ਪੰਜਾਬ 'ਚ ਸਿੰਗਲ ਯੂਜ਼ ਪਲਾਸਟਿਕ ਵਾਲੇ ਉਤਪਾਦਾਂ 'ਤੇ 1 ਜੁਲਾਈ ਤੋਂ ਰੋਕ, Truescoop News ਬੀਤੇ 2 ਸਾਲ ਤੋਂ ਚਲਾ ਰਿਹੈ ਕੈਂਪੇਨ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿੰਗਲ ਯੂਜ਼ ਪਲਾਸਟਿਕ ਦੇ ਬਣੇ ਵੱਖ-ਵੱਖ ਉਤਪਾਦਾਂ ਦੀ ਵਿੱਕਰੀ ਉੱਤੇ 1 ਜੁਲਾਈ ਤੋਂ ਰੋਕ ਲਾ ਦਿੱਤੀ ਹੈ। ਆਨਲਾਈਨ ਕੰਪਨੀਆਂ ਵੀ ਇਸ ਦੀ ਵਿੱਕਰੀ ਨਹੀਂ ਕਰ ਸਕਣਗੀਆਂ...

ਜਲੰਧਰ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿੰਗਲ ਯੂਜ਼ ਪਲਾਸਟਿਕ ਦੇ ਬਣੇ ਵੱਖ-ਵੱਖ ਉਤਪਾਦਾਂ ਦੀ ਵਿੱਕਰੀ ਉੱਤੇ 1 ਜੁਲਾਈ ਤੋਂ ਰੋਕ ਲਾ ਦਿੱਤੀ ਹੈ। ਆਨਲਾਈਨ ਕੰਪਨੀਆਂ ਵੀ ਇਸ ਦੀ ਵਿੱਕਰੀ ਨਹੀਂ ਕਰ ਸਕਣਗੀਆਂ। ਫੈਕਟਰੀਆਂ ਵਿਚ ਵੀ ਇਸ ਦੇ ਨਿਰਮਾਣ ਤੇ ਵਿੱਕਰੀ ਉੱਤੇ ਰੋਕ ਰਹੇਗੀ। ਅਜਿਹੇ ਉਤਪਾਦਾਂ ਦਾ ਇੰਪੋਰਟ ਵੀ ਨਹੀਂ ਹੋ ਸਕੇਗਾ। ਜਿਨ੍ਹਾਂ ਉਤਪਾਦਾਂ ਉੱਤੇ ਬੈਨ ਹੈ ਉਨ੍ਹਾਂ ਵਿਚ ਕੰਨਾਂ ਵਿਚ ਪਾਈਆਂ ਜਾਣ ਵਾਲੀਆਂ ਕਲੀਆਂ, ਬਰਥਡੇਅ ਕੇਕ ਦਾ ਪਲਾਸਟਿਕ ਦਾ ਚਾਕੂ, ਧਰਮਾਕੋਲ ਦਾ ਕ੍ਰੋਕਰੀ, ਕੈਂਡੀ ਸਟਿਕਸ ਆਦਿ ਸ਼ਾਮਲ ਹੈ।

ਗੌਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਵਿਚ 50 ਹਜ਼ਾਰ ਟਨ ਦੇ ਨੇੜੇ ਸਿੰਗਲ ਯੂਜ਼ ਪਲਾਸਟਿਕ ਦੀ ਖਪਤ ਹੁੰਦੀ ਹੈ। ਪੰਜਾਬ ਪਾਪੂਲੇਸ਼ਨ ਕੰਟਰੋਲ ਬੋਰਡ ਤੋਂ ਤਿੰਨ ਦਿਨ ਪਹਿਲਾਂ ਹੀ ਉਕਤ ਹੁਕਮ ਹਿਮਾਚਲ ਸਰਕਾਰ ਨੇ ਜਾਰੀ ਕੀਤੇ ਹਨ। ਪੰਜਾਬ ਵਿਚ ਤਕਰੀਬਨ 1000 ਪਲਾਸਟਿਕ ਦੀਆਂ ਚੀਜ਼ਾਂ ਬਣਾਉਣ ਦੇ ਕਾਰਖਾਨੇ ਹਨ। ਹੁਣ ਰਸਮੀ ਬਰਤਨ, ਕੇਲੇ ਦੇ ਪੱਤੇ, ਮਿੱਟੀ, ਗੰਨੇ ਦੇ ਛਿਲਕੇ ਦੇ ਉਤਪਾਦ, ਮੱਕੀ-ਆਲੂ ਦੇ ਸਟਾਰਚ ਦਾ ਇਸਤੇਮਾਲ ਜਾਇਜ਼ ਰਹੇਗਾ। ਉਥੇ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਾਣਕਾਰ ਦੱਸਦੇ ਹਨ ਕਿ ਪਹਿਲਾਂ ਕੈਰੀਬੈਗ ਉੱਤੇ ਜੋ ਬੈਨ ਲੱਗਿਆ ਸੀ, ਉਹ ਵੀ ਜਾਰੀ ਰਹੇਗਾ। ਦੂਜੇ ਪਾਸੇ ਕਾਰੋਬਾਰੀਆਂ ਨੇ ਵੀ ਸਰਕਾਰ ਤੋਂ ਮਦਦ ਮੰਗੀ ਹੈ।

Truescoop News ਬੀਤੇ ਦੋ ਸਾਲ ਤੋਂ ਚਲਾ ਰਿਹਾ ਕੈਂਪੇਨ
ਦੱਸ ਦਈਏ ਕਿ ਜਲੰਧਰ ਵਿਚ ਮੌਜੂਦ Truescoop News ਵੀ ਲੰਬੇ ਸਮੇਂ ਤੋਂ ਸਿੰਗਲ ਯੂਜ਼ ਪਲਾਸਟਿਕ ਬੈਨ ਲਈ ਆਵਾਜ਼ ਚੁੱਕਦਾ ਆਇਆ ਹੈ। Truescoop News ਵਲੋਂ ਬੀਤੇ ਦੋ ਸਾਲਾਂ ਤੋਂ ਇਸ ਸਬੰਧੀ ਕੈਂਪੇਨ ਵੀ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਭਰ ਦੇ ਲੋਕਾਂ ਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਇਸ ਵਿਚ ਜਲੰਧਰ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੀ Truescoop News ਦੀ ਮਦਦ ਕਰਦੇ ਆਏ ਹਨ। 

Get the latest update about Online Punjabi News, check out more about July 1, single use plastic products, Truescoop News & Punjab News

Like us on Facebook or follow us on Twitter for more updates.