5000 ਦੌੜਾਂ ਬਣਾ ਕੇ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕੋਲਕੱਤਾ 'ਚ ਚੱਲ ਰਹੇ ਇਤਿਹਾਸਿਕ ਡੇ-ਨਾਈਟ ਟੈਸਟ ਦਾ ਪਹਿਲਾ ...

ਨਵੀਂ ਦਿੱਲੀ — ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕੋਲਕੱਤਾ 'ਚ ਚੱਲ ਰਹੇ ਇਤਿਹਾਸਿਕ ਡੇ-ਨਾਈਟ ਟੈਸਟ ਦਾ ਪਹਿਲਾ ਦਿਨ ਭਾਰਤੀ ਖਿਡਾਰੀਆਂ ਦੇ ਨਾਮ ਰਿਹਾ। ਇਕ ਪਾਸੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਅੱਗੇ ਇਕ ਵੀ ਬੱਲੇਬਾਜ਼ ਟਿਕ ਨਹੀਂ ਰਿਹਾ ਸੀ। ਇਸ ਦੌਰਾਨ ਸਾਰੇ 10 ਵਿਕੇਟ ਭਾਰਤੀ ਗੇਂਦਬਾਜ਼ਾਂ ਹੀ ਲਈ। ਇਸ਼ਾਂਤ ਸ਼ਰਮਾ ਨੇ ਬਿਹਤਰੀਨ ਗੇਂਦਬਾਜ਼ਾਂ ਕਰਦੇ ਹੋਏ ਕੁੱਲ 5 ਵਿਕੇਟ ਝਟਕੇ।  ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ ਬੱਲੇਬਾਜ਼ੀ ਕਰਨ ਆਏ, ਜਿੱਥੇ ਰੋਹਿਤ ਅਤੇ ਅਗਰਵਾਲ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਪਰ ਦੋਵੇਂ ਜਲਦ ਹੀ ਆਊਟ ਹੋ ਗਏ। ਜਦਕਿ ਵਿਰਾਟ ਕੋਹਲੀ ਨੇ ਬਤੌਰ ਕਪਤਾਨ 53ਵੇਂ ਟੈਸਟ ਦੀ 86ਵੀਂ ਪਾਰੀ ਵਿਚ ਇਹ ਉਪਲੱਬਧੀ ਹਾਸਲ ਕਰ ਲਈ। ਇਸ ਮਾਮਲੇ ਵਿਚ ਤੀਜੇ ਨੰਬਰ 'ਤੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਲਾਈਵ ਲਾਇਡ (106 ਪਾਰੀਆਂ) ਹਨ।

ਡੇ-ਨਾਈਟ ਟੈਸਟ ਮੈਚ ਦੇ ਪ੍ਰੋਗਰਾਮ 'ਚ ਵੱਡਾ ਬਦਲਾਅ, ਇਹ ਵੱਡੇ ਨੇਤਾ ਹੋਣਗੇ ਸ਼ਾਮਲ

ਇਸ ਉਪਲੱਬਧੀ ਨੂੰ ਆਪਣੇ ਨਾਂ ਕਰਨ ਲਈ ਭਾਰਤੀ ਕਪਤਾਨ ਨੂੰ ਸ਼ੁੱਕਰਵਾਰ ਨੂੰ 32 ਦੌੜਾਂ ਦੀ ਲੋੜ ਸੀ। ਬਤੌਰ ਕਪਤਾਨ 5000 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਹੁਣ ਇੱਕੋ ਇਕ ਭਾਰਤੀ ਹੀ ਨਹੀਂ ਬਲਕਿ ਪਹਿਲੇ ਏਸ਼ਿਆਈ ਕਪਤਾਨ ਵੀ ਹਨ। ਜੇ ਵਿਰਾਟ ਇਸ ਟੈਸਟ ਵਿਚ ਆਪਣਾ ਸੈਂਕੜਾ ਪੂਰਾ ਕਰ ਲੈਂਦੇ ਹਨ ਤਾਂ ਉਹ ਇਕ ਹੋਰ ਰਿਕਾਰਡ ਨੂੰ ਰਿੱਕੀ ਪੋਟਿੰਗ ਤੋਂ ਖੋਹ ਕੇ ਆਪਣੇ ਨਾਂ ਕਰ ਲੈਣਗੇ। ਬਤੌਰ ਕਪਤਾਨ ਇਹ ਉਨ੍ਹਾਂ ਦਾ 20ਵਾਂ ਸੈਂਕੜਾ ਹੋਵੇਗਾ। ਪੋਂਟਿੰਗ ਤੇ ਵਿਰਾਟ 19-19 ਸੈਂਕੜਿਆਂ ਨਾਲ ਬਰਾਬਰ ਹਨ।

Get the latest update about Sports News, check out more about True Scoop News, Bangladesh India Win Pink Ball Day Night Test, Day Night Test Virat Kohli 5000 Runs Created history & Punjabi News

Like us on Facebook or follow us on Twitter for more updates.