣ ਕੀਤੀ ਹੋਈ ਹੈ।
ਕੈਪਟਨ ਨੇ ਕਦੇ ਵੀ ਇਹ ਸਾਬਤ ਕਰਨ ਦਾ ਮੌਕਾ ਨਹੀਂ ਛੱਡਿਆ ਕਿ ਉਹ ਭਾਰਤ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਹਨ। ਜੇਕਰ ਕੈਪਟਨ ਆਪਣੇ ਖੁਦ ਦੇ ਘਰ ਵਿਚ ਕੰਟਰੋਲ ਨਹੀਂ ਕਰ ਸਕਦੇ ਤਾਂ ਪੂਰੇ ਸੂਬੇ ਦਾ ਪ੍ਰਬੰਧ ਕਿਵੇਂ ਕਰਨਗੇ? ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਬਾਅਦ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। 14 ਫਰਵਰੀ ਨੂੰ ਜਨਤਾ ਉਨ੍ਹਾਂ ਨੂੰ ਸਬਕ ਸਿਖਾਏਗੀ ਅਤੇ ਉਨ੍ਹਾਂ ਦੇ ਸਾਰੇ ਝੂਠੇ ਵਾਦਿਆਂ ਦਾ ਮੂਹਤੋੜ ਜਵਾਬ ਦੇਵੇਗੀ।

Get the latest update about Mohali, check out more about Jarnail Singh, grab land, Balbir Singh Sidhu & ministerial post

Like us on Facebook or follow us on Twitter for more updates.