ਬੈਂਗਲੁਰੂ: ਡਰੱਗ ਮਾਮਲੇ 'ਚ ਫਸਿਆ ਅਭਿਨੇਤਰੀ ਸ਼ਰਧਾ ਕਪੂਰ ਦਾ ਭਰਾ ਸਿਧਾਂਤ, ਰੇਵ ਪਾਰਟੀ 'ਚ ਡਰੱਗ ਲੈਣ ਦੇ ਦੋਸ਼ 'ਚ ਹੋਇਆ ਗ੍ਰਿਫਤਾਰ

ਭਾਰਤ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਅਤੇ ਅਭਿਨੇਤਾ ਸਿਧਾਂਤ ਕਪੂਰ ਨੂੰ ਬੈਂਗਲੁਰੂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬੈਂਗਲੁਰੂ 'ਚ ਇੱਕ ਰੇਵ ਪਾਰਟੀ ਦੌਰਾਨ ਸਿਧਾਂਤ 'ਤੇ ਡਰੱਗ ਲੈਣ ਦਾ ਦੋਸ਼ ਲਗੇ ਹਨ...

ਭਾਰਤ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਅਤੇ ਅਭਿਨੇਤਾ ਸਿਧਾਂਤ ਕਪੂਰ ਨੂੰ ਬੈਂਗਲੁਰੂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬੈਂਗਲੁਰੂ 'ਚ ਇੱਕ ਰੇਵ ਪਾਰਟੀ ਦੌਰਾਨ ਸਿਧਾਂਤ 'ਤੇ ਡਰੱਗ ਲੈਣ ਦਾ ਦੋਸ਼ ਲਗੇ ਹਨ। ਬੈਂਗਲੁਰੂ ਪੁਲਿਸ ਨੇ ਐਮਜੀ ਰੋਡ 'ਤੇ ਸਥਿਤ ਹੋਟਲ ਪਾਰਕ ਦੇ ਪੱਬ 'ਚ ਚੱਲ ਰਹੀ ਰੇਵ ਪਾਰਟੀ 'ਤੇ ਛਾਪਾ ਮਾਰਿਆ ਸੀ। ਇਸ ਪਾਰਟੀ 'ਚ ਸਿਧਾਂਤ ਸਮੇਤ 6 ਲੋਕ ਡਰੱਗ ਟੈਸਟ 'ਚ ਪਾਜ਼ੀਟਿਵ ਪਾਏ ਗਏ ਹਨ।

ਦਸ ਦਈਏ ਕਿ ਸਿਧਾਂਤ ਕਪੂਰ ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 'ਚ ਆਈ ਫਿਲਮ 'ਜੁੜਵਾ' ਨਾਲ ਕੀਤੀ ਸੀ। ਸਿਧਾਂਤ ਨੇ ਬਦਸੂਰਤ, ਜਜ਼ਬਾ, ਹਸੀਨਾ ਪਾਰਕਰ, ਪਲਟਨ, ਹੈਲੋ ਚਾਰਲੀ, ਚੇਹਰੇ ਅਤੇ ਭਉਕਾਲ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਮਾਮਲੇ 'ਚ ਪਿਤਾ ਸ਼ਕਤੀ ਕਪੂਰ ਨੇ ਆਪਣੀ ਪ੍ਰਤੀਕਿਰਿਆ ਦੇਂਦਿਆਂ ਕਿਹਾ ਕਿ 'ਮੈਂ ਸਿਰਫ ਇਕ ਗੱਲ ਕਹਿ ਸਕਦਾ ਹਾਂ ਕਿ ਇਹ ਸੰਭਵ ਨਹੀਂ ਹੈ।'


ਜਾਣਕਾਰੀ ਦੇਂਦਿਆਂ ਬੈਂਗਲੁਰੂ ਸਿਟੀ ਈਸਟ ਡਿਵੀਜ਼ਨ ਦੇ ਡੀਸੀਪੀ ਡਾਕਟਰ ਭੀਮਾਸ਼ੰਕਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਇਹ ਸਾਰੇ ਨਸ਼ੇ ਲੈ ਕੇ ਪਾਰਟੀ ਵਿੱਚ ਆਏ ਸਨ ਜਾਂ ਹੋਟਲ ਵਿੱਚ ਨਸ਼ਾ ਲਿਆ ਗਿਆ ਸੀ। ਸਾਰੇ ਦੋਸ਼ੀਆਂ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ।

ਜਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ਸੂਚੀ ਵਿੱਚ ਸ਼ਰਧਾ ਕਪੂਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਉਸ ਦੇ ਖਿਲਾਫ ਕੁਝ ਵੀ ਠੋਸ ਸਾਬਤ ਨਹੀਂ ਹੋ ਸਕਿਆ। ਸ਼ਰਧਾ ਕਪੂਰ, ਸਾਰਾ ਅਲੀ ਖਾਨ ਅਤੇ ਦੀਪਿਕਾ ਪਾਦੂਕੋਣ ਤੋਂ ਜਦੋਂ ਸਤੰਬਰ 2020 ਵਿੱਚ ਇੱਕ ਵਟਸਐਪ ਚੈਟ ਵਿੱਚ ਉਨ੍ਹਾਂ ਦੇ ਨਾਮ ਸਾਹਮਣੇ ਆਏ ਸਨ ਤਾਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ।

Get the latest update about Siddhanth Kapoor, check out more about DRUGS, SHAKTI KAPOOR, RAVE PARTY & ENTERTAINMENT NEWS SIDDHANTH KAPOOR ARRESTED IN DRUG CASE

Like us on Facebook or follow us on Twitter for more updates.